ਦੁੱਧ ਦੇ 26 ਸੈਂਪਲ ਨਿਰੀਖਣ ਲਈ ਪ੍ਰਯੋਗਸ਼ਾਲਾ ਭੇਜੇ: ਡਾ.ਸੇੁਦੇਸ਼ ਰਾਜਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟਰੇਸ਼ਨ ਪੰਜਾਬ ਡਾ.ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਦੁੱਧ ਵਿੱਚ ਮਿਲਾਵਟ ਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਦੀ ਡੈਜ਼ੀਗਿਨੇਟਡ ਅਫਸਰ ਫੂਡ ਸੇਫਟੀ ਅਫਸਰ ਡਾ.ਸੁਦੇਸ਼ ਰਾਜਨ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵਲੋਂ ਚੱਲ ਰਹੀਂ ਵਿਸ਼ੇਸ਼ ਮੁੰਹਿਮ ਵਜੋਂ ਅੱਜ ਪੰਜਵੇਂ ਦਿਨ  ਮਾਹਿਲਪੁਰ ਖੇਤਰ ਵਿੱਚ ਸਵੇਰ ਸਾਰ ਸੜਕੀ ਮਾਰਗਾਂ ਤੇ ਵਿਸ਼ੇਸ਼ ਚੈਕਿੰਗ ਕਰਕੇ ਦੁੱਧ ਸਪਲਾਈ ਕਰਨ ਵਾਲੀਆ ਗੱਡੀਆਂ, ਦੋਧੀਆਂ ਅਤੇ ਡੇਅਰੀਆਂ ਤੋਂ ਸੈਂਪਲ ਲਏ ਗਏ। ਉਨਾਂ ਦੱਸਿਆ ਕਿ ਹੁਣ ਤੱਕ ਦੁੱਧ  ਦੇ 26 ਸੈਂਪਲ ਨਿਰੀਖਣ  ਲਈ ਪ੍ਰਯੋਗਸ਼ਾਲਾ ਭੇਜੇ ਗਏ ਹਨ।

Advertisements

ਡਾ.ਸੇੁਦੇਸ਼ ਰਾਜਨ ਨੇ ਦੱਸਿਆ ਕਿ ਇਸ ਮੁੰਹਿਮ  ਨੂੰ ਚਲਾਉਣ ਦਾ ਇੱਕ ਵੱਡਾ ਕਾਰਨ ਇਹ ਵੂੀ ਹੈ ਕਿ ਪਿਛਲੇ ਦਿਨਾਂ ਤੋਂ ਵੱਖ ਵੱਖ ਥਾਂਵਾਂ ਤੇ ਦੁਧਾਰੂ ਪੁਸ਼ੂਆਂ ਵਿੱਚ ਲੰਪੀ ਸਕਿਨ ਜਾਂ ਧਫੜ ਰੋਗ ਦੇ ਵਾਇਰਸ ਪਾਏ ਜਾ ਰਹੇ ਹਨ ਜਿਸ ਕਾਰਨ ਦੁੱਧ ਦੀ ਪੈਦਾਵਾਰ ਘੱਟੀ ਹੈ। ਦੁੱਧ ਦੀ ਜ਼ਰੂਰਤ ਨੂੰ ਪੂਰਾ ਕਰਨ ਹਿੱਤ ਜੇਕਰ ਕੋਈ ਮਿਲਾਵਟੀ ਦੁੱਧ ਤਿਆਰ ਕਰਵਾ ਰਿਹਾ ਹੈ ਤਾਂ ਉਸ ਤੇ ਨੱਥ ਪਾਈ ਜਾ ਸਕੇ।ਫੂਡ  ਸੇਫਟੀ ਟੀਮ ਵਲੋਂ ਦੁੱਧ ਵੇਚਣ ਵਾਲਿਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ  ਕਰਕੇ ਫੂਡ ਸੇਫਟੀ ਫੂਡ ਸੇਫਟੀ ਐਡ ਸਟੈਡਰਡ ਐਕਟ ਦੀਆਂ ਹਦਾਇਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ।ਇਸ ਮੌਕੇ ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਅਤੇ ਰਮਨ ਵਿਰਦੀ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here