ਜ਼ੋਨਲ ਟੂਰਨਾਮੈਂਟ ਦੇ ਦੂਜੇ ਦਿਨ ਬੋਹਣ ਸਕੂਲ ਵਿਖੇ ਕਰਵਾਏ ਗਏ ਫੁਟਬਾਲ ਦੇ ਮੁਕਾਬਲੇ  

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸ਼ੇਰਗਡ਼੍ਹ ਜ਼ੋਨ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਜ਼ੋਨਲ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਦੇ ਪ੍ਰਿੰਸੀਪਲ ਸ੍ਰੀਮਤੀ ਡਿੰਪੀ ਸ਼ਰਮਾ ਨੇ ਕੀਤਾ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ । ਲੜਕਿਆਂ ਦੇ  ਉਮਰ ਵਰਗ 19 ਸਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂਵਾਲੀ ਨੂੰ ਇਕ ਗੋਲ ਨਾਲ ਹਰਾ ਕੇ ਅਗਲੇ ਗੇੜ ਚ ਪ੍ਰਵੇਸ਼ ਕੀਤਾ। ਉਮਰ ਵਰਗ 17 ਸਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਈ ਨੇ ਸਰਕਾਰੀ ਹਾਈ ਸਕੂਲ ਮੋਨਾ ਕਲਾਂ ਨੂੰ ਅਤੇ ਸਰਕਾਰੀ ਹਾਈ ਸਕੂਲ ਅਹਿਰਾਣਾ ਕਲਾਂ ਨੇ ਸਰਕਾਰੀ ਹਾਈ ਸਕੂਲ ਨੰਗਲ ਸ਼ਹੀਦਾਂ ਨੂੰ ਹਰਾ ਕੇ ਅਗਲੇ ਗੇੜ ਚ ਪ੍ਰਵੇਸ਼ ਕੀਤਾ। ਇਸੇ ਪ੍ਰਕਾਰ  ਲੜਕਿਆਂ ਦੇ ਉਮਰ ਵਰਗ 14 ਸਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗਡ਼੍ਹ ਨੇ ਸਰਕਾਰੀ ਹਾਈ ਸਕੂਲ ਪੱਟੀ ਨੂੰ  ਤਿੱਨ ਇੱਕ ਦੇ ਗੋਲ ਨਾਲ ਹਰਾਇਆ। 

Advertisements

ਟੂਰਨਾਮੈਂਟ ਦੌਰਾਨ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਪ੍ਰਭਜੋਤ ਸਿੰਘ ਲੈਕਚਰਾਰ ਬੋਹਣ, ਲੈਕਚਰਾਰ ਮੁਨੀਸ਼ ਮੋਦਗਿੱਲ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਹਰਵਿੰਦਰ ਕੌਰ, ਲੈਕਚਰਾਰ ਕੁਲਵਿੰਦਰ ਦੇਵੀ, ਅਮਰਜੀਤ ਰਾਏ ਪੀ ਟੀ ਆਈ  ਬੋਹਣ, ਮੁੱਖ ਅਧਿਆਪਕ ਸੁਰਿੰਦਰ ਕੁਮਾਰ,  ਨਰੇਸ਼ ਕੁਮਾਰ ਲੈਕਚਰਾਰ ਮਹਿਲਾਂਵਾਲੀ, ਰਾਜਿੰਦਰ ਕੌਰ ਮਹਿਲਾਂਵਾਲੀ, ਰੇਖਾ ਪੱਟੀ, ਦਰਸ਼ਨ ਸਿੰਘ ਪੱਟੀ, ਰਵਨੀਤ ਕੌਰ  ਫਤਿਹਗਡ਼੍ਹ, ਸਤਿੰਦਰ  ਕੁਮਾਰ ਪੁਰਹੀਰਾਂ,  ਸੁਖਜੀਤ ਸਿੰਘ ਡੀਪੀ ਫੁਗਲਾਣਾ, ਹੇਮਰਾਜ ਬਹਾਦਰਪੁਰ ਬਾਹੀਆ, ਹਰਦਿਆਲ ਸਿੰਘ ਨੰਗਲ ਸ਼ਹੀਦਾਂ, ਬਲਵਿੰਦਰ ਕੁਮਾਰ ਡਗਾਣਾ ਕਲਾਂ, ਅਮਰਜੀਤ ਸਿੰਘ ਕਪਾਹਟ, ਮਾਧਵੀ ਸ਼ਰਮਾ ਫਲਾਈ, ਸ਼ਬਨਮ, ਸੁਨੀਤਾ ਦੇਵੀ, ਪਰਮਿੰਦਰ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। 

LEAVE A REPLY

Please enter your comment!
Please enter your name here