ਆਪ ਸਰਕਾਰ ਪੰਜਾਬੀਆਂ ਨੂੰ ਸੁਰੱਖਿਆ ਦੇਣ ਵਿਚ ਫੇਲ ਸਾਬਤ ਹੋਈ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਬਦਲਾਵ ਅਤੇ ਤਰਕੀ ਦੀ ਨੀਤੀ ਲੈ ਕੇ ਵੱਡੇ ਵਿਸ਼ਵਾਸ ਨਾਲ ਸੱਤਾ ਵਿਚ ਆਈ ਆਪ ਸਰਕਾਰ ਫੇਲ ਸਾਬਤ ਹੋ ਰਹੀ ਆ ਜਦੋਂ ਤੋਂ ਆਪ ਸਰਕਾਰ ਪੰਜਾਬ ਵਿੱਚ ਬਣੀ ਆ ਓਹਦੋਂ ਤੋਂ ਹੀ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਗੋਲੀ ਚੱਲਣ ਅਤੇ ਮਡਰ ਦੀਆਂ ਵਾਰਦਾਤਾਂ ਆਮ ਹੋ ਗਈਆਂ ਨੇ ਅਤੇ 60 ਤੋਂ ਵਧ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਨੇ ਪਰ ਕਲ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਨੇ ਸਾਰੇ ਪੰਜਾਬ ਨੂੰ ਆਪਣੀ ਸੁਰੱਖਿਆ ਲਈ ਸੋਚਣ ਲਈ ਮਜਬੂਰ ਕਰ ਦਿੱਤਾ ਆ। ਇਹਨਾਂ ਗਲਾ ਦਾ ਪ੍ਰਗਟਾਵਾ ਰਣਧੀਰ ਸਿੰਘ ਭਾਰਜ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਨੇ ਇਕ ਬਿਆਨ ਰਾਹੀਂ ਦਸੇ।

Advertisements

ਓਹਨਾ ਦਸਿਆ ਕੇ ਮਾਣ ਸਰਕਾਰ ਨੇ ਫੋਕੀ ਵਾਹ-ਵਾਹ ਖੱਟਣ ਲਈ ਸਾਰੇ ਵਿ.ਆਈ.ਪੀ ਦੀ ਸਕਿਓਰਿਟੀ ਘਟਾ ਕੇ ਜਗ ਜਾਹਰ ਕਰ ਕੇ ਓਹਨਾ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਦਿੱਤਾ ਆ ਜਿਸ ਦੀ ਉਦਾਹਰਣ ਕਲ ਸਿੱਧੂ ਮੁੱਸੇਵਾਲ ਤੇ ਹੋਇਆ ਹਮਲਾ ਹੈ, ਜਿਹਨਾਂ ਵਿਸ਼ਵਾਸ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਤੇ ਕਿੱਤਾ ਸੀ ਸ਼ਾਇਦ ਹੀ ਕਿਸੇ ਪਾਰਟੀ ਤੇ ਕੀਤਾ ਹੋਵੇ ਪਰ ਇਹਨਾਂ ਨੇ ਪੰਜਾਬੀਆਂ ਨੂੰ ਖੁਸ਼ਹਾਲ ਕਰਨ ਦੀ ਬਜਾਏ ਓਹਨਾ ਦੀ ਸੁਰੱਖਿਆ ਹੀ ਖਤਰੇ ਵਿੱਚ ਪਾ ਦਿੱਤੀ ਆ ਆਏ ਦਿਨ ਪੰਜਾਬ ਵਿੱਚ ਹੋ ਰਹੇ ਕਤਲਾਂ ਨੇ ਹਰ ਪੰਜਾਬੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਡਰ ਸਤਾ ਰਿਹਾ ਆ, ਪੰਜਾਬ ਨੂੰ ਤਰਕੀ ਅਤੇ ਵੱਡੇ ਬਦਲਾਅ ਦੇ ਵਾਅਦੇ ਕਰ ਕੇ ਸਤਾ ਵਿਚ ਆਉਣ ਤੋਂ ਬਾਅਦ ਪੰਜਾਬ ਨੂੰ ਅੱਗੇ ਲੇ ਕੇ ਜਾਨ ਦੀ ਬਜਾਏ 90 ਦਹਾਕੇ ਵਾਲੇ ਹਾਲਾਤ ਬਣਾ ਦਿੱਤੇ ਨੇ, ਅੱਜ ਹਰ ਪੰਜਾਬੀ ਆਪਣੇ ਬੱਚਿਆ ਨੂੰ ਬਾਹਰ ਭੇਜਣਾ ਚਾਹੁੰਦਾ ਆ ਕਿਉਂਕਿ ਸੁਰੱਖਿਆ ਅਤੇ ਤਰੱਕੀ ਦੇ ਲਹਿਜੇ ਨਾਲ ਪੰਜਾਬ ਦਿਨ ਬ ਦਿਨ ਮਾੜੇ ਹਲਾਤਾਂ ਵੱਲ ਜਾ ਰਿਹਾ। ਸਾਡੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਕੇ ਫੋਕੀ ਵਾਹ ਵਾਹ ਖੱਟਣ ਨਾਲੋ ਪੰਜਾਬ ਦੇ ਹਾਲਾਤ ਸੁਧਾਰ ਕੇ ਪੰਜਾਬੀਆਂ ਦੇ ਦਿਲਾ ਵਿੱਚ ਜਗ੍ਹਾ ਬਣਾਓ ਅਤੇ ਪੰਜਾਬ ਨੂੰ ਇਕ ਸੁਰਖਿਅਤ ਅਤੇ ਤਰੱਕੀ ਵੱਲ ਵਧ ਦਾ ਪ੍ਰਦੇਸ਼ ਬਣਾਓ।

LEAVE A REPLY

Please enter your comment!
Please enter your name here