ਵਿਰਾਸਤੀ ਸ਼ਹਿਰ ਆਉਣਗੇ, ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਮਾਗਮ ਅਤੇ ਗਊਸ਼ਾਲਾ ਦਾ ਕਰਨਗੇ ਦੌਰਾ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਗਊ ਮਾਤਾ ਨੂੰ ਰਾਸ਼ਟਰਮਾਤਾ ਦਾ ਸਨਮਾਨ ਦਿਵਾਉਣ ਲਈ ਗਊਮਾਤਾ ਰਾਸ਼ਟਰਮਾਤਾ ਪ੍ਰਤਿਸ਼ਠਾ ਅੰਦੋਲਨ ਦੇ ਤਹਿਤ ਸਰਵ ਉੱਚ ਪਰਮਧਰਮਧੀਸ਼ ਜੋਤਿਸ਼ਪੀਠਧੀਸ਼ਵਰ, ਜਗਦਗੁਰੂ ਸ਼ੰਕਰਾਚਾਰੀਆ ਸਵਾਮੀਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਦੇ ਦੋ ਮਈ ਦਿਨ ਵੀਰਵਾਰ ਨੂੰ ਇੱਕ ਦਿੰਨਾ ਕਪੂਰਥਲਾ ਪਰਵਾਸ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਹੇਠ ਸੋਮਵਾਰ ਨੂੰ ਪ੍ਰਾਚੀਨ ਸ਼੍ਰੀ ਰਾਣੀ ਸਾਹਿਬਾ ਮੰਦਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮਾਗਮ ਨੂੰ ਵਿਸ਼ਾਲ ਤੇ ਇਤਹਾਸਿਕ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਜੋਤਿਸ਼ਪੀਠਾਧੀਸ਼ਵਰ, ਜਗਦਗੁਰੂ ਸ਼ੰਕਰਾਚਾਰੀਆ ਸਵਾਮੀਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੰਕਰਾਚਾਰੀਆ ਜੀ 2 ਮਈ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 2 ਵਜੇ ਡੀਸੀ ਚੌਕ ਵਿਖੇ ਪਹੁੰਚਣਗੇ।

Advertisements

ਜਿੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਸ਼ੰਕਰਾਚਾਰੀਆ ਜੀ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਜਿਸਤੋ ਬਾਅਦ ਸ਼ੰਕਰਾਚਾਰੀਆ ਜੀ ਨੂੰ ਸ਼ਹਿਰ ਦੀ ਗੋਬਿੰਦ ਗੌਧਾਮ ਗਊਸ਼ਾਲਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂਦੇ ਵਲੋਂ ਗਊ ਪੂਜਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਸ਼ਹਿਰ ਦੇ ਪ੍ਰਾਚੀਨ ਰਾਣੀ ਸਾਹਿਬਾ ਮੰਦਿਰ ਵਿਖੇ ਦੁਪਹਿਰ 3-00 ਵਜੇ ਤੋਂ 4-30 ਵਜੇ ਤੱਕ ਕਰਵਾਏ ਜਾ ਰਹੇ ਪ੍ਰਵਚਨ ਅਤੇ ਗਊ ਕਥਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਆਪਣਾ ਦਰਸ਼ਨ ਮਾਰਗ ਦਰਸ਼ਨ ਪ੍ਰਦਾਨ ਕਰਨਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਪੰਡਿਤ ਨੇ ਕਿਹਾ ਕਿ ਸਾਡੇ ਧਰਮ-ਗ੍ਰੰਥ ਦੱਸਦੇ ਹਨ ਕਿ ਗਊਮਾਤਾ ਬ੍ਰਹਮ ਹੈ। ਇਸਦੀ ਪੂਜਾ ਕਰਨ ਨਾਲ 33 ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਇਕੱਠੇ ਹੋ ਜਾਂਦੀ ਹੈ। ਉਨ੍ਹਾਂ ਦਾ ਸਥਾਨ ਸਭ ਤੋਂ ਉੱਚਾ ਹੈ, ਇਸੇ ਲਈ ਸਨਾਤਨ ਧਰਮ ਵਿੱਚ ਦੇਵਤੇ ਅਤੇ ਗੁਰੂ ਲਈ ਨਹੀਂ, ਸਗੋਂ ਗਊ ਲਈ ਪਹਿਲੀ ਰੋਟੀ (ਗਊ ਗ੍ਰਾਸ) ਕੱਢਣ ਦਾ ਨਿਯਮ ਹੈ।ਸਾਡੇ ਦੇਸ਼ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਕਿ ਚੱਕਰਵਰਤੀ ਸਮਰਾਟ ਦਿਲੀਪ ਅਤੇ ਭਗਵਾਨ ਰਾਮ ਕ੍ਰਿਸ਼ਨ ਆਦਿ ਨੇ ਵੀ ਗਊਆਂ ਦੀ ਸੇਵਾ ਕੀਤੀ ਹੈ।

ਪਰ ਅੱਜ ਬਹੁਗਿਣਤੀ ਗਊ-ਪੂਜਕ ਸਨਾਤਨੀਆਂ ਦੇ ਇਸ ਦੇਸ਼ ਵਿੱਚ ਮਾਤਾ ਗਊਆਂ ਨੂੰ ਮਾਰਿਆ ਜਾ ਰਿਹਾ ਹੈ ਜੋ ਸਾਡੇ ਸਾਰਿਆਂ ਲਈ ਇੱਕ ਕਲੰਕ ਹੈ। ਇਸ ਕਲੰਕ ਨੂੰ ਭਾਰਤ ਦੀ ਧਰਤੀ ਤੋਂ ਮਿਟਾਉਣ ਲਈ ਪਹਿਲਾਂ ਵੀ ਕਈ ਸੰਤਾਂ ਨੇ ਧਰਮ ਸਮਰਾਟ ਸਵਾਮੀ ਸ਼੍ਰੀ ਕਰਪਤਰੀ ਜੀ ਮਹਾਰਾਜ ਅਤੇ ਸ਼ੰਕਰਾਚਾਰਿਆ ਦੀ ਅਗਵਾਈ ਚ ਗਊ ਰੱਖਿਆ ਅੰਦੋਲਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਗਊ ਹੱਤਿਆ ਤੇ ਪਾਬੰਦੀ ਦਾ ਐਲਾਨ ਨਹੀਂ ਕੀਤਾ, ਸਗੋਂ ਉਹ ਮੁਗਲਾਂ,ਹਮਲਾਵਰਾਂ ਅਤੇ ਅੰਗਰੇਜ਼ਾਂ ਦੁਆਰਾ ਗਊ ਹੱਤਿਆ ਨੂੰ ਉਤਸ਼ਾਹਿਤ ਕਰਦਿਆਂ ਰਹੀਆਂ। ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਸ਼ਹਿਰੀ ਪ੍ਰਧਾਨ ਮੋਹਿਤ ਜੱਸਲ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਰਪ੍ਰਸਤ ਨਰਾਇਣ ਦਾਸ, ਪ੍ਰਚੀਨ ਰਾਣੀ ਸਾਹਿਬਾ ਮੰਦਿਰ ਪ੍ਰਬੰਧਕ ਕਮੇਟੀ ਦੇ ਅਜੀਤ ਕੁਮਾਰ,ਮੋਹਿਤ ਅਗਰਵਾਲ,ਸ਼ਸ਼ੀ ਪਾਠਕ, ਸਾਹਿਲ ਗੁਪਤਾ,ਵਿੱਕੀ ਗੁਪਤਾ,ਕਪਿਲ ਸੰਜੇ ਕਾਲੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here