ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਆਰੀਆ ਅਨਾਥ ਆਸ਼ਰਮ ਦਾ ਕੀਤਾ ਦੌਰਾ

??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਜੀ ਨੇ ਆਰੀਆ ਅਨਾਥ ਆਸ਼ਰਮ ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਮੌਕੇ ਡੀ. ਸੀ. ਪੀ. ਓ. ਆਸ਼ੀਸ਼ ਕੁਮਾਰ, ਪੈਨਲ ਐਡਵੋਕੇਟ ਮਿਸ ਦਮਨਪ੍ਰੀਤ ਕੌਰ ਕੇ. ਸੀ. ਅਰੋੜਾ ਸਾਬਕਾ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਵੀ ਜੱਜ ਸਾਹਿਬ ਦੇ ਨਾਲ ਸਨ। ਇਸ ਮੌਕੇ ਜੱਜ ਸਾਹਿਬ ਨੇ ਇਸ ਅਨਾਥ ਆਸ਼ਰਮ ਦੀ ਬਿਲਡਿੰਗ ਦਾ ਸਰਵੇਖਣ ਕੀਤਾ। ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਮੌਜੂਦ ਸਾਰੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਬੱਚਿਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਵੀ ਪੁੱਛੀਆਂ ਅਤੇ ਇਹ ਪਾਇਆ ਗਿਆ ਕਿ ਬੱਚੇ ਰਾਤ ਨੂੰ ਗਰਮੀ ਹੋਣ ਕਾਰਨ ਕਮਰਿਆਂ ਤੋਂ ਬਾਹਰ ਆ ਕੇ ਸੌਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਜੱਜ ਸਾਹਿਬ ਤੋਂ ਖੇਡਣ ਲਈ ਕੈਰਮ ਬੋਰਡ ਦੀ ਮੰਗ ਕੀਤੀ ਗਈ । ਜੱਜ ਸਾਹਿਬ ਨੇ ਜਲਦੀ ਹੀ ਉਨ੍ਹਾਂ ਬੱਚਿਆਂ ਨੂੰ ਕੈਰਮ ਬੋਰਡ ਦੇਣ ਦਾ ਵਾਅਦਾ ਕੀਤਾ।

Advertisements

ਇੱਕ ਮਨਪ੍ਰੀਤ ਨਾਂਅ ਦੀ ਲੜਕੀ ਦਾ ਬਾਹਰਵੀਂ ਜਮਾਤ ਦਾ ਰਿਜਲਟ ਪੈਂਡਿੰਗ ਹੈ ਜਿਸ ਦਾ ਅਜੇ ਕਿਸੇ ਕਾਲਜ ਵਿੱਚ ਦਾਖਲਾ ਨਹੀਂ ਹੋ ਸਕਿਆ ਹੈ।ਇਸ ਦੇ ਨਾਲ ਨਾਲ ਮਨਪ੍ਰੀਤ ਬਿਊਟੀ ਪਾਰਲਰ ਦਾ ਕੋਰਸ ਕਰਨਾ ਚਾਹੁੰਦੀ ਹੈ।ਇਸ ਦੇ ਨਾਲ ਨਾਲ ਸਾਰੇ ਬੱਚੇ ਆਪਣੇ ਕੱਪੜੇ ਆਪ ਧੋਂਦੇ ਹਨ। ਇਸ ਬਾਰੇ ਜੱਜ ਸਾਹਿਬ ਨੇ ਇਸ ਆਸ਼ਰਮ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਇਸ ਆਸ਼ਰਮ ਦੇ ਕੇਅਰ ਟੇਕਰ (ਦੇਖਭਾਲ ਕਰਨ ਵਾਲਾ ਵਿਅਕਤੀ) ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਇਨ੍ਹਾਂ ਬੱਚਿਆਂ ਦੇ ਕੱਪੜੇ ਧੋਣ।ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਸੁਮਿਤਰਾ ਅਤੇ ਬੱਬੀ ਨਾਂਅ ਦੀ ਲੜਕੀਆਂ ਨਾਲ ਗੱਲਬਾਤ ਦੌਰਾਨ ਪੁੱਛਿਆ ਕਿ ਉਨ੍ਹਾਂ ਨੂੰ ਨਵਾਂ ਖੂਨ ਲਗਾਇਆ ਗਿਆ ਹੈ।ਇਸ ਦੇ ਸਬੰਧ ਵਿੱਚ ਇਨ੍ਹਾਂ ਲੜਕੀਆਂ ਦੀ ਖਾਸ ਦੇਖਭਾਲ ਕੀਤੀ ਜਾਵੇ। ਇਸ ਦੇ ਦੌਰਾਨ ਜੱਜ ਸਾਹਿਬ ਨੇ ਇਸ ਆਸ਼ਰਮ ਦੀ ਰਸੋਈ ਦਾ ਸਰਵੇਖਣ ਵੀ ਕੀਤਾ। ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦਾ, ਰਸੋਈ ਦਾ ਅਤੇ ਭੋਜਨਾਲਿਆ ਦਾ ਸਰਵੇਖਣ ਵੀ ਕੀਤਾ ਗਿਆ ਤਾਂ ਜ਼ੋ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ। ਅੰਤ ਵਿੱਚ ਇਸ ਆਸ਼ਰਮ ਦੇ ਸਟਾਫ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here