Tuesday, October 20, 2026
Home Latest ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ਵਿੱਚ ਪੁਲਿਸ ਅਫ਼ਸਰ ਬਣ ਕੇ ਵਧਾਇਆ ਮਾਨ

ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ਵਿੱਚ ਪੁਲਿਸ ਅਫ਼ਸਰ ਬਣ ਕੇ ਵਧਾਇਆ ਮਾਨ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼)। ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੇ ਨੌਜਵਾਨ ਨੇ ਨਿਊਜ਼ੀਲੈਂਡ ਵਿੱਚ ਪੁਲਿਸ ਅਫ਼ਸਰ ਬਣ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਤਿਅਮ ਆਪਣੀ ਭੈਣ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ ਤੇ ਸਤਿਅਮ ਆਪਣੇ ਜੀਜਾ ਅਕਸ਼ੇ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਬਾਡੀ ਫਿਟਨੈੱਸ ਨੂੰ ਦੇਖਦੇ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ, ਜਿਸਦੇ ਲਈ ਉਹਨਾਂ ਨੇ ਪੁਲਿਸ ਵਿੱਚ ਨੌਕਰੀ ਲਈ ਅਰਜ਼ੀ ਦੇਣ ਦੀ ਸਤਿਅਮ ਨੂੰ ਅਪੀਲ ਕੀਤੀ। ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖ਼ਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ।

Advertisements

ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇੱਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ, ਜਿਸਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਸਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦਿੱਤਾ ਅਤੇ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। ਜਾਣਕਾਰੀ ਮੁਤਾਬਕ ਸਤਿਅਮ ਨੇ 12ਵੀਂ ਦੀ ਪੜ੍ਹਾਈ ਮਾਹਿਲਪੁਰ ਤੋਂ ਕੀਤੀ ਤੇ ਬੀਬੀਏ ਹੁਸ਼ਿਆਰਪੁਰ ਤੋਂ ਕੀਤੀ ਹੈ। ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਉਹ ਐਮਬੀਏ ਕਰ ਰਿਹਾ ਸੀ। ਸਤਿਅਮ ਦੇ ਨਿਊਜ਼ੀਲੈਂਡ ਵਿੱਚ ਕਰੈਕਸ਼ਨ ਅਫ਼ਸਰ ਬਣਨ ਤੇ ਪਰਿਵਾਰਕ ਮੈਬਰਾਂ ਵਿੱਚ ਤੇ ਇਲਾਕਾ ਵਾਸੀਆ ਵਿੱਚ ਖ਼ੁਸ਼ੀ ਦਾ ਮਾਹੌਲ ਪਾਇਆ ਗਿਆ।

LEAVE A REPLY

Please enter your comment!
Please enter your name here