7 ਸਾਲ ਦੀ ਸਾਨਵੀ ਮਾਊਟ ਐਵਰੇਸਟ ਦੇ ਬੇਸ ਕੈਪ ਤੱਕ ਪਹੁੰਚੀ, ਕਾਈਮ ਕੀਤੀ ਮਿਸਾਲ

ਰੋਪੜ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰੋਪੜ ਦੀ ਰਹਿਣ ਵਾਲੀ 7 ਸਾਲ 10 ਮਹੀਨੇ ਦੀ ਸਾਨਵੀ ਨੇ ਛੋਟੀ ਜਿਹੀ ਉਮਰ ਵਿੱਚ ਪਹਾੜ ਵਰਗਾਂ ਹੌਸਲਾ ਵਧਾ ਕੇ ਦੁਨੀਆਂ ਦੀ ਸਭ ਤੋਂ ਉਚੀ ਚੋਟੀ ਮਾਊਟ ਐਵਰੇਸਟ ਦੇ ਬੇਸ ਕੈਪ ਤੱਕ ਪਹੁੰਚ ਕੇ ਵੱਡੀ ਮਿਸਾਲ ਪੇਸ਼ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਸਾਨਵੀ 9 ਦਿਨ ਵਿੱਚ ਕੈਂਪ ਤੱਕ ਪਹੁੰਚੀ ਅਤੇ ਉਸਦੇ ਨਾਲ ਪਿਤਾ ਦੀਪਕ ਸੂਦ ਵੀ ਮੌਜ਼ੂਦ ਸਨ। ਸਾਨਵੀ ਮੌਹਾਲੀ ਦੇ ਯਾਦਵਿੰਦਰਾਂ ਸਕੂਲ ਵਿੱਚ ਦੂਸਰੀ ਕਲਾਸ ਵਿੱਚ ਪੜ੍ਹ ਰਹੀ ਹੈ।

Advertisements

ਸਾਨਵੀ ਦੇ ਪਿਤਾ ਨੇ ਦੱਸਿਆਂ ਕਿ ਉਹਨਾਂ ਨੂੰ ਟ੍ਰੈਕਿੰਗ ਦੋਰਾਨ ਬਹੁਤ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਪਰ ਫਿਰ ਵੀ ਉਸਦਾ ਅਤੇ ਉਸਦੀ ਬੇਟੀ ਦਾ ਹੌਸਲਾ ਨਹੀਂ ਟੁੱਟਿਆਂ। ਉਹਨਾਂ ਨੂੰ ਸਿਰਫ 65 ਪ੍ਰਤੀਸ਼ਤ ਆਕਸੀਜਨ ਮਿਲਦੀ ਸੀ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਸੀ। ਇਸਤੋਂ ਇਲਾਵਾ ਸਾਨਵੀ ਦੇ ਪਿਤਾ ਨੇ ਦੱਸਿਆਂ ਕਿ ਉਸਨੇ ਐਵਰੇਸਟ ਵਿੱਚ ਜਾਣ ਤੋਂ ਪਹਿਲਾ ਸਾਨਵੀ ਨੂੰ ਘਰ ਵਿੱਚ ਹੀ ਸਾਈਕਲਿੰਗ, ਯੋਗਾ ਅਤੇ ਐਕਸਰਸਾਈਜ਼ ਸਿਖਾਈ। ਉਹਨਾਂ ਕਿਹਾ ਕਿ ਲੜ੍ਹਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ।

LEAVE A REPLY

Please enter your comment!
Please enter your name here