ਭਾਸ਼ਾ ਵਿਭਾਗ ਨੇ ਕਰਵਾਇਆ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਸੈਮੀਨਾਰ

ਪਟਿਆਲਾ, (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਪੰਜਾਬ ਵੱਲੋ ਭਾਸ਼ਾ ਭਵਨ ਵਿਖੇ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਬਾਬਾ ਫਰੀਦ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਅਦੀਬਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕੀਤਾ ਗਿਆ ਅਤੇ ਇਸ ਉਪਰੰਤ ਸ਼ਮਾ ਰੌਸ਼ਨ ਕੀਤੀ ਗਈ।  

Advertisements

ਸਮਾਗਮ ਦੇ ਆਰੰਭ ਵਿੱਚ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਦੀ ਪ੍ਰਧਾਨਗੀ ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਨਾਸ਼ਿਰ ਨਕਵੀ ਸਾਬਕਾ ਮੁੱਖੀ ਉਰਦੂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਵੱਲੋਂ ਬਾਬਾ ਫਰੀਦ ਜੀ ਬਾਰੇ ਵਿਚਾਰ ਵੀ ਪੇਸ਼ ਕੀਤੇ ਗਏ।

ਇਸ ਮੌਕੇ ਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ, ਸੂਫੀਆਂ ਅਤੇ ਰਿਸ਼ੀ ਮੁਨੀਆਂ ਦੀ ਧਰਤੀ ਹੈ। ਪੰਜਾਬ ਨੇ ਆਪਸੀ ਭਾਈਚਾਰੇ ਅਤੇ ਉੱਚੇ ਤੇ ਸੁੱਚੇ ਵਿਚਾਰਾਂ ਦਾ ਸੰਦੇਸ਼ ਪੂਰੀ ਦੁਨੀਆਂ ਨੂੰ ਦਿੱਤਾ ਹੈ। ਬਾਬਾ ਫਰੀਦ ਗਿਆਨ ਦਾ ਛੇਵਾਂ ਦਰਿਆ ਹਨ ਅਤੇ ਪਿਛਲੇ 850 ਸਾਲਾਂ ਤੋਂ ਉਹਨਾਂ ਦੇ ਕਲਾਮ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ। ਬਾਬਾ ਫਰੀਦ ਜੀ ਦਾ ਕਲਾਮ ਪੰਜਾਬੀਆਂ ਦੇ ਦਿਲਾਂ ਤੇ ਨਕਸ਼ ਹੈ ਅਤੇ ਉਹਨਾਂ ਦੀ ਰੋਜ਼ਮਰਾ ਜਿੰਦਗੀ ਵਿੱਚ ਸ਼ਾਮਲ ਹੈ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਕਲਾਮ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ। ਇਸ ਲਈ ਅਜਿਹੇ ਸੂਫੀਆਨਾ ਸਮਾਗਮ ਪੰਜਾਬ ਦੇ ਗਲੀ-ਗਲੀ ਅਤੇ ਸ਼ਹਿਰ-ਸ਼ਹਿਰ ਹੋਣੇ ਚਾਹੀਦੇ ਹਨ।

ਸੈਮੀਨਾਰ ਵਿੱਚ ਬਾਬਾ ਫਰੀਦ ਜੀ ਦੇ ਕਲਾਮ ਦੇ ਰੂਹਾਨੀ ਅਤੇ ਲਿਸਾਨੀ ਪਹਿਲੂਆਂ ਸਬੰਧੀ ਜਨਾਬ ਜ਼ਾਹਿਦ ਅਬਰੋਲ ਊਨਾ ਹਿਮਾਚਲ ਪ੍ਰਦੇਸ਼ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਨੇ ਤੇ ਆਪਣੇ ਵਿਚਾਰ ਵਿਸਥਾਰਪੂਰਪਕ ਪ੍ਰਗਟ ਕੀਤੇ ਅਤੇ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ਵਿੱਚ ਡਾ. ਨਫ਼ਸ ਅੰਬਾਲਵੀ, ਜਨਾਬ ਅਫ਼ਜਲ ਮੰਗਲੋਰੀ ਅਤੇ ਸਰਦਾਰ ਪੰਛੀ ਆਦਿ ਸਖਸ਼ੀਅਤਾਂ ਸ਼ਾਮਲ ਰਹੀਆਂ।

ਇਸ ਮੌਕੇ ਤੇ ਇੱਕ ਕੁੱਲ ਹਿੰਦ ਮੁਸ਼ਾਇਰਾ ਵੀ ਕਰਵਾਇਆ ਗਿਆ ਜਿਸ ਵਿੱਚ ਅਮਰਦੀਪ ਸਿੰਘ, ਪਟਿਆਲਾ, ਯਸ਼ ਜੀ ਨਕੋਦਰੀ, ਮੈਡਮ ਜਸਪ੍ਰੀਤ ਫ਼ਲਕ, ਮੁਕੇਸ਼ ਆਲਮ, ਮੈਡਮ ਖੁਸ਼ਬੂ ਰਾਮਪੁਰੀ, ਅੰਮ੍ਰਿਤਪਾਲ ਸਿੰਘ ਸ਼ੈਦਾ, ਸਲੀਮ ਮੰਗਲੋਰੀ, ਡਾ. ਸਲੀਮ ਜੂਬੈਰੀ, ਜਤਿੰਦਰ ਪ੍ਰਵਾਜ, ਪਠਾਨਕੋਟ, ਮੈਡਮ ਪੂਨਮ ਕੌਸਰ ਲੁਧਿਆਣਾ, ਸਵਤੰਤਰ ਦੇਵ ਆਰਿਫ਼, ਡਾ. ਮੁਹੰਮਦ ਰਫ਼ੀ, ਅਬਦੁੱਲ ਵਾਹੀਦ ਆਜਿਜ਼, ਨਫ਼ਸ ਅੰਬਾਲਵੀ,  ਡਾ. ਰੁਬੀਨਾ ਸ਼ਬਨਮ, ਡਾ. ਮੋਇਨ ਸ਼ਾਦਾਬ, ਜਨਾਬ ਸਰਦਾਰ ਪੰਛੀ, ਅਫ਼ਜਲ ਮੰਗਲੋਰੀ ਉੱਘੇ ਸ਼ਾਇਰਾਂ ਵੱਲੋਂ ਆਪਣਾ ਕਲਾਮ ਪੇਸ਼ ਕੀਤਾ।

ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਮੋਇਨ ਸ਼ਾਦਾਬ ਅਤੇ ਅਸ਼ਰਫ਼ ਮਹਿਮੂਦ ਵੱਲੋਂ ਸਾਂਝੇ ਤੌਰ ਤੇ ਬਹੁਤ ਹੀ ਭਾਵਪੂਰਤ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਦਾ ਸ਼ਾਮਲ ਹੋਏ ਸਰੋਤਿਆਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ। ਸਮਾਗਮ ਦੇ ਅੰਤ ਵਿੱਚ ਵਿਭਾਗ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਸਾਰੇ ਸ਼ਾਇਰਾਂ ਦਾ ਪੁਸਤਕਾਂ ਦੇ ਬੰਡਲ ਅਤੇ ਫੁਲਕਾਰੀਆਂ ਦੇ ਕੇ ਮਾਨ-ਸਨਮਾਨ ਕੀਤਾ ਗਿਆ। ਸਤਨਾਮ ਸਿੰਘ ਸਹਾਇਕ ਡਾਇਰੈਕਟਰ ਵੱਲੋਂ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਾਅਦ ਵਿੱਚ ਖਾਣਾ ਪਰੋਸਿਆ ਗਿਆ ਇਹ ਸਮਾਗਮ ਇੱਕ ਇਤਿਹਾਸਕ ਸਮਾਗਮ ਹੋ ਨਿੱਬੜਿਆ ਅਤੇ ਲੰਮੇ ਸਮੇਂ ਤੱਕ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣਿਆ ਰਹੇਗਾ।  

LEAVE A REPLY

Please enter your comment!
Please enter your name here