ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ `ਚ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਨਿਭਾ ਰਿਹਾ ਹੈ ਅਹਿਮ ਰੋਲ: ਰਾਜਿੰਦਰ ਮੋਦਗਿਲ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵੱਲੋਂ  ਪ੍ਰਧਾਨ ਰੋਟੇਰੀਅਨ ਰਜਿੰਦਰ ਮੋਦਗਿਲ ਦੀ ਅਗਵਾਈ ਹੇਠ  ਜ਼ਿਲ੍ਹਾ ਨਸ਼ਾ ਮੁਕਤੀ ਤੇ  ਮੁੜਵਸੇਵਾ  ਕੇਂਦਰ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰੋਟੇਰੀਅਨ ਰਵੀ ਜੈਨ, ਅਸ਼ੋਕ ਜੈਨ, ਪ੍ਰੋਜੈਕਟ ਚੇਅਰਮੈਨ ਯੋਗੇਸ਼ ਚੰਦਰ ਅਤੇ ਟਿਮਾਟਨੀ ਆਹਲੂਵਾਲੀਆ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਇਸ ਮੌਕੇ ਰਜਿੰਦਰ ਮੋਦਗਿਲ ਨੇ ਦੱਸਿਆ ਕਿ  ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਵੱਲੋਂ  ਰੋਟਰੀ ਕਲੱਬ ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਗਿਆ ਕਿ  ਉਨ੍ਹਾਂ ਕੋਲ 40-45 ਨੌਜਵਾਨ ਮਰੀਜ਼ ਹਨ ਜਿਨ੍ਹਾਂ ਦਾ ਨਸ਼ਿਆਂ ਦਾ ਇਲਾਜ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਗਰਮੀ ਦੇ ਇਸ ਮੌਸਮ  ਵਿਚ ਕੂਲਰ ਦੀ ਲੋੜ ਹੈ । ਜਿਸ ਤੇ  ਰੋਟਰੀ ਕਲੱਬ ਵੱਲੋਂ ਇਸ ਮੰਗ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਕੂਲਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਕਲੱਬ ਵਲੋਂ  ਸਮੇਂ-ਸਮੇਂ `ਤੇ ਜਿਵੇਂ ਕਿ ਕੁਰਸੀਆਂ, ਸਾੳਂੂਡ ਸਿਸਟਮ ਅਤੇ ਹੋਰ ਚੀਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ।  

Advertisements

ਇਸ ਮੌਕੇ ਡਾ.  ਗੁਰਵਿੰਦਰ ਸਿੰਘ ਇੰਚਾਰਜ ਨੇ  ਸਮੁੱਚੇ ਸੈਂਟਰ ਦੀ ਕਾਰਗੁਜਾਰੀ ਅਤੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਰਜਿੰਦਰ ਮੋਦਗਿਲ ਨੇ ਕਿਹਾ ਕਿ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਵਿਚ ਸਾਫ ਸਫ਼ਾਈ , ਮਰੀਜ਼ਾਂ ਦੀ ਕੌਂਸਲਿੰਗ ਅਤੇ ਇਲਾਜ ਦਾ  ਬਹੁਤ ਹੀ ਤਸੱਲੀ ਵਖਸ਼ ਪ੍ਰਬੰਧ  ਹੈ ਅਤੇ ਇਹ ਕੇਂਦਰ  ਪੰਜਾਬ  ਦਾ ਨੰਬਰ ਇਕ ਕੇਂਦਰ ਹੈ।   ਇਸ ਮੌਕੇ ਸਾਬਕਾ ਪ੍ਰਧਾਨ ਰਵੀ ਜੈਨ ਤੇ ਅਸ਼ੋਕ ਜੈਨ ਨੇ ਰੋਟਰੀ ਕਲੱਬ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ  । ਇਸ ਮੌਕੇ ਪ੍ਰੋਜੈਕਟ ਚੇਅਰਮੈਨ ਯੋਗੇਸ਼ ਚੰਦਰ ਨੇ ਆਉਂਦੇ ਸਾਲ ਵਿਚ ਸ਼ੁਰੂ ਕੀਤੇ ਜਾ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਰੋਟਰੀ ਕਲੱਬ ਹਮੇਸ਼ਾ ਦੀ ਤਰ੍ਹਾਂ ਸੇਵਾ ਭਾਵਨਾ ਨਾਲ ਆਪਣਾ ਸਹਿਯੋਗ ਜਾਰੀ ਰੱਖੇਗਾ । ਇਸ ਮੌਕੇ ਡਾ.  ਗੁਰਵਿੰਦਰ ਸਿੰਘ, ਨਿਸ਼ਾ ਰਾਣੀ, ਸੰਦੀਪ ਕੁਮਾਰ ਕੌਂਸਲਰ, ਚੰਦਰ ਸੋਨੂੰ ਕੌਂਸਲਰ, ਰਜਨੀ ਦੇਵੀ ਕੌਂਸਲਰ, ਪ੍ਰਸ਼ਾਂਤ ਆਦੀਆ ਕੋਆਰਡੀਨੇਟਰ, ਸਟਾਫ ਨਰਸ ਹਰਦੀਪ ਕੌਰ, ਅਜੇ ਕੁਮਾਰ, ਹਰਵਿੰਦਰ  ਸਿੰਘ, ਕਰਨੈਲ ਸਿੰਘ, ਰਮਨਦੀਪ ਹਾਜ਼ਰ ਸਨ ।.  

LEAVE A REPLY

Please enter your comment!
Please enter your name here