ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਪਟਿਆਲਾ (ਦ ਸਟੈਲਰ ਨਿਊਜ਼): ਨਾਲਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਦੇ ਸਹਿਯੋਗ ਨਾਲ ਕਿਲਾ ਮੁਬਾਰਕ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗਾ ਕਿਰਿਆਵਾਂ ਕਰਵਾਈਆਂ ਗਈਆਂ। ਸ਼੍ਰੀਮਤੀ ਮਨੀਲਾ ਚੁੱਘ,  ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਪਟਿਆਲਾ, ਸ਼੍ਰੀਮਤੀ ਸਾਕਸ਼ੀ ਸਾਹਨੀ,  ਡਿਪਟੀ ਕਮਿਸ਼ਨਰ, ਪਟਿਆਲਾ, ਸ਼੍ਰੀਮਤੀ ਰੁਚੀ ਸਵਪਨ ਸ਼ਰਮਾ, ਵਧੀਕ ਸਿਵਲ ਜੱਜ (ਐੱਸ.ਡੀ.), ਸ਼੍ਰੀ ਵਿਜੇ ਕੁਮਾਰ, ਜੇ.ਐਮ.ਆਈ.ਸੀ., ਸ਼. ਭੁਪਿੰਦਰ ਮਿੱਤਲ, ਜੇ.ਐਮ.ਆਈ.ਸੀ., ਸ਼. ਇਸ਼ਮੀਤ ਵਿਜੇ ਸਿੰਘ ਐਸ.ਡੀ.ਐਮ. ਅਤੇ ਸ਼੍ਰੀ ਰਾਜੂ ਧੀਰ, ਸਿਵਲ ਸਰਜਨ, ਪਟਿਆਲਾ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

Advertisements

ਇਸ ਪ੍ਰੋਗਰਾਮ ਦੌਰਾਨ ਹਾਜ਼ਰੀਨ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰ. ਅਮਨਪ੍ਰੀਤ ਸਿੰਘ ਭਾਟੀਆ, ਪੈਨਲ ਐਡਵੋਕੇਟ ਮੁਫਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ (ਪੀਯੂਐਸ), ਵਿਚੋਲਗੀ ਅਤੇ ਸੁਲਾਹ ਕੇਂਦਰ, ਟੋਲ ਫਰੀ ਨੰ. 1968, ਲੋਕ ਅਦਾਲਤਾਂ ਦੇ ਲਾਭ ਅਤੇ ਆਉਣ ਵਾਲੀ ਰਾਸ਼ਟਰੀ ਲੋਕ ਅਦਾਲਤ 13.8.2022 ਬਾਰੇ ਜਾਗਰੂਕ ਕੀਤਾ ਗਿਆ।  ਇਸ ਪ੍ਰੋਗਰਾਮ ਵਿੱਚ ਕੁੱਲ 400 ਵਿਅਕਤੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here