16 ਨੂੰ ਵੱਡਾ ਜੱਥਾ ਸਵ. ਸੂਰੀ ਦੀ ਅੰਤਿਮ ਅਰਦਾਸ ‘ਚ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇਗਾ:ਉਸ਼ਾ ਮਾਹੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵ ਸੈਨਾ ਬਾਲ ਠਾਕਰੇ ਭਵਾਨੀ ਸੈਨਾ ਮਹਿਲਾ ਵਿੰਗ ਪੰਜਾਬ ਪ੍ਰਧਾਨ ਉਸ਼ਾ ਮਾਹੀ ਦੀ ਪ੍ਰਧਾਨਗੀ ਹੇਠ ਟਾਵਰ ਇਨਕਲੇਵ ਫੇਜ਼- 3 ਵਿਖੇ ਮੀਟਿੰਗ ਹੋਈ ਇਸ ਮੌਕੇ ਦੋ ਮਿੰਟ ਦਾ ਮੋਨ ਰੱਖ ਕੇ ਸੁਧੀਰ ਕੁਮਾਰ ਸੂਰੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਡਮ ਉਸ਼ਾ ਮਾਹੀ ਨੇ  ਕਿਹਾ ਸੁਧੀਰ ਕੁਮਾਰ ਸੂਰੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਟਕਸਾਲੀ ਦੀ ਅੰਤਿਮ ਅਰਦਾਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਮਿਤੀ 16/11 2022 ਨੂੰ ਸਥਾਨ 9/10  ਸ਼ਿਵਾਲਾ ਰੋੜ ਅੰਮ੍ਰਿਤਸਰ ਵਿਖੇ ਮੈਡਮ ਊਸ਼ਾ ਮਾਹੀ ਦੀ ਅਗਵਾਈ ਵਿਚ ਟਾਵਰ ਇਨਕਲੇਵ ਫੇਜ਼-3 ਜਲੰਧਰ ਤੋਂ ਸਵੇਰ 10 ਵਜੇ ਭਾਰੀ ਜਥਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਣਗੇ ਇਸ ਮੌਕੇ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਆਪਣੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਇਸ ਮੌਕੇ ਜਸਵੀਰ ਕੌਰ ,ਮੈਡਮ ਸ਼ਸ਼ੀ ਧਵਨ,ਸੰਤੋਸ਼,ਰੋਜੀ ਘਰੁ,ਗੁਰਬਖਸ਼ ਕੌਰ,ਨੀਲਮ ਕੌਰ ,ਰਾਜਵਿੰਦਰ ਕੌਰ,ਨੇਹਾ ਆਦਿ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here