ਐਨਐਸਕਿਊਐਫ ਅਧਿਆਪਕ ਯੂਨੀਅਨ ਪੰਜਾਬ 2 ਜੂਨ ਨੂੰ ਸੰਗਰੂਰ ਵਿਖੇ ਕਰੇਗਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਭਰ ਦੇ ਐਨਐਸਕਿਊਐਫ ਅਧਿਆਪਕ ਯੂਨੀਅਨ ਪੰਜਾਬ ਵਲੋਂ ਸਲਾਹਕਾਰ ਕਮੇਟੀ, ਵਿੱਤੀ ਕਮੇਟੀ, ਮਹਿਲਾ ਵਿੰਗ, ਪੁਰਸ਼ ਵਿੰਗ, ਬਹੁਗਿਣਤੀ ਜਿਲਾ ਪ੍ਰਧਾਨ ਸਾਰਿਆਂ ਨਾਲ ਸਲਾਹ ਕਰਨ ਉਪਰੰਤ ਮਿਤੀ 2 ਜੂਨ ਨੂੰ ਸੰਗਰੂਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Advertisements

ਜਿਸ ਵਿੱਚ ਸਾਰਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਪੂਰਾ ਕਰੇ। ਇਸ ਰੈਲੀ ਤੇ ਪਹੁੰਚਣ ਵਾਲੇ ਹਰ ਜ਼ਿਲੇ ਦੇ ਸਾਥੀਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਸਭ ਨੂੰ ਮਿਤੀ 2 ਜੂਨ ਨੂੰ ਸੰਗਰੂਰ ਵਿਖੇ ਪਹੁੰਚਣ ਦੀ ਅਪੀਲ ਹੈ।

LEAVE A REPLY

Please enter your comment!
Please enter your name here