ਆਮ ਆਦਮੀ ਪਾਰਟੀ ਨੇ ਬਿਜਲੀ ਦੇ ਬਿੱਲ ਜਲਾ ਕੇ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਦੇ ਆਦੇਸ਼ਾਂ ਦੇ ਅਨੁਸਾਰ ਬਿਜਲੀ ਅੰਦੋਲਨ ਜਸਪਾਲ ਸਿੰਘ ਮਿਉਂਸਪਲ ਕੌਂਸਲਰ ਦੀ ਅਗਵਾਈ ਵਿਚ ਭਗਤ ਸਿੰਘ ਚੌਂਕ, ਅਸਲਾਮਾਬਾਦ, ਚੰਡੀਗੜ੍ਹ ਬਾਈਪਾਸ, ਕੈਂਪ ਵਿੱਚ ਹੋਈ ਇਸ ਮੌਕੇ ਤੇ ਬਿਜਲੀ ਬਿੱਲ ਜਲਾਏ ਗਏ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਸਟੇਟ ਜੁਆਇੰਟ ਸੈਕਟਰੀ ਸੰਦੀਪ ਸੈਣੀ, ਜ਼ਿਲ੍ਹਾ ਪ੍ਰਧਾਨ ਦਲੀਪ, ਸਤਵੰਤ ਸਿੰਘ ਸਿਆਨ ਬੁੱਧੀਜੀਵੀ ਸੈਲ ਪ੍ਰਧਾਨ, ਬਲਾਕ ਪ੍ਰਧਾਨ ਖੁਸ਼ੀ ਰਾਮ ਧੀਮਾਨ, ਨਵਜੋਤ ਕੌਰ ਜੋਤੀ, ਦਵਿੰਦਰ ਕੁਮਾਰ, ਸੋਸ਼ਲ ਮੀਡੀਆ ਇੰਚਾਰਜ ਵਿਜੇ ਕੁਮਾਰ, ਬਲਵੀਰ ਕੌਰ ਜੀ, ਕਰਨ, ਦੀਪਕ, ਅਤੇ ਨਗਰ ਨਿਵਾਸੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here