ਸੜਕੀ  ਦੁਰਘਟਨਾਵਾਂ  ਦੋਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੀ ਸਹਾਇਤਾ ਕਰਨ ਵਾਲਿਆਂ ਲਈ ” ਫ਼ਰਿਸ਼ਤੇ ” ਸਕੀਮ ਸ਼ਲਾਘਾਯੋਗ ਉਪਰਾਲਾ: ਪ੍ਰੋ: ਸੁਨੇਤ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸੜਕੀ  ਦੁਰਘਟਨਾਵਾਂ  ਦੋਰਾਨ  ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੋਕੇ ਤੇ ਸਹਾਇਤਾ ਨਾ ਮਿਲਣ ਕਾਰਨ ਹਰ ਸਾਲ ਦੇਸ਼ ਭਰ ਵਿੱਚ ਹਜ਼ਾਰਾਂ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।  ਕਈ  ਪ੍ਰੀਵਾਰ ਬਰਬਾਦ ਹੋ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਸੈਸ਼ਨ ਦੋਰਾਨ  ਇਹੋ ਜਿਹੀਆਂ  ਦੁਰਘਟਨਾਵਾਂ  ਦੋਰਾਨ  ਜ਼ਖ਼ਮੀ ਹੋਏ ਵਿਅਕਤੀਆਂ ਨੂੰ ਬਚਾਉਣ ਵਾਲੇਆਂ ਲਈ ਸ਼ੁਰੂ ਕੀਤੀ ਜਾ ਰਹੀ  ਫ਼ਰਿਸ਼ਤੇ  ਸਕੀਮ  ਬਹੁਤ ਹੀ ਸ਼ਲਾਘਾਯੋਗ ਉਪਰਾਲਾ  ਹੈ ਜਿਸ  ਤਹਿਤ ਸੜਕ ਹਾਦਸਿਆਂ  ਦੇ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।  ਸਹਾਇਤਾ ਕਰਨ ਵਾਲਿਆਂ ਨੂੰ  ਫ਼ਰਿਸ਼ਤੇ ਐਵਾਰਡ ਨਾਲ ਵੀ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ । ਦਿੱਲੀ ਦੀ ਸਰਕਾਰ ਵੱਲੋਂ ” ਫ਼ਰਿਸ਼ਤੇ ਦਿੱਲੀ ਦੇ  ”  ਸਕੀਮ  ਦਿੱਲੀ ਦੇ ਮੁੱਖ ਮੰਤਰੀ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ 2018 ਵਿੱਚ  ਸ਼ੁਰੂ ਕੀਤੀ ਗਈ ਸੀ ਅਤੇ ਇਹ ਸਕੀਮ   ਹਜ਼ਾਰਾਂ ਹੀ   ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਿਤ ਹੋ ਰਹੀ  ਹੈ ।   

Advertisements

ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ  ਉਘੇ ਸਮਾਜ ਸੇਵੀ ਅਤੇ ਸਟੇਟ ਐਵਾਰਡੀ  ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ ਜੋ ਕਿ   ਭਾਈ ਘਨੱਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੋਆਰਡੀਨੇਟਰ ਵੀ ਹਨ ਨੇ  ਦੱਸਿਆ ਕਿ ਇਸ ਸਕੀਮ ਲਾਗੂ ਕਰਵਾਉਣ ਲਈ  ਪੰਜਾਬ ਦੀਆਂ ਵੱਖ ਵੱਖ ਇਲਾਕਿਆਂ ਦੀਆਂ ਸਮਾਜ ਸੇਵੀ ਸੰਸਥਾਵਾਂ  ਆਪਣੇ ਆਪਣੇ ਇਲਾਕੇ ਦੇ ਵਿਧਾਇਕ ਸਾਹਿਬਾਨ ਰਾਹੀਂ ਮਾਨਯੋਗ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਪੱਤਰ  ਵੀ  ਭੇਜੇ ਗਏ ਸਨ ।  ਉਨ੍ਹਾਂ ਦੱਸਿਆ ਕਿ ਸ਼੍ਰੀ ਬ੍ਰਹੰਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ , ਡਾਕਟਰ ਰਵਜੋਤ ਸਿੰਘ  ਵਿਧਾਇਕ ਸ਼ਾਮ ਚੁਰਾਸੀ ਅਤੇ  ਸਰਦਾਰ ਜਸਬੀਰ ਸਿੰਘ ਰਾਜਾ ਵਿਧਾਇਕ ਉੜਮੁੜ ਟਾਂਡਾ  ਵੱਲੋਂ ਵੀ ਇਸ ਸਕੀਮ ਨੂੰ ਲਾਗੂ ਕਰਵਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ। ਇਸੇ ਦੌਰਾਨ ਪੰਜਾਬ ਦੀਆਂ  ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਮੋਹਨ ਸਿੰਘ, ਬਲਜੀਤ ਸਿੰਘ ਪਨੇਸਰ, ਸ਼੍ਰੀ ਮਤੀ ਸੰਤੋਸ਼ ਸੈਣੀ, ਜਸਬੀਰ ਸਿੰਘ,  ਸੁਰੇਸ਼ ਕਪਾਟੀਆ , ਗੁਰਪ੍ਰੀਤ ਸਿੰਘ, ਪ੍ਰੇਮ ਸੈਣੀ ਅਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਓਂਕਾਰ ਸਿੰਘ ਧਾਮੀ , ਕੁਲਵੰਤ ਸਿੰਘ ਸੈਣੀ , ਬਲਬੀਰ ਸਿੰਘ ਸੈਣੀ , ਟਾਂਡਾ ਤੋਂ ਡਾਕਟਰ ਕੇਵਲ ਸਿੰਘ , ਬਰਿੰਦਰ ਸਿੰਘ ਮਸੀਤੀ  ਫਰੀਦਕੋਟ ਤੋਂ ਗੁਰਪ੍ਰੀਤ ਸਿੰਘ ਚਾਂਦਬਾਜਾ ਅਤੇ ਸ਼ਿਵਜੀਤ ਸਿੰਘ , ਲੁਧਿਆਣਾ ਤੋਂ ਰਜਿੰਦਰ ਸਿੰਘ ਵਿਰਕ ਅਤੇ ਤਰਨਜੀਤ ਸਿੰਘ ਨਿਮਾਣਾ, ਬਠਿੰਡਾ ਤੋਂ ਵਿਜੈ ਭੱਟ , ਜਲੰਧਰ ਤੋਂ ਸਤਪਾਲ ਸਿੰਘ ਸਿਦਕੀ ਅਤੇ ਐਸ ਐਮ ਸਿੰਘ , ਮੋਹਾਲੀ ਤੋਂ ਅਜੈਬ ਸਿੰਘ ਅਤੇ ਕੇ ਕੇ ਸੈਣੀ , ਅਮ੍ਰਿਤਸਰ ਤੋਂ ਬਲਜਿੰਦਰ ਸਿੰਘ ਅਤੇ ਜਸਬੀਰ ਸਿੰਘ  ਨੇ  ਵੀ   ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ  ।

ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਲਈ ਬਣਾਈਆਂ ਜਾਂਦੀਆਂ ਭਲਾਈ ਸਕੀਮਾਂ ਲੋਕਾਂ ਵਿੱਚ ਜਾਗਰੂਕਤਾ ਨਾਂ ਹੋਣ ਕਾਰਨ ਕਈ ਵਾਰ ਆਮ ਲੋਕਾਂ  ਤੱਕ ਨਹੀਂ ਪਹੁੰਚ ਦੀਆਂ ਇਸ ਲਈ ਇਹ ਮੰਗ ਵੀ ਕੀਤੀ ਗਈ ਕਿ ਵੱਖ ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੀਆਂ ਸੰਸਥਾਵਾਂ ਦਾ ਸਰਕਾਰੀ ਤੋਰ ਤੇ ਇਕ ਬੋਰਡ ਗਠਿਤ ਕੀਤਾ ਜਾਵੇ।

LEAVE A REPLY

Please enter your comment!
Please enter your name here