ਸਰਕਾਰੀ ਮਿਡਲ ਸਕੂਲ ਛਾਵਨੀ ਕਲਾਂ ਨੂੰ ਮਿਲਿਆਂ ਸਵੱਛ ਵਿਦਿਆਲਿਆਂ ਪੁਰਸਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆਂ ਵਿਭਾਗ ਵੱਲੋਂ ਸਕੂਲਾਂ ਵਿੱਚ ਸਫਾਈ, ਪਾਣੀ ਬਚਾਓ ਅਤੇ ਕਈ ਨਿਯਮਾਂ ਦੇ ਤਹਿਤ ਚਲਾਏ ਗਏ ਅਭਿਆਨ ਦੇ ਤਹਿਤ ਸਰਕਾਰੀ ਮਿਡਲ ਸਕੂਲ ਛਾਵਨੀ ਕਲਾਂ ਹੁਸ਼ਿਆਰੁਪਰ ਨੂੰ ਪਾਣੀ ਬਚਾਓ ਵਿੱਚ ਸਵੱਛ ਵਿਦਿਆਲਿਆਂ ਪੁਰਸਕਾਰ ਪ੍ਰਦਾਨ ਮਿਲਿਆਂ। ਗੱਲਬਾਤ ਕਰਦਿਆਂ ਸਕੂਲ ਮੁਖੀ ਰੇਨੂੰ ਨੇ ਦੱਸਿਆਂ ਕਿ ਸਕੂਲ ਅਤੇ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਸਿੱਖਿਆਂ ਪੱਧਰ ਵਿੱਚ ਗੁਣਾਤਮਕ ਸੁਧਾਰ ਲਿਆਦਾਂ ਗਿਆ ਹੈ। ਵਾਤਾਵਰਣ ਦੀ ਸੁਰੱਖਿਆਂ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਪਾਣੀ ਬਚਾਓ ਨੂੰ ਪਹਿਲ ਦੇ ਆਧਰ ਤੇ ਰੱਖਿਆਂ ਜਾਵੇਗਾ, ਕਿਉਕਿ ਜੇਕਰ ਪਾਣੀ ਹੈ ਤਾਂ ਭਵਿੱਖ ਹੈ।

Advertisements

ਇਸ ਮੌਕੇ ਉਹਨਾਂ ਨੇ ਪੁਰਸਕਾਰ ਦੇਣ ਲਈ ਸਿੱਖਿਆਂ ਵਿਭਾਗ ਅਤੇ ਜਿਲਾ ਸਿੱਖਿਆਂ ਅਧਿਕਾਰੀ ਸੈਕੰਡਰੀ ਗੁਰਸ਼ਰਨ ਸਿੰਘ ਅਤੇ ਐਲੀਮੈਟਰੀ ਇੰਜੀਨੀਅਰ ਸੰਜੀਵ ਗੌਤਮ ਦਾ ਧੰਨਵਾਦ ਕੀਤਾ। ਜ਼ਿਲਾ ਸਿੱਖਿਆਂ ਅਧਿਕਾਰੀ ਸੈਕੰਡਰੀ ਗੁਰਸ਼ਰਨ ਸਿੰਘ ਅਤੇ ਐਲੀਮੈਟਰੀ ਇੰਜੀ. ਸੰਜੀਵ ਗੌਤਮ ਨੇ ਕਿਹਾ ਕਿ ਇਸ ਅਭਿਆਨ ਵਿੱਚ ਸਾਰੇ ਸਕੂਲਾਂ ਦਾ ਸਲਾਘਾਯੋਗ ਸਹਿਯੋਗ ਰਿਹਾ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਸਿੱਖਿਆਂ ਅਤੇ ਸਵੱਛਤਾ ਨੂੰ ਲੈ ਕੇ ਸਕੂਲਾਂ ਵਿੱਚ ਪਹਿਲਾਂ ਤੋਂ ਕਈ ਜ਼ਿਆਦਾ ਸੁਧਾਰ ਆਇਆਂ ਹੈ। ਉਹਨਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਇਹਨਾਂ ਸੁਧਾਰਾਂ ਵਿੱਚ ਹੋਰ ਵੀ ਨਿਖਾਰ ਆਵੇਗਾ। ਇਸ ਮੌਕੇ ਤੇ ਉਪ ਜ਼ਿਲਾ ਸਿੱਖਿਆਂ ਅਧਿਕਾਰੀ ਰਾਕੇਸ਼ ਕੁਮਾਰ ਅਤੇ ਸੁਖਵਿੰਦਰ ਸਿੰਘ ਅਤੇ ਪਿ੍ਰੰਸੀਪਲ ਰਾਜਨ ਅਰੋੜਾ, ਪਿ੍ਰੰਸੀ. ਸ਼ੈਲੇਦਰ ਠਾਕੁਰ, ਪਿ੍ਰੰਸੀ. ਜਤਿੰਦਰ ਸਿੰਘ, ਸਤੀਸ਼ ਕੁਮਾਰ ਆਦਿ ਮੌਜ਼ੂਦ ਸਨ ।

LEAVE A REPLY

Please enter your comment!
Please enter your name here