ਸਰਹਾਲਾ ਮੁੰਡੀਆ ਸਕੂਲ ਵਿਖੇ ਮਨਾਇਆ ਵਿੱਦਿਅਕ ਟੂਰ ਅਤੇ ਬਾਲ ਦਿਵਸ ਮੌਕੇ ਸਕੂਲ ਵਿਖੇ ਬਾਲ ਮੈਗਜ਼ੀਨ ਉਡਾਣ ਕੀਤਾ ਰੀਲੀਜ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਮੁੰਡੀਆ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਇੱਕ ਰੋਜ਼ਾ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀ ਸਕੂਲ ਦੇ ਲਗਭਗ 142 ਵਿਦਿਆਰਥੀ ਅਤੇ ਸਟਾਫ ਮੈਂਬਰ ਚੰਡੀਗੜ੍ਹ ਦੇ ਨਜ਼ਦੀਕ ਸਥਿਤ ਛੱਤਬੀੜ ਚਿੜੀਆਘਰ ਵਿਖੇ ਵਿਦਿਅਕ ਟੂਰ ਤੇ ਗਏ 1ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲਗਭਗ ਪੰਜ ਘੰਟੇ ਦੇ ਕਰੀਬ ਸਮਾਂ ਉਥੇ ਬਤਾਇਆ ।ਬੱਚਿਆਂ ਨੇ ਦੁਰਲਵ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਦੇਖ ਕੇ ਬਹੁਤ ਹੀ ਆਨੰਦ ਮਾਣਿਆ। ਜੰਗਲ ਦਾ ਰਾਜਾ ਸ਼ੇਰ, ਚੀਤੇ, ਹਿਰਨ, ਡਾਇਨਾ ਸੁਰ ਪਾਰਕ, ਕੋਬਰਾ ਸੱਪ, ਦਰਿਆਈ ਘੋੜੇ ਆਦਿ ਬੱਚਿਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਜਾਂਦੇ ਸਮੇਂ ਬੱਚਿਆਂ ਤੇ ਅਧਿਆਪਕਾਂ ਨੇ ਰੂਪਨਗਰ ਦੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕੀਤੇ ਅਤੇ ਗੁਰੂ ਘਰ ਦਾ ਲੰਗਰ ਵੀ ਛਕਿਆ।

Advertisements

ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਜੀਵਨ ਵਿਚ ਵਿਦਿਅਕ ਟੂਰਾਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਉਹਨਾਂ ਦੱਸਿਆ ਕਿ ਇਸ ਵਿੱਦਿਅਕ ਟੂਰ ਨੂੰ ਸਫਲ ਬਣਾਉਣ ਵਿਚ ਜਿੱਥੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਬਹੁਤ ਯੋਗਦਾਨ ਰਿਹਾ ਹੈ ਉੱਥੇ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸ਼ਾਹੀ ਵੱਲੋਂ ਵੀ ਇਸ ਵਿੱਦਿਅਕ ਟੂਰ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਗਿਆ। ਸਕੂਲ ਪ੍ਰਿੰਸੀਪਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿੱਖਿਆ ਸਰਦਾਰ ਗੁਰਸ਼ਰਨ ਸਿੰਘ ਜੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਸਕੂਲ ਦਾ ਖੂਬਸੂਰਤ ਬਾਲ ਮੈਗਜ਼ੀਨ ਉਡਾਣ ਵੀ ਰੀਲੀਜ਼ ਕੀਤਾ ।

ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਸਟਾਫ਼ ਮੈਂਬਰਜ ਮੈਡਮ ਰਜਨੀ ਅਰੋੜਾ, ਅਨੀਤਾ ਕੁਮਾਰੀ, ਪ੍ਰਿਯਾ, ਅੰਜੂ ਬਾਲਾ ,ਗੁਰਦੇਵ ਕੌਰ, ਸ਼ਿਮਲਾ ਦੇਵੀ, ਸਰਬਜੀਤ ਸਿੰਘ, ਜਰਨੈਲ ਸਿੰਘ, ਨਰੇਸ਼ ਕੁਮਾਰ, ਪਰਮਿੰਦਰ ਕੁਮਾਰ ,ਕਮਲਜੀਤ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਅਤੇ ਸਿੱਖਿਆਰਥੀ ਅਧਿਆਪਕ ਦਲਜਿੰਦਰ ਕੌਰ ਅਤੇ ਰਾਜਵਿੰਦਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here