ਈਐਨਟੀ ਮਾਹਿਰ ਡਾ. ਅਸ਼ੋਕ ਸੂਦ ਹਸਪਤਾਲ ਦੇ ਬਾਹਰ ਖੜੀ ਐਕਟਿਵਾ PB07BL7756 ਹੋਈ ਚੋਰੀ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੀ ਹੀਰਾ ਕਾਲੋਨੀ ਵਿੱਚ ਸਥਿਤ ਈਐਨਟੀ ਮਾਹਿਰ ਡਾ. ਅਸ਼ੋਕ ਸੂਦ ਹਸਪਤਾਲ ਦੇ ਬਾਹਰ ਇੱਕ ਵਿਅਕਤੀ ਦੀ ਐਕਟਿਵਾ ਚੋਰੀ ਹੋਣ ਦਾ ਸਮਾਚਾਰ ਮਿਲਿਆਂ ਹੈ। ਜਾਣਕਾਰੀ ਦਿੰਦਿਆਂ ਐਕਟਿਵਾ ਮਾਲਿਕ ਮੋਹਿਤ ਕੈਂਥ ਨੇ ਦੱਸਿਆਂ ਕਿ ਉਹ ਕਰੀਬ 2 ਵਜੇ ਹਸਪਤਾਲ ਵਿੱਚ ਆਇਆਂ ਸੀ ਅਤੇ ਉਹ ਐਕਟਿਵਾ PB07BL7756 ਹਸਪਤਾਲ ਦੇ ਬਾਹਰ ਖੜੀ ਕਰਕੇ ਚਲਾ ਗਿਆ। ਪਰ ਜਦੋਂ ਉਸਨੇ ਕੁੱਝ ਸਮੇਂ ਬਾਅਦ ਬਾਹਰ ਆ ਕੇ ਦੇਖਿਆਂ ਤਾਂ ਐਕਟਿਵਾ ਆਪਣੀ ਜਗਾਂ ਤੇ ਨਹੀਂ ਖੜੀ ਸੀ।

Advertisements

ਮੋਹਿਤ ਨੇ ਇੱਧਰ-ਉਧਰ ਦੇਖਣ ਤੋਂ ਬਾਅਦ ਐਕਟਿਵਾ ਨਾ ਮਿਲਣ ਤੇ ਹਸਪਤਾਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਜਦੋਂ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਚੈਕ ਕੀਤੇ ਗਏ ਤਾਂ ਇਕ ਸ਼ੱਕੀ ਵਿਅਕਤੀ ਫੋਨ ਤੇ ਗੱਲ ਕਰਦਾ ਹੋਇਆਂ ਨਜ਼ਰ ਆਇਆਂ ਅਤੇ ਜਿਸਤੋਂ ਬਾਅਦ ਉਹ ਪਹਿਲਾ ਅੰਦਰ ਗਿਆ ਅਤੇ ਫਿਰ ਬਾਹਰ ਆ ਕੇ ਐਕਟਿਵਾ ਲੈ ਕੇ ਫਰਾਰ ਹੋ ਗਿਆ। ਮੋਹਿਤ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here