ਤਨਖਾਹਾਂ ਨਾ ਮਿਲਣ ਕਰਕੇ ਪਨਬੱਸ/ਪੀਆਰਟੀਸੀ ਦੇ ਕੱਚੇ ਮੁਲਾਜ਼ਮ 11 ਨੂੰ ਪੰਜਾਬ ਭਰ ਵਿੱਚ ਕਰਨਗੇ ਗੇਟ ਰੈਲੀਆਂ: ਹਰਜੀਤ ਹੀਰਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। 7 ਜੁਲਾਈ 2022 ਨੂੰ ਜਥੇਬੰਦੀ ਵੱਲੋ ਸਾਝਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ , ਪ੍ਰਧਾਨ ਸਤਨਾਮ ਸਿੰਘ ਸੈਕਟਰੀ ਸਖਬੀਰ ਸਿੰਘ ਗਿੱਲ, ਮੀਤ ਪ੍ਰਧਾਨ ਕਮਲਜੀਤ ਸਿੰਘ, ਨੇ ਕਿਹਾ ਕਿ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਨੋਕਰੀਆ ਰੈਗੂਲਰ ਕਰਾਉਣ ਲਈ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਉਣ ਲਈ ਸ਼ਘੰਰਸ਼ ਕਰਦੇ ਆ ਰਹੇ ਹਨ। ਪਰ ਮੰਗਾ ਪੂਰੀਆਂ ਕਰਨ ਦੀ ਬਿਜਾਏ ਨਿਗੁਣਨੀਆ ਤਨਖਾਹਾਂ ਵੀ ਸਮੇ ਸਿਰ ਨਾ ਖਾਤੇ ਵਿੱਚ ਪਾ ਕੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਹੱਕੀ ਮੰਗਾ ਲਈ ਸ਼ਘੰਰਸ਼ ਲੜ ਰਹੇ ਮੁਲਾਜ਼ਮਾਂ ਦੀ ਅਵਾਜ ਨੂੰ ਦਬਾਉਣ ਲਈ ਤਾਨਾਸ਼ਾਹੀ ਫਰਮਾਨ ਜਾਰੀ ਕੀਤੀ ਜਾ ਰਹੇ ਹਨ  ਜਿਵੇਂ ਕਿ ਤਨਖ਼ਾਹ ਦੇ ਮੁੱਦੇ ਜਾ ਹੋਰ ਮੰਗਾਂ ਤੇ ਸੋਸ਼ਲ ਮੀਡੀਆ ਰਾਹੀਂ ਜਾਂ ਪ੍ਰੈੱਸ ਨੋਟ ਜਾਰੀ ਕਰਨ ਤੇ ਤੁਗਲਕੀ ਫਰਮਾਨ ਜਾਰੀ ਕਰਦਿਆਂ ਵਿਭਾਗੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਯੂਨੀਅਨ ਵਲੋਂ ਹਮੇਸ਼ਾ ਸੰਘਰਸ਼ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤਿੱਖੇ ਸੰਘਰਸ਼ ਕਰਨ ਅਤੇ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ ਖਿਲਾਫ ਯੂਨੀਅਨ ਆਪਣੀ ਅਵਾਜ਼ ਬੁਲੰਦ ਕਰੇਗੀ 

Advertisements

ਅੱਜ ਦੇ ਮਹਿਗਾਈ ਦੇ ਸਮੇਂ ਵਿੱਚ ਘੱਟ ਤਨਖਾਹਾਂ ਨਾਲ ਘਰ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ ਸਰਕਾਰ ਮੁਲਾਜਮਾਂ ਦੀ ਇਸ ਸਮੱਸਿਆ ਦਾ ਕੋਈ ਉਕਤਾ ਹੱਲ ਨਹੀਂ ਕਰਦੀ ਸਗੋਂ  ਆਏ ਦਿਨ ਕਿਸੇ ਨਾ ਕਿਸੇ ਲਾਰੇ ਵਿੱਚ ਰੱਖਿਆ ਜਾ ਰਿਹਾ ਹੈ। ਸਰਕਾਰ ਅਤੇ ਮੈਨੇਜਮੈਂਟ ਦੀ ਇਸ ਧੱਕਾਸ਼ਾਹੀ ਦੇ ਖਿਲਾਫ ਠੇਕਾ ਮੁਲਾਜਮਾਂ ਵੱਲੋਂ ਆਉਣ ਵਾਲੀ ਮਿਤੀ 11 ਜੁਲਾਈ ਦਿਨ ਸੋਮਵਾਰ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਰਿਪੋਰਟਾਂ ਕਰਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਨਵੀਂ ਭਰਤੀ ਪ੍ਰਾਈਵੇਟ ਕੰਪਨੀ ਰਾਹੀ ਕਰਨ ਦੇ ਦਿਤੇ ਜਾ ਰਹੇ ਬਿਆਨਾਂ ਤੇ ਸਖਤ ਵਿਰੋਧ ਲਈ ਅਤੇ ਤਨਖ਼ਾਹ ਸਮੇਤ ਰੈਗੂਲਰ ਕਰਨ ਦੀ ਮੰਗ ਤੇ ਆਉਣ ਵਾਲੀ 9 ਜੁਲਾਈ ਨੂੰ ਲੁਧਿਆਣੇ ਸੂਬਾਈ ਮੀਟਿੰਗ ਕਰਕੇ ਅਗਲੇ ਸ਼ਘੰਰਸ਼ਾ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here