ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਭਾਜਪਾ ਸੰਗਠਨ ਦੀ ਹੋਈ ਮੀਟਿੰਗ

ਰੂਪਨਗਰ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਠਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸੁਲੂ, ਪੰਜਾਬ ਦੇ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਪਰਮਿੰਦਰ ਬਰਾੜ, ਜੀਵਨ ਗੁਪਤਾ, ਕੌਮੀ ਸਕੱਤਰ ਨਰਿੰਦਰ ਰੈਨਾ, ਪਾਰਟੀ ਦੇ ਹੋਰ ਆਗੂਆਂ ਅਤੇ ਸਤਿਕਾਰਯੋਗ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ‘ਚ ਲੋਕ ਸਭਾ ਚੋਣਾਂ ਦੇ ਸਬੰਧ ‘ਚ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ। ਸੰਗਠਨ ਮਹਾਂ ਮੰਤਰੀ ਮੰਥਰੀ ਨਿਵਾਸਲੂ ਨੇ ਪਾਰਟੀ ਅਹੁਦੇਦਾਰਾਂ ਨੂੰ ਬੂਥ ਪੱਧਰ ਤੱਕ ਬਣੀਆਂ ਕਮੇਟੀਆਂ ਸੰਬੰਧੀ ਰਿਪੋਰਟ ਹਾਸਲ ਕੀਤੀ ਅਤੇ ਲੋਕਾਂ ਨਾਲ ਤਾਲਮੇਲ ਬਿਠਾਉਣ ਦੇ ਤੌਰ ਤਰੀਕਿਆਂ ਤੋਂ ਜਾਣੂ ਕਰਵਾਇਆ। ਮੀਟਿੰਗ ਦੌਰਾਨ ਹਾਜ਼ਰ ਹੋਏ ਜਿਲਾ ਪ੍ਰਭਾਰੀ, ਮੰਡਲ ਪ੍ਰਭਾਰੀ ਅਤੇ ਮੰਡਲ ਪ੍ਰਧਾਨਾਂ ਤੋਂ ਇਲਾਵਾ ਭਾਜਪਾ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨਾਲ ਵੋਟਰਾਂ ਨੂੰ ਜੋੜਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ।

Advertisements

ਪ੍ਰਧਾਨ ਮੰਤਰੀ ਆਵਾਸ ਯੋਜਨਾ, ਉਜਵਲਾ ਯੋਜਨਾ,ਸਵੱਛ ਭਾਰਤ ਮੁਹਿੰਮ,ਮੁਫਤ ਅਨਾਜ ਸਕੀਮ, ਆਯੁਸ਼ਮਾਨ ਭਾਰਤ ਸਕੀਮ ਬਾਰੇ ਜਾਣਕਾਰੀ ਦੇਣ ਲਈ ਵੀ ਭਾਜਪਾ ਵਰਕਰਾਂ ਨੂੰ ਹਦਾਇਤ ਦਿੱਤੀਆਂ ਗਈਆਂ ਅਤੇ ਇਹਨਾਂ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਭਾਜਪਾ ਦੇ ਹੱਕ ਵਿੱਚ ਲਾਮਬੰਦ ਕਰਨ ਬਾਰੇ ਦੱਸਿਆ ਗਿਆ। ਮੀਟਿੰਗ ਦੌਰਾਨ ਭਾਜਪਾ ਦੇ ਸੰਗਠਨ ਨੂੰ ਮੰਡਲ ਪੱਧਰ ਤੋਂ ਸ਼ਕਤੀ ਕੇਂਦਰ ਅਤੇ ਬੂਥਾਂ ਤੱਕ ਦੀ ਰਿਪੋਰਟ ਵੀ ਲਈ ਗਈ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਜ਼ਿਲ੍ਹਾ ਟੀਮ ਦਿਨ ਰਾਤ ਜਨ ਸੰਪਰਕ ਕਰ ਰਹੀ ਹੈ ਅਤੇ ਲੋਕਾਂ ਨੂੰ ਭਾਜਪਾ ਦੀਆਂ ਜਨ ਕਲਿਆਣਕਾਰੀ ਨੀਤੀਆਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਾਂਸ਼ਹਿਰ ਦੇ ਜ਼ਿਲ੍ਹਾ ਰਾਜਵਿੰਦਰ ਸਿੰਘ ਲੱਕੀ, ਮੁਹਾਲੀ ਪ੍ਰਧਾਨ ਸੰਜੀਵ ਵਸ਼ਿਸ਼ਠ, ਹੁਸ਼ਿਆਰਪੁਰ ਦੇ ਪ੍ਰਧਾਨ ਨਿਪੁੰਨ, ਰਾਣਾ ਭਾਨੂੰ ਪ੍ਰਤਾਪ, ਵਰਿੰਦਰ ਰਾਣਾ, ਨਰਿੰਦਰ ਰਾਣਾ, ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਮੁਕੇਸ਼ ਮਹਾਜਨ, ਜਗਦੀਸ਼ ਚੰਦਰ ਕਾਜਲਾ, ਰਾਣਾ ਰਾਜ ਕੁਮਾਰ ਹਰਵਾਂ, ਨਿਸ਼ਾਂਤ ਰਾਣਾ ਪ੍ਰਿੰਸ ਰਾਣਾ, ਅਭੀਸ਼ੇਕ ਸ਼ਰਮਾ ਅਗਨੀਹੋਤਰੀ, ਬਿੱਲਾ ਕੰਬਾਲਾ, ਵਿਜੈ ਕਸ਼ਯਪ, ਨਿਪੁੰਨ ਸੋਨੀ, ਕੈਪਟਨ ਮੁਲਤਾਨ ਸਿੰਘ, ਚਮਕੌਰ ਸਾਹਿਬ ਦੇ ਸੀਨੀਅਰ ਆਗੂ ਸਵਰਨ ਸਿੰਘ ਸੈਂਪਲਾ, ਦਰਸ਼ਨ ਸਿੰਘ ਸ਼ਿਵਜੋਤ, ਪ੍ਰਸਿੱਧ ਗਾਇਕ ਮਦਨ ਸ਼ੌਕੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here