ਬੱਸ ਤੇ ਟਰਾਲੇ ਦੀ ਹੋਈ ਭਿਆਨਕ ਟੱਕਰ, ਡਰਾਈਵਰ ਸਣੇ ਦਰਜਨ ਤੋਂ ਵੱਧ ਲੋਕ ਜ਼ਖਮੀ  

ਸਮਾਣਾ (ਦ ਸਟੈਲਰ ਨਿਊਜ਼)। ਸਮਾਣਾ ਵਿੱਚ ਪੀਆਰਟੀਸੀ ਬੱਸ ਤੇ ਟਰਾਲੇ ਦੀ ਭਿਆਨਕ ਟੱਕਰ ਹੋਣ ਦੀ ਖਬਰ ਮਿਲੀ ਹੈ। ਹਾਦਸੇ ਦੌਰਾਨ ਪੀਆਰਟੀਸੀ ਵਿੱਚ ਸਵਾਰ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਤੇ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਤੇ ਜਦੋ ਬੱਸ ਪਿੰਡ ਬਦਨਪੁਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟੱਕਰਾਂ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।

Advertisements

ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਮਾਣਾ ਤੋਂ ਜਿਹੜੀ ਸੜਕ ਹੈ ਰਾਮਨਗਰ ਤੱਕ ਚੌੜੀ ਕੀਤੀ ਜਾਵੇ, ਕਰੀਬ ਛੇ ਟਿੱਪਰ ਅਤੇ ਟਰਾਲੇ ਰੋਜ਼ਾਨਾ ਸੜਕ ਤੋਂ ਲੰਘਦੇ ਹਨ, ਜਿਸ ਕਾਰਨ ਹਾਦਸੇ ਹੋ ਰਹੇ ਹਨ।

LEAVE A REPLY

Please enter your comment!
Please enter your name here