ਸ਼ੀਸ਼ਪਾਲ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫੂਡ ਸਪਲਾਈ ਵਿਭਾਗ ਜੀਰਾ ਵਿਖੇ ਬਤੌਰ ਸੇਵਾਦਾਰ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਸ਼ੀਸ਼ੁਪਾਲ  ਨੂੰ ਫੂਡ ਸਪਲਾਈ ਵਿਭਾਗ ਦੇ ਸਟਾਫ ਵੱਲੋਂ ਉਨ੍ਹਾਂ ਦੇ ਮਾਣ-ਸਨਮਾਨ ਵਿਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸ਼ੀਸ਼ਪਾਲ ਨੇ ਵਿਭਾਗ ਅੰਦਰ ਬੇਦਾਗ  41 ਸਾਲ ਤੇ 1 ਮਹੀਨੇ ਦੀਆਂ ਸੇਵਾਵਾਂ ਨਿਭਾਉਣ ਉਪਰੰਤ 30 ਅਪ੍ਰੈਲ 2024 ਨੂੰ ਸੇਵਾ ਮੁਕਤ ਹੋਏ। ਇਸ ਮੌਕੇ ਬਲਜੀਤ ਸਿੰਘ ਇਸਪੈਕਟ ਅਤੇ ਪਰਵੀਨ ਕੁਮਾਰ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ ਦੀ ਅਗਵਾਈ ਵਿਚ ਦਫ਼ਤਰੀ ਅਮਲੇ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦੇ ਹੋਏ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ  ਬਲਜੀਤ ਸਿੰਘ ਅਤੇ ਪਰਵੀਨ ਕੁਮਾਰ ਵੱਲੋ ਸ਼ੀਸ਼ਪਾਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਭਵਿੱਖੀ ਜੀਵਨ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ।

Advertisements

ਉਨ੍ਹਾਂ ਕਿਹਾ ਕਿ ਹੀਰਾ ਲਾਲ ਰਾਵਤ ਨੇ 41 ਸਾਲ ਤੇ 1 ਮਹੀਨੇ ਦੀ ਬੇਦਾਗ ਸੇਵਾ ਵਿਭਾਗ ਵਿਚ ਨਿਭਾਈ ਅਤੇ ਇਨ੍ਹਾਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸ਼ੀਸ਼ਪਾਲ ਨੂੰ ਤੋਹਫ਼ੇ, ਟਰਾਫੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰੀਖਕ ਜਸਪਾਲ ਸਿੰਘ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ , ਸੋਹਨ ਲਾਲ ਪੱਛੀ ਫਾਜਿਲਕਾ, ਨਰੇਸ਼ ਕੁਮਾਰ ਤਲਵੰਡੀ ਭਾਈ, ਬਲਵੀਰ ਸਿੰਘ ਫਿਰੋਜ਼ਪੁਰ, ਪਿੱਪਲ ਸਿੰੰਘ, ਵਿਨੋਦ ਕੁਮਾਰ, ਨਰਿੰਦਰ ਪਾਲ ਸਮੇਤ ਹਾਜਰ ਸਮੂਹ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸ਼ੀਸ਼ਪਾਲ ਨੂੰ ਸਨਮਾਨਿਤ ਕੀਤਾ ਅਤੇ ਸੇਵਾ ਮੁਕਤ ਹੋਣ ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here