ਸੀ ਐੱਚ ਡਬਲਿਊ ਵੱਲੋਂ ਕੱਚੇ ਕਾਮੇ ਨਾਲ ਬਦਸਲੂਕੀ ਕਰਨ ਤੇ ਕਾਰਵਾਈ ਕਰਨ ਲਈ ਚੀਫ਼ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜ਼ੋਨ ਜਲੰਧਰ ਵੱਲੋਂ ਜਲੰਧਰ ਦੇ ਚੀਫ਼ ਇੰਜੀਨੀਅਰ ਦਵਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। 11-07-2022 ਦਿਨ ਸੋਮਵਾਰ ਨੂੰ ਸਾਡੇ ਕੱਚੇ ਕਾਮੇ ਨਾਲ ਹੁਸ਼ਿਆਰਪੁਰ ਦੇ ਮਾਡਲ ਟਾਊਨ ਸਬ ਡਵੀਜ਼ਨ ਵਿੱਚ ਡਿਊਟੀ ਨਿਭਾ ਰਹੇ ਜੇ ਈ ਹਰਵਿੰਦਰ ਸਿੰਘ ਵੱਲੋਂ ਸਾਡੇ ਕਾਮੇ ਨਾਲ ਧੱਕੇ ਨਾਲ 8 ਘੰਟੇ ਤੋਂ ਵੱਧ ਡਿਊਟੀ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਸਾਡੇ ਕਾਮੇ ਨੇ 8 ਘੰਟੇ ਤੋਂ ਜ਼ਿਆਦਾ ਕੰਮ ਕਰਨ ਦਾ ਵਿਰੋਧ ਕੀਤਾ ਤੇ ਜੇ ਈ ਹਰਵਿੰਦਰ ਸਿੰਘ ਵੱਲੋਂ ਉਸ ਨਾਲ ਗਾਲ੍ਹੀ ਗਲੋਚ ਕੀਤਾ ਤੇ ਤੇ ਧਮਕੀ ਦਿੱਤੀ ਗਈ ਕਿ ਅਗਰ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਤੈਨੂੰ ਕੰਮ ਤੋਂ ਕੱਢ ਦਿੱਤਾ ਜਾਵੇਗਾ। ਜੇ ਈ ਹਰਵਿੰਦਰ ਸਿੰਘ ਵੱਲੋਂ ਸਾਡੇ ਕਾਮੇ ਨਾਲ ਹੱਥੋਪਾਈ ਕਰਦਿਆਂ ਸਾਥੀ ਦੇ ਥੱਪੜ ਮਾਰ ਦਿੱਤਾ ਗਿਆ। ਇਹ ਜੇ ਈ ਸਾਡੇ ਕਾਮਿਆ ਨੂੰ ਲਗਭਗ 2 ਸਾਲ ਤੋ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਕੱਚੇ ਕਾਮਿਆ ਨੇ ਇਸ ਦੀ ਜਾਣਕਾਰੀ ਸਾਡੀ ਜਥੇਬੰਦੀ ਨੂੰ ਦਿੱਤੀ ਸੀ ਪਰ ਅਸੀਂ ਕੋਈ ਕਾਰਵਾਈ ਤਾਂ ਨਹੀਂ ਕੀਤੀ ਕਿਉਂਕਿ ਅਸੀਂ ਅਪਣੇ ਸੀਨੀਅਰ ਅਫ਼ਸਰ ਦਾ ਮਾਣ ਸਤਿਕਾਰ ਕਰਦੇ ਹਾਂ ਪਰ ਜਿਹੜੀ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਉਹ ਬਹੁਤ ਹੀ ਜਿਆਦਾ ਨਿੰਦਣਯੋਗ ਹੈ। ਅਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ ਜੀ।

Advertisements

ਸਾਨੂੰ ਰੈਗੂਲਰ ਬੰਦਿਆਂ ਵੱਲੋਂ ਖੰਭਿਆਂ ਤੇ ਚੱਲਦੀ ਲਾਈਨ ਤੇ ਕੰਮ ਕਰਨ ਤੇ ਵੀ ਧੱਕੇ ਨਾਲ ਚੜ੍ਹਾਇਆ ਜਾਂਦਾ ਹੈ। ਅਸੀਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮੈਨੇਜਮੈਂਟ ਦਾ ਕੰਮ ਕਰਦੇ ਹਾਂ। ਮੈਨੇਜਮੈਂਟ ਤੋਂ ਸਾਨੂੰ 10000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇੰਨੀ ਘੱਟ ਤਨਖਾਹ ਦੇ ਬਾਵਜੂਦ ਵੀ ਅਸੀਂ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਮਾਡਲ ਟਾਊਨ ਦੇ ਜੇ ਈ ਹਰਮਿੰਦਰ ਸਿੰਘ ਵੱਲੋਂ ਸਾਡੇ ਕੰਮ ਨੂੰ ਨਕਾਰਦੇ ਹੋਏ ਸਾਡੇ ਕੱਚੇ ਕਾਮੇ ਹੋਣ ਕਾਰਨ ਸੀ ਐਚ ਡਬਲਿਊ ਗੁਰਪ੍ਰੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ ਅਸੀਂ ਆਪਣੀ ਜੱਥੇਬੰਦੀ ਵੱਲੋਂ ਮੰਗ ਕਰਦੇ ਹਾਂ ਇਸ ਜੇ ਈ ਹਰਵਿੰਦਰ ਸਿੰਘ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਸੀਂ ਅਪਣੇ ਕੰਮ ਤੇ ਜਾ ਸਕਿਏ। ਜੇਕਰ ਆਪ ਜੀ ਵੱਲੋਂ ਇਸ ਜੇ ਈ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਤਾਂ ਭਵਿੱਖ ਵਿੱਚ ਹਰ ਕੋਈ ਰੈਗੂਲਰ ਮੁਲਾਜ਼ਮ ਕੱਚੇ ਕਾਮੇ ਨਾਲ ਇਹ ਸਲੂਕ ਕਰਦਾ ਰਹੇਗਾ। ਅਸੀਂ ਪੀ ਐੱਸ ਪੀ ਸੀ ਐਲ ਦੇ ਜਲੰਧਰ ਜੋਨ ਦੇ ਚੀਫ਼ ਇੰਜੀਨੀਅਰ ਜੀ ਨੂੰ ਮਿਲੇ ਤੇ ਇਨਸਾਫ ਦੀ ਮੰਗ ਕੀਤੀ। ਚੀਫ ਇੰਜੀਨੀਅਰ ਜੀ ਨੇ ਕਿਹਾ ਕਿ ਜੋ ਵੀ ਹੋਇਆ ਬਹੁਤ ਗ਼ਲਤ ਹੋਇਆ ਇਸ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਅਗਰ ਜੇ ਈ ਹਰਵਿੰਦਰ ਸਿੰਘ ਤੇ ਸਖ਼ਤ ਕਾਰਵਾਈ ਨਹੀਂ ਹੁੰਦੀ ਤਾਂ ਜਥੇਬੰਦੀ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ।

LEAVE A REPLY

Please enter your comment!
Please enter your name here