ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਮਕਾਨ ਬਣਵਾਕੇ ਦਿੱਤੇ ਜਾਣਗੇ: ਬ੍ਰਹਮ ਸ਼ੰਕਰ ਜਿੰਪਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਸਰਕਾਰ ਵੱਲੋਂ ਗਰੀਬ ਲੋਕਾਂ ਪੱਕੇ ਮਕਾਨ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਇਹ ਸ਼ਬਦ ਬ੍ਰਹੰਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿਖੇ ਸ਼ਿਗਲੀਗਰ ਬਸਤੀ ਦਾ ਦੋਰਾ ਕਰਨ ਉਥੇ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਵਾਸੀਆਂ ਨੂੰ ਕਹੇ।  ਉਨ੍ਹਾਂ ਨੇ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਵੱਲੋਂ  ਇਨ੍ਹਾਂ ਗਰੀਬ ਲੋਕਾਂ ਲਈ  ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ  ਅਤੇ ਕਿਹਾ ਕਿ  ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਸਾਂਝੇ ਤੌਰ ਤੇ ਉਪਰਾਲੇ ਕਰਕੇ ਆਮ ਲੋਕਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।                                                       

Advertisements

ਉਘੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੋ ਕਿ  ਪਿਛਲੇ ਕੁਝ ਸਾਲਾਂ ਤੋਂ ਆਪਣੇ ਸਾਥੀਆਂ ਨਾਲ ਇਸ ਬਸਤੀ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਨੇ  ਕਿਹਾ ਕਿ ਜਦੋਂ ਦੇਸ਼ ਆਪਣੀ ਅਜ਼ਾਦੀ ਦੀ 75ਵੀ ਵਰੇਗੰਢ ਮਨਾਈ ਰਿਹਾ ਹੈ ਪ੍ਰੰਤੂ ਅਜੇ ਵੀ ਹਜ਼ਾਰਾ ਲੋਕ  ਗ਼ਰੀਬੀ ਰੇਖਾ ਤੋਂ ਹੇਠਾਂ ਤਰਸਯੋਗ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹਨ । ਉਨ੍ਹਾਂ ਦੱਸਿਆ  ਕੁਝ ਸਾਲ ਪਹਿਲਾਂ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਮਹੱਲਾ ਪ੍ਰੀਤ ਨਗਰ ਜਿਸ ਨੂੰ  ਮਹੱਲਾ ਸ਼ਿਗਲੀਗਰ ਵੀ ਕਿਹਾ ਜਾਂਦਾ ਹੈ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਫੈਲਾਉਣ ਲਈ ਇਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲਿਆ ਅਤੇ ਹਰ ਤਰ੍ਹਾਂ ਦੀ ਸਹੁਲਤ ਪ੍ਰਦਾਨ ਕੀਤੀ ਜਾ ਰਹੀ ਹੈ ।

ਪ੍ਰੀਪਰੈਮਰੀ ਦੇ ਬੱਚਿਆਂ ਦੇ ਸੁੰਦਰ ਤਿੰਨ ਕਮਰੇਆਂ ਦੀ ਉਸਾਰੀ ਕੀਤੀ ਗਈ ,  ਨਵਾਂ ਫਰਨੀਚਰ ਉਪਲਬਧ ਕਰਵਾਇਆ ਗਿਆ, ਸਮੇਂ  ਸਮੇਂ ਦਰਦੀਆਂ ਅਤੇ ਹੋਰ ਸਕੂਲ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਹਰ ਸਾਲ ਸਲਾਨਾ ਸਮਾਗਮ ਕਰਵਾਇਆ ਜਾਂਦਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਦਿੱਤੇ ਜਾਂਦੇ ਹਨ। ਸਿਹਤ ਸੇਵਾਵਾਂ ਲਈ ਡਾਕਟਰੀ ਸਹਾਇਤਾ ਕੈਂਪ, ਅੱਖਾਂ ਦੇ ਚੈੱਕਅਪ ਕੈਂਪ ਅਤੇ ਉਪ੍ਰੇਸ਼ਨ ਆਦਿ ਵੀ ਕਰਵਾਏ ਗਏ। ਤਾਂ ਕਿ ਇਨ੍ਹਾਂ ਲੋਕਾਂ ਦੇ ਜੀਵਨ ਪੱਧਰ  ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਣ ।       

ਸਰਕਾਰ ਵੱਲੋਂ ਇਨ੍ਹਾਂ ਲੋਕਾਂ  ਲਈ ਪੱਕੇ ਮਕਾਨ ਬਣਾਉਣ ਸਬੰਧੀ ਸਕੀਮ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ ਅਤੇ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾ ਕੇ  ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ 2018,, ਵਿੱਚ  ਸਬੰਧਤ ਅਧਿਕਾਰੀਆਂ ਨੂੰ ਜਮਾਂ ਕਰਵਾਏ ਗਏ ਸਨ  ।  ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਵੱਲੋਂ ਗਰੀਬ ਲੋਕਾਂ ਲਈ 25000 ਪੱਕੇ ਮਕਾਨ ਬਣਾਉਣ ਸਬੰਧੀ ਐਲਾਨ ਕੀਤਾ ਹੈ  , ਇਥੇ ਰਹਿ ਰਹੇ ਲੋਕਾਂ ਖਾਸ ਕਰਕੇ ਬਜ਼ੁਰਗਾਂ , ਔਰਤਾਂ ਅਤੇ ਵੀਕਲਾਂਗ  ਲੋਕਾਂ ਵਿੱਚ ਖੂਸ਼ੀ ਦੀ ਲਹਿਰ ਆ ਗਈ । ਇਸ ਮੌਕੇ ਤੇ ਸ਼ਿਗਲੀਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਪੰਚ ਮਹਿੰਦਰ ਸਿੰਘ ਜੁਗਿੰਦਰ ਸਿੰਘ , ਪ੍ਰਧਾਨ ਸਿੰਘ  ਵੱਲੋਂ ਜਿੰਪਾ ਨੂੰ ਸਰੋਪਾ ਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਲਾਕੇ ਦੀਆਂ ਸਮੱਸਿਆਂਵਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। 

ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਦੇ ਚੇਅਰਮੈਨ ਇੰਗਲੈਂਡ ਨਿਵਾਸੀ ਸਰਦਾਰ ਰਣਜੀਤ ਸਿੰਘ , ਟਰੱਸਟੀ ਸ਼੍ਰੀ ਜੇ ਐਸ ਆਹਲੂਵਾਲੀਆ , ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ  ਵੱਲੋਂ ਜਿੰਪਾ ਦਾ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਇਨ੍ਹਾਂ ਗਰੀਬ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਪਿਹਲ ਦੇ ਅਧਾਰ ਤੇ ਹੱਲ ਕਰਨ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਤੇ  ਸ਼੍ਰੀ ਅਜੇ ਮੋਹਨ ਬੱਬੀ , ਡਾਕਟਰ ਸਰਬਜੀਤ ਸਿੰਘ ਮਾਣਕੂ , ਜਸਬੀਰ ਸਿੰਘ , ਗੁਰਪ੍ਰੀਤ ਸਿੰਘ, ਜਤਿੰਦਰ ਕੌਰ , ਬਲਜੀਤ ਸਿੰਘ ਪਨੇਸਰ ,   ਬਲਬੀਰ ਸਿੰਘ ਸੈਣੀ , ਦਰਸ਼ਨ ਸਿੰਘ ਦਰਸ਼ਨ , ਕਿਸਾਨ ਆਗੂ ਓਂਕਾਰ ਸਿੰਘ ਧਾਮੀ, ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਮਤੀ ਸੰਤੋਸ਼ ਸੈਣੀ , ਮਨਦੀਪ ਕੌਰ , ਮਨਜੋਤ ਕੌਰ  ,  ਹਰ ਭਗਤ ਸਿੰਘ ਤੁਲੀ , ਹੁਸ਼ਿਆਰਪੁਰ ਕੌਸਲਰ ਮਤੀ ਮਨਜੀਤ ਕੌਰ , ਹਰਵਿੰਦਰ ਸਿੰਘ , ਵਿਜੇ ਕੁਮਾਰ , ਮੁੱਖੀ ਰਾਮ , ਤੀਰਥ ਰਾਮ  ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ । 

ਇਸ ਮੌਕੇ ਤੇ ਆਪਸੀ ਵਿਚਾਰ ਵਟਾਂਦਰੇ ਦੌਰਾਨ ਇਹ ਮਹਿਸੂਸ ਹੋਇਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰਾਂ ਵੱਲੋਂ ਆਮ ਲੋਕਾਂ ਦੀ ਭਲਾਈ   ਲਈ ਬਣੀਆਂ ਸਕੀਮਾਂ ਆਮ ਲੋਕਾਂ ਤੱਕ ਨਾ ਪਹੁਚਣਾ  ਬਹੁਤ ਹੀ ਚਿੰਤਾ ਵਾਲਾ ਵਿਸ਼ਾ ਹੈ। ਇਸ ਲਈ ਇਹ ਮੰਗ ਵੀ ਕੀਤੀ ਗਈ ਕਿ ਸਰਕਾਰੀ ਸਹੂਲਤਾਂ ਸਬੰਧੀ ਸਕੀਮਾਂ ਨੂੰ ਆਮ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ  ਸਹਿਯੋਗ ਨਾਲ ਸਮਾਜ ਸੇਵੀ ਸੰਸਥਾਵਾਂ  ਸ਼ਲਾਘਾਯੋਗ ਉਪਰਾਲਾ ਕਰ ਸਕਦੀਆਂ ਹਨ।  ਸਰਕਾਰ ਨੂੰ ਬੇਨਤੀ ਕੀਤੀ  ਕਿ  ਸਿਹਤ ਸੇਵਾਵਾਂ, ਸਿਖਿਆ ਸਹੂਲਤਾਂ , ਵਾਤਾਵਰਨ ਬਚਾਉਣ , ਇਸਤਰੀ ਅਤੇ ਬਾਲ ਵਿਕਾਸ ਆਦਿ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੀਆਂ ਸੰਸਥਾਵਾਂ , ਸਮਾਜ ਸੇਵੀਆਂ ਅਤੇ  ਐਨ ਆਰ ਆਈ ਸ਼ਖ਼ਸੀਅਤਾਂ ਦਾ ਸਰਕਾਰੀ ਤੋਰ ਤੇ ਇਕ ਬੋਰਡ / ਫਾਂਉਂਡੇਸ਼ਨ ਦਾ ਗਠਿਨ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਲਈ ਬਣੀਆਂ ਸਕੀਮਾਂ  ਆਮ ਲੋਕਾਂ ਤੱਕ  ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਂਝੇ ਤੌਰ ਤੇ ਹੋਰ ਉਪਰਾਲੇ ਕੀਤੇ ਜਾ ਸਕਦੇ ਹਨ।

LEAVE A REPLY

Please enter your comment!
Please enter your name here