ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪਾਣੀ ਬਚਾਓ, ਖੇਤੀ ਬਚਾਓ ਮੁਹਿੰਮ ਤਹਿਤ 21 ਤੋ 25 ਜੁਲਾਈ ਤੱਕ ਲਗਾਏ ਜਾਣਗੇ ਧਰਨੇ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ  ਸੰਘਰਸ਼ ਕਮੇਟੀ ਦੇ ਜਿਲਾ  ਪ੍ਰਧਾਨ ਸਰਵਨ ਸਿੰਘ ਬਾਉਪੁਰ, ਜੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ ,ਨਿਰਮਲ ਸਿੰਘ ਜੋਨ ਵਾਈਸ ਪ੍ਰਧਾਨ ਹਰਜੀਤ ਸਿੰਘ, ਬੂਟਾ ਸਿੰਘ, ਹਰਵਿੰਦਰ ਸਿੰਘ , ਗੱਗੀ ਹਮੀਰਾ ਤੇ ਵੱਖ ਵੱਖ ਜੋਨਾ ਦੇ ਆਗੂ ਸਾਹਿਬਾਨਾ ਨਾਲ  ਮੀਟਿੰਗ ਕੀਤੀ ਗਈ ।

Advertisements

 ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਣੀ ਬਚਾਓ,ਖੇਤੀ ਬਚਾਓ ਮੁਹਿੰਮ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪੰਜਾਬ ਭਰ ਵਿੱਚ 21 ਜੁਲਾਈ ਤੋ 25 ਜੁਲਾਈ ਤੱਕ 5 ਰੋਜ਼ਾ ਪੱਕੇ ਧਰਨੇ ਦੇਣ ਦੀ ਕੜੀ ਤਹਿਤ ਜਥੇਬੰਦੀ ਵੱਲੋਂ ਪੰਜਾਬ ਵਿੱਚ 11 ਥਾਵਾਂ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ। ਇਹ ਮੋਰਚੇ ਅੰਮ੍ਰਿਤਸਰ (ਪਿੰਡ ਵੱਲਾ),ਤਰਨਤਾਰਨ (ਸ਼ਰਾਬ ਫੈਕਟਰੀ ਲੋਹਕਾ ਅਤੇ ਹਰੀਕੇ ਹੈੱਡ ਵਰਕਸ),ਗੁਰਦਾਸਪੁਰ, ਹੁਸ਼ਿਆਰਪੁਰ,ਕਪੂਰਥਲਾ (ਜਗਤਜੀਤ ਸ਼ਰਾਬ ਫੈਕਟਰੀ), ਜਲੰਧਰ,ਮੋਗਾ (ਨਹਿਰੀ ਦਫ਼ਤਰ),ਫਿਰੋਜ਼ਪੁਰ ( ਨਹਿਰੀ ਐੱਸ.ਈ. ਦਫ਼ਤਰ), ਫਾਜ਼ਿਲਕਾ (ਮਲੋਟ ਰੋਡ ਉੱਤੇ ਨਹਿਰੀ ਪ੍ਰੋਜੈਕਟ, ਅਤੇ ਮਾਨਸਾ ਨਹਿਰੀ ਦਫ਼ਤਰ ਅੱਗੇ ਲੱਗਣਗੇ।ਇਨ੍ਹਾਂ ਮੋਰਚਿਆਂ ਦੀਆਂ ਪੰਜਾਬ ਭਰ ਵਿੱਚ ਪਿੰਡ ਪੱਧਰ ਉਤੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਹਜ਼ਾਰਾਂ ਕਿਸਾਨ, ਮਜ਼ਦੂਰ,ਬੀਬੀਆਂ, ਨੌਜਵਾਨਾਂ ਇਨ੍ਹਾਂ ਧਰਨਿਆਂ ਵਿੱਚ ਸ਼ਿਰਕਤ ਕਰਨਗੇ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਵਿਸ਼ਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦਾ ਪਾਣੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ।

ਦਰਿਆਵਾਂ, ਨਹਿਰਾਂ, ਡਰੇਨਾਂ ਦਾ ਪਾਣੀ ਫੈਕਟਰੀਆਂ ਵਾਲੇ ਗੰਦਾ ਕਰ ਰਹੇ ਹਨ,ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ,ਇਹ ਸਭ ਲਈ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਇਨ੍ਹਾਂ ਦੁਆਰਾ ਲਿਆਂਦਾ ਗਿਆ ਰਸਾਇਣਿਕ ਖੇਤੀ ਮਾਡਲ ਜ਼ਿੰਮੇਵਾਰ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੁਦਰਤ ਪੱਖੀ ਖੇਤੀ ਮਾਡਲ ਲਿਆ ਕੇ ਰਸਾਇਣਿਕ ਖੇਤੀ ਮਾਡਲ ਰੱਦ ਕੀਤਾ ਜਾਵੇ,ਕਿਸਾਨਾਂ ਨੂੰ ਝੋਨੇ ਦੇ ਗੇੜ ਵਿਚੋਂ ਬਾਹਰ ਕੱਢਣ ਲਈ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ,ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਪਾਣੀਆਂ ਸਬੰਧੀ ਲੱਗ ਰਹੇ ਸਾਰੇ ਪ੍ਰੋਜੈਕਟ ਰੱਦ ਕੀਤੇ ਜਾਣ, ਪੇਂਡੂ ਜਲ ਸਪਲਾਈ ਦਾ ਪਹਿਲਾਂ ਵਾਲਾ ਢਾਂਚਾ ਮੁੜ ਬਹਾਲ ਕੀਤਾ ਜਾਵੇ, ਨਹਿਰੀ ਸਿੰਚਾਈ ਲਈ ਵੱਧ ਬਜਟ ਰੱਖ ਕੇ ਖੇਤੀ ਦਾ ਵੱਧ ਤੋਂ ਵੱਧ ਰਕਬਾ ਨਹਿਰੀ ਪਾਣੀ ਹੇਠ ਕੀਤਾ ਜਾਵੇ।

ਦਰਿਆਵਾਂ, ਨਹਿਰਾਂ,ਡਰੇਨਾਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਫੈਕਟਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਬਰਸਾਤੀ ਪਾਣੀ ਨੂੰ ਸਟੋਰ ਕਰਕੇ ਧਰਤੀ ਹੇਠ ਭੇਜਿਆ ਜਾਵੇ, ਦੂਜੇ ਰਾਜਾਂ ਨਾਲ ਪੰਜਾਬ ਦੇ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਅਨੁਸਾਰ ਵਿਗਿਆਨਕ ਢੰਗ ਨਾਲ ਕੀਤੀ ਜਾਵੇ।ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਹਰਜੀਤ ਸਿੰਘ,ਬੂਟਾ ਸਿੰਘ,ਹਰਵਿੰਦਰ ਸਿੰਘ ,ਗੱਗੀ ਹਮੀਰਾ, ਡਾ ਹਰਬੰਸ ਸਿੰਘ ਦੌਲਤਪੁਰ, ਗੁਰਦੇਵ ਸਿੰਘ ਮੋਗਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਸਲਵਿੰਦਰ ਸਿੰਘ ਜਲੰਧਰ ਤੋ ਇਲਾਵਾ ਹੋਰ ਜਿਲ੍ਹਿਆਂ ਦੇ ਪ੍ਰਧਾਨ, ਸਕੱਤਰ ਤੇ ਹੋਰ ਆਗੂ ਮੌਜੂਦ ਸਨ। ਪ੍ਰੈਸ ਨੂੰ ਜਾਣਕਾਰੀ ਡਾ ਹਰਬੰਸ ਸਿੰਘ ਦੌਲਤਪੁਰ  ਨੇ ਦਿੱਤੀ।

LEAVE A REPLY

Please enter your comment!
Please enter your name here