ਐਨ ਐਚ ਐਮ ਅਧੀਨ ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਨੇ ਆਪ ਨੂੰ ਮੰਗ ਪੱਤਰ ਸੌਂਪਿਆ 

ਕਪੂਰਥਲਾ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸਿਵਲ ਹਸਪਤਾਲ ਕਪੂਰਥਲਾ ਵਿਚ ਐਨ.ਐਚ.ਐਮ. ਅਧੀਨ ਠੇਕੇ ਤੇ ਦੇ ਕੰਮ ਕਰ ਰਹੇ ਮੁਲਾਜਮਾਂ ਨੇ ਪੰਜਾਬ ਦੇ ਸਟੇਟ ਸੈਕੇਟਰੀ ਗੁਰਪਾਲ ਸਿੰਘ ਇੰਡੀਅਨ ਨੂੰ ਮੁਲਾਜਮਾਂ ਵੱਲੋ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੁਲਾਜਮਾਂ ਵੱਲੋ ਗੁਰਪਾਲ ਸਿੰਘ ਇੰਡੀਆ ਨੂੰ ਦੱਸਿਆ ਗਿਆ ਕਿ ਕਰਮਚਾਰੀਆਂ ਦੀ ਯੋਗਤਾ ਰੈਗੂਲਰ ਕਰਮਚਾਰੀਆ ਦੇ ਬਰਾਬਰ ਹੋਣ ਦੇ ਬਾਵੂਜਦ ਪਿਛਲੇ 12-15 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕਰਮਚਾਰੀਆ ਨੂੰ ਪੱਕੇ ਮੁਲਾਜਮਾਂ ਦੀ ਤਰ੍ਹਾ ਮੈਡੀਕਲ ਰਿਬਰਸਮੈਂਟ, ਕਮਾਈ ਛੁੱਟੀ, ਗ੍ਰੇਜੂਏਟੀ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀ ਮਿਲ ਰਹੀ। ਸਿਹਤ ਵਿਭਾਗ ਦੇ ਕਰਮਚਾਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੋ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਟੈਸਟਾਂ,ਐਕਸ-ਰੇ, ਸਕੈਨ ਆਦਿ ਦਾ ਖਰਚਾ ਲਿਆ ਜਾਂਦਾ ਹੈ। ਐਨ.ਐਚ.ਐਮ. ਅਧੀਨ ਕੰਮ ਕਰ ਰਹੇ ਕਿਸੇ ਵੀ ਕਰਮਚਾਰੀ ਦੀ ਕਿਸੇ ਕਾਰਨ ਕਰਕੇ ਡਿਊਟੀ ਦੌਰਾਨ ਜਾਂ ਡਿਊਟੀ ਤੋ ਬਾਅਦ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਕੋਈ ਵੀ ਵਿੱਤੀ ਸਹਾਇਤਾ ਅਤੇ ਤਰਸਯੋਗ ਨੌਕਰੀ ਨਹੀ ਦਿੱਤੀ ਜਾਂਦੀ।

Advertisements

ਉਪਰੋਕਤ ਤੋ ਇਹ ਸਪਸ਼ਟ ਹੈ ਕਿ ਸਰਕਾਰਾਂ ਵੱਲੋ ਪੰਜਾਬ ਦੀ ਨੌਜਵਾਨ ਪੀੜੀ ਦਾ ਵੱਡੇ ਪੱਧਰ ਤੇ ਸ਼ੋਸ਼ਨ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਤੋਂ ਇਹ ਉਮੀਦ ਹੈ ਕਿ ਉਹ ਇਨ੍ਹਾਂ ਕਰਮਚਾਰੀਆਂ ਦਾ ਹੋ ਰਿਹਾ ਸ਼ੋਸ਼ਨ ਬੰਦ ਕਰਕੇ ਉਨ੍ਹਾਂ ਨੂੰ ਰੈਗੂਲਰ ਕਰਨਗੇ ਅਤੇ ਉਨ੍ਹਾਂ ਦੇ ਬਣਦੇ ਸਾਰੇ ਹੱਕ ਦੇਣਗੇ। ਜਿਲ੍ਹਾ ਕਪੂਰਥਲਾ ਵਿਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੁੱਲ 270 ਮੁਲਾਜਮ ਪਿਛਲੇ ਲੰਬੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ। ਇਹ ਮੁਲਾਜਮ ਜਿਲ੍ਹੇ ਵਿਚ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਅਧੀਨ RNTCP, IDSP, MMU, MCH ਅਤੇ ਹੋਰ ਕਈ ਪ੍ਰੋਗਰਾਮਾਂ ਵਿਚ ਕੰਮ ਕਰ ਰਹੇ ਹਨ। ਜਿਨ੍ਹਾਂ ਵਿਚ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ, ਆਫਿਸ ਐਡਮੀਨ ਸਟਾਫ ਸ਼ਾਮਲ ਹੈ। ਇਸ ਮੌਕੇ ਤੇ ਡਾ. ਸੁਖਵਿੰਦਰ ਕੌਰ, ਰਾਮ ਸਿੰਘ, ਪੰਕਜ ਵਾਲੀਆ, ਅਵਤਾਰ ਸਿੰਘ, ਪ੍ਰਿਅੰਕਾ ਸ਼ਰਮਾਂ, ਗੁਰਿੰਦਰ ਕੁਮਾਰ, ਸਟੇਟ ਜੁਆਇੰਟ ਸੈਕਟਰੀ ਗੁਰਪਾਲ ਸਿੰਘ ਇੰਡੀਅਨ, ਬਲਵਿੰਦਰ ਸਿੰਘ ਪੰਜਾਬ ਵਾਈਸ ਪ੍ਰਧਾਨ ਮਨਿਓਰਿਟੀ ਮੋਰਚਾ ਰਾਜਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮਨਿਓਰਿਟੀ ਮੋਰਚਾ ਅਨਮੋਲ ਕੁਮਾਰ ਗਿੱਲ ਹਲਕਾ ਇੰਚਾਰਜ ਐਸਸੀ ਵਿੰਗ, ਵਿਕਾਸ ਮੋਮੀ ਸੋਸ਼ਲ ਮੀਡੀਆ ਇੰਚਾਰਜ , ਸੀਨੀਅਰ ਆਗੂ ਮਲਕੀਅਤ ਸਿੰਘ ,ਪਰਮਜੀਤ ਸਿੰਘ ਡਿਫੈਂਸ ਕਲੋਨੀ  ਸੰਨੀ ਰੱਤੜਾ, ਕਰਮਵੀਰ ਸਿੰਘ ਚੰਦੀ ,ਗੋਬਿੰਦ ਕੁਮਾਰ, ਸੰਦੀਪ ਸਿੰਘ ਘੁੱਗਬੇਟ, ਕਮਲਜੀਤ ਸਿੰਘ, ਪ੍ਰਿਅੰਕਾ, ਗੁਰਵਿੰਦਰ ਸਿੰਘ, ਮਨਦੀਪ ਕੌਰ, ਸੰਤੋਸ਼ ਕੁਮਾਰੀ, ਰੀਮਾ ਉਪਲ, ਨਵਪ੍ਰੀਤ ਕੌਰ, ਗੁਰਬਾਗ ਸਿੰਘ, ਸ਼ੁਭਰਾ, ਰਣਜੀਤ ਕੌਰ ਆਦਿ ਹਾਜਰ ਸੀl

LEAVE A REPLY

Please enter your comment!
Please enter your name here