Sunday, October 18, 2026
Home Punjab ਕੂੜੇ ਦੇ ਢੇਰ ‘ਤੇ ਸ਼ਹਿਰ,ਸੋ ਰਹੇ ਜ਼ਿੰਮੇਵਾਰ: ਅਵੀ ਰਾਜਪੂਤ

ਕੂੜੇ ਦੇ ਢੇਰ ‘ਤੇ ਸ਼ਹਿਰ,ਸੋ ਰਹੇ ਜ਼ਿੰਮੇਵਾਰ: ਅਵੀ ਰਾਜਪੂਤ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਸਫ਼ਾਈ ਮੁਹਿੰਮ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ।ਜਿੱਥੇ ਵੀ ਨਜ਼ਰ ਜਾਂਦੀ ਹੈ ਉੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ। ਸੜਕ ਤੋਂ ਲੈ ਕੇ ਮੁਹੱਲੇ ਤੇ ਗਲੀਆਂ ਗੰਦਗੀ ਦੇ ਢੇਰਾਂ ਵਿੱਚ ਤਬਦੀਲ ਹੋ ਗਈਆਂ ਹਨ।ਲੋਕ ਸ਼ਿਕਾਇਤਾਂ ਕਰ ਕਰ ਕੇ ਥੱਕ ਚੁੱਕੇ ਹਨ।ਇਸ ਦੇ ਬਾਅਦ ਵੀ ਜਿੰਮੇਵਾਰ ਮੰਤਰੀ ਤੋਂ ਲੈ ਕੇ ਅਧਿਕਾਰੀ ਤੱਕ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਹੁਣ ਤਾਂ ਸ਼ਹਿਰ ਵਿੱਚ ਮਹਾਂਮਾਰੀ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਕੁੜੇ ਨੂੰ ਜਲਦੀ ਨਾ ਚੁੱਕਿਆ ਗਿਆ ਤਾਂ ਸ਼ਹਿਰ ਦੇ ਲੋਕ ਕਈ ਤਰਾਂ ਦੀਆ ਬਿਮਾਰੀਆਂ ਦੀ ਗ੍ਰਿਫਤ ਵਿਚ ਆ ਸਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ​​ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੁੱਧਵਾਰ ਨੂੰ ਵਿਰਾਸਤੀ ਸ਼ਹਿਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂਨੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁਆਇਨਾ ਕੀਤਾ ਪਰ ਉਕਤ ਹਸਪਤਾਲ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

Advertisements

ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆ ਸਬੰਧੀ ਅਖ਼ਬਾਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਿਵਲ ਸਰਜਨ ਨੂੰ ਆਪਣੇ ਸਿਵਲ ਹਸਪਤਾਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਿਉਂ ਨਜ਼ਰ ਨਹੀਂ ਆਉਂਦੇ ਕਿਉਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇੱਥੋਂ ਕੂੜਾ ਚੁੱਕਣ ਲਈ ਨਹੀਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਦੇ ਮੇਨ ਗੇਟ ਦੇ ਬਾਹਰ ਲੱਗੇ ਗੰਦਗੀ ਦੇ ਢੇਰ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਪੈਦਾ ਹੋ ਸਕਦਾ ਹੈ। ਲੋਕ ਬਿਮਾਰੀਆਂ ਦੇ ਇਲਾਜ ਲਈ ਇੱਥੇ ਆਉਂਦੇ ਹਨ ਉਹ ਹਸਪਤਾਲ ਹੀ ਕਈ ਬਿਮਾਰੀਆਂ ਸੱਦਾ ਦੇ ਰਿਹਾ ਹੈ।ਜਿਲ੍ਹਾ ਹਸਪਤਾਲ ਦੇ ਮੇਨ ਗੇਟ ਦੇ ਕੋਲ ਲੱਗੇ ਗੰਦਗੀ ਦੇ ਢੇਰ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਡੇਂਗੂ ਮਲੇਰੀਆ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੂੜੇ ਦਾ ਢੇਰ ਲੱਗਾ ਹੋਇਆ ਹੈ।ਗੰਦਗੀ ਦੇ ਚੜੇ ਰੋਗਾਂ ਦੇ ਡਰ ਤੋਂ ਲੋਕ ਡਾਰੇ ਹੋਏ ਹਨ। ਮਰੀਜ਼ਾਂ ਦੇ ਰਿਸ਼ਤੇਦਾਰ ਵੀ ਦਹਿਸ਼ਤ ਵਿੱਚ ਹਨ।ਇਸ ਗੰਦਗੀ ਕਾਰਨ ਕਈ ਬਿਮਾਰੀਆਂ ਨੂੰ ਸੱਦਾ ਮਿਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਚੌਕ-ਚੌਰਾਹਾ ਤੋਂ ਲੈ ਕੇ ਮੁਹੱਲਿਆਂ ਤੱਕ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।ਲੰਬੇ ਸਮੇਂ ਤੋਂ ਸੜਕਾਂ ਦੀ ਵੀ ਸਫ਼ਾਈ ਨਹੀਂ ਹੋ ਰਹੀ।ਸੜਕਾਂ ਦੇ ਕਿਨਾਰੇ ਗੰਦਗੀ ਜਮ੍ਹਾਂ ਹੋ  ਹੋਣ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਵਧ ਗਿਆ ਹੈ।ਗੰਦੀ ਬਦਬੂ ਕਾਰਨ ਆਸਪਾਸ ਦੇ ਲੋਕਾਂ ਦਾ ਜਿਊਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਵੀ ਸ਼ੁੱਧ ਹਵਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਗ੍ਹਾ ਜਗ੍ਹਾ ਕੁੜੇ ਦੇ ਢੇਰ ਹੈਰੀਟੇਜ ਸਿਟੀ ਕਪੂਰਥਲਾ ਤੇ ਬਦਨੁਮਾ ਦਾਗ ਲਗਾਉਂਦੇ ਹਨ ਜਿਸ ਕਾਰਨ ਸਮੁੱਚੇ ਹੈਰੀਟੇਜ ਸਿਟੀ ਕਪੂਰਥਲਾ ਦੇ ਲੋਕ ਨਗਰ ਨਿਗਮ ਦੀ ਕਾਰਜਸ਼ੈਲੀ ਤੋਂ ਪਰੇਸ਼ਾਨ ਹਨ।ਨਗਰ ਨਿਗਮ ਨੇ ਇਸ ‘ਤੇ ਲੱਖਾਂ ਰੁਪਏ ਖਰਚ ਕੀਤੇ ਹਨ। ਪਰ ਕੂੜੇ ਦੇ ਢੇਰਾਂ ਤੋਂ ਇੱਕ ਇੰਚ ਵੀ ਟੱਸ ਤੋਂ ਮੱਸ ਨਹੀਂ ਹੋਇਆ। ਹਰ ਰੋਜ਼ ਇਨ੍ਹਾਂ ਢੇਰਾਂ ਵਿੱਚ ਭੀਸ਼ਮ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਹਲਕੀ ਹਨੇਰੀ ਚੱਲਦੀ ਹੈ ਕਿ ਕੂੜਾ ਆਸ-ਪਾਸ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਕਈ ਪਾਸ਼ ਇਲਾਕੇ ਵੀ ਗੰਦਗੀ ਨਾਲ ਭਰੇ ਪਏ ਹਨ। ਕੂੜੇ ਬਦਬੂ ਕਾਰਨ ਹਰ ਕੋਈ ਪ੍ਰੇਸ਼ਾਨ ਨਜ਼ਰ ਆਉਂਦਾ ਰਿਹਾ ਹੈ। ਨਾਲੀਆਂ ਬੰਦ ਪਈਆਂ ਹਨ,ਮੀਂਹ ਵਿੱਚ ਕਈ-ਕਈ ਦਿਨ ਸੜਕ ਤੇ ਪਾਣੀ ਖੜ੍ਹਾ ਰਹਿੰਦਾ ਹੈ।ਕੁੜੇ ਦੇ ਢੇਰ ਵਾਰਾ ਪਸ਼ੂਆਂ ਦਾ ਆਸਰਾ ਬਣੇ ਹੋਏ ਹਨ। ਇਹ ਪਸ਼ੂ ਨਿੱਤ ਹਾਦਸਿਆਂ ਨੂੰ ਵੀ ਜਨਮ ਦਿੰਦੇ ਹਨ।ਇਸ ਮੌਕੇ ਤਜਿੰਦਰ ਲਵਲੀ,ਰਾਕੇਸ਼ ਕੁਮਾਰ,ਰਾਜਾ,ਲਵੀ,ਸੁਮਿਤ ਕਪੂਰ,ਅਮਿਤ,ਵਿਕਰਮ ਸੁਲਤਾਨ ਰਾਜਾ,ਵਿੱਕੀ ਧਰੁਵਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here