ਜੀਵਨ ਰੱਖਿਅਕ ਘੋਲ ਨਹੀਂ ਹੋਣ ਦਿੰਦਾ ਸਰੀਰ ‘ਚ ਪਾਣੀ ਦੀ ਘਾਟ: ਡਾ ਗੁਰਿੰਦਰਬੀਰ ਕੌਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਓਰਲ ਰੀਹਾਈਡਰੇਸ਼ਨ ਸਾਲਟ (ਓ.ਆਰ.ਐਸ) ਦੀ ਮਹੱਤਤਾ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ ਹਰ ਸਾਲ 29 ਜੁਲਾਈ ਨੂੰ ਵਿਸ਼ਵ ਓ.ਆਰ.ਐਸ ਦਿਵਸ ਮਨਾਇਆ ਜਾਂਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਡੀਹਾਈਡਰੇਸ਼ਨ ਦੇ ਇਲਾਜ ਵਜੋਂ WHO ਅਤੇ UNICEF ਦੁਆਰਾ ORS ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

Advertisements

ORS ਵਿੱਚ ਇਲੈਕਟ੍ਰੋਲਾਈਟਸ (ਲੂਣ) ਅਤੇ ਖੰਡ ਦਾ ਸੁਮੇਲ ਹੁੰਦਾ ਹੈ ਜੋ ਡੀਹਾਈਡਰੇਸ਼ਨ ਨੂੰ ਰੋਕਦਾ ਹੈ। ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਨਵਜੰਮੇ ਬੱਚਿਆਂ ਅਤੇ ਬੱਚਿਆਂ ਵਿੱਚ ਮੌਤ ਦਰ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਗੰਭੀਰ ਦਸਤ ਦੀ ਸਥਿਤੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ 1978 ਵਿੱਚ ਦਸਤ ਨਾਲ ਲੜਨ ਦੀ ਮੁੱਖ ਰਣਨੀਤੀ ਵਜੋਂ ਓਆਰਐਸ ਨੂੰ ਅਪਣਾਇਆ ਅਤੇ ਗੰਭੀਰ ਦਸਤ ਨਾਲ ਪੀੜਤ ਬੱਚਿਆਂ ਦੀ ਮੌਤ ਦਰ ਨੂੰ ਘਟਾ ਦਿੱਤਾ। 

*ਓ.ਆਰ.ਐਸ. ਘੋਲ ਬਣਾਉਣ ਦਾ ਤਰੀਕਾ* 

1. ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ। 

2. ਇੱਕ ਸਾਫ਼ ਬਰਤਨ ਵਿੱਚ ਇੱਕ ਲੀਟਰ ਸਾਫ਼ ਤੇ ਪੀਣ ਯੋਗ ਪਾਣੀ ਲਓ।

3. ਇਸ ਪਾਣੀ ‘ਚ ਓ.ਆਰ.ਐਸ. ਦਾ ਪੂਰਾ ਪੈਕਟ ਪਾ ਦਿਓ।

4. ਪਾਊਡਰ ਤੇ ਪਾਣੀ ਨੂੰ ਚੰਗੀ ਤਰ੍ਹਾਂ ਘੋਲ ਲਓ। 

5. ਇਸ ਘੋਲ ਵਾਲੇ ਬਰਤਨ ਨੂੰ ਢੱਕ ਕੇ ਰੱਖੋ।

* ਧਿਆਨ ਰਹੇ ਕਿ ਇੱਕ ਵਾਰ ਬਣਾਇਆ ਘੋਲ 24 ਘੰਟੇ ਤੱਕ ਹੀ ਵਰਤਿਆ ਜਾ ਸਕਦਾ ਹੈ।

 *ਓ.ਆਰ.ਐਸ. ਦੀ ਖੁਰਾਕ* 

1. ਇੱਕ ਤੋਂ ਦੋ ਮਿੰਟ ਬਾਦ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਕੌਲੀ—ਚਮਚ ਨਾਲ ਘੋਲ ਪਿਲਾਓ।

2. ਦੋ ਮਹੀਨੇ ਤੱਕ ਦੇ ਬੱਚੇ ਨੂੰ 5 ਚਮਚ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

3. ਦੋ ਮਹੀਨੇ ਤੋਂ 2 ਸਾਲ ਤੱਕ ਦੇ ਬੱਚੇ ਨੂੰ ਇੱਕ ਚੌਥਾਈ ਕੱਪ ਤੋਂ ਅੱਧਾ ਕੱਪ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

4. ਦੋ ਸਾਲ ਤੋਂ ਵੱਡੇ ਬੱਚੇ ਨੂੰ ਅੱਧੇ ਤੋਂ ਇਕ ਕੱਪ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

5. ਬੱਚੇ ਨੂੰ ਓ.ਆਰ.ਐਸ. ਦਾ ਘੋਲ ਇੰਨੀ ਮਾਤਰਾ ਵਿੱਚ ਦਿਓ ਕਿ 24 ਘੰਟੇ ਵਿੱਚ ਬੱਚਾ 4-5 ਵਾਰ ਹਲਕੇ ਪੀਲੇ ਰੰਗ ਦਾ ਪਿਸ਼ਾਬ ਕਰੋ। 

6. ਛੇ ਮਹੀਨੇ ਤੋਂ ਵੱਡੇ ਬੱਚੇ ਨੂੰ ਘਰੇਲੂ ਤਰਲ ਪਦਾਰਥ ਜਿਵੇਂ ਕਿ ਚੋਲਾਂ ਦੀ ਪਿੱਛ, ਸ਼ਿਕੰਜਵੀ, ਦਾਲ, ਦਲੀਆ, ਖਿਚੜੀ, ਦਹੀਂ, ਲੱਸੀ ਆਦਿ ਨਾਲ-ਨਾਲ ਦਿਓ।

LEAVE A REPLY

Please enter your comment!
Please enter your name here