ਸਿੰਗਲ ਕਲਿੱਕ ਨਾਲ ਜਰੂਰਤਮੰਦ ਜਿਲਾਵਾਸੀ ਪ੍ਰਾਪਤ ਕਰ ਸਕਣਗੇ ਕਰਫ਼ਿਊ ਪਾਸ: ਪਿਰਥੀ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਜਰੂਰਤਮੰਦ ਲੋਕਾਂ ਨੁੰ ਕਰਫ਼ਿਊ ਪਾਸ ਪ੍ਰਾਪਤ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਆਨਲਾਈਨ ਕਰਫ਼ਿਊ ਪਾਸ ਜਾਰੀ ਕਰਨ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਵੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਤੇ ਲੋਕ ਕਰਫ਼ਿਊ ਦੇ ਪਾਸ ਦੇ ਲਈ ਘਰ ਤੋਂ ਹੀ ਆਨਲਾਈਨ ਅਪਲਾਈ ਕਰ ਸਕਣਗੇ। ਇਹ ਜਾਣਕਾਰੀ ਪਿਰਥੀ ਸਿੰਘ ਸਹਾਇਕ ਕਮਿਸ਼ਨਰ ਪਠਾਨਕੋਟ ਨੇ ਦਿੱਤੀ।

Advertisements

ਉਨਾਂ ਦੱਸਿਆ ਕਿ ਵੈੱਬਸਾਈਟ https://epasscovid19.pais.net.in/.  ਤੇ ਅਪਲਾਈ ਕਰਕੇ ਕਰਫ਼ਿਊ ਦੇ ਪਾਸ ਪ੍ਰਾਪਤ ਕਰ ਸਕਣਗੇ। ਉਨਾਂ ਨੇ ਕਿਹਾ ਕਿ ਲੋਕ ਕਰਫ਼ਿਊ ਦੇ ਦੌਰਾਨ ਬਾਹਰ ਜਾਣ ਦਾ ਯੋਗ ਕਾਰਨ ਅਤੇ ਆਪਣੇ ਵਿਵਰਨ ਅੱਪਲੋਡ ਕਰਨਗੇ ਜਿਸ ਦੇ ਬਾਅਦ ਉਨਾਂ ਨੂੰ ਪਾਸ ਜਾਰੀ ਕਰ ਦਿੱਤਾ ਜਾਵੇਗਾ ਅਤੇ ਪਿੰ੍ਰਟ ਲੈ ਸਕਣਗੇ। ਉਨਾਂ ਨੇ ਦੱਸਿਆ ਕਿ ਇਸ ਤੋਂ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ ਅਤੇ ਉਹ ਘਰ ਤੋਂ ਹੀ ਇੱਕ ਸਿੰਗਲ ਕਲਿੱਕ ਤੋਂ ਆਨਲਾਈਨ ਕਰਫ਼ਿਊ ਪਾਸ ਪ੍ਰਾਪਤ ਕਰ ਸਕਣਗੇ।

ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਪਾਸ ਨਾਲ ਸਬੰਧਿਤ ਆਨਲਾਈਨ ਸੁਵਿਧਾ ਪ੍ਰਦਾਨ ਕਰਨ ਦੇ ਲਈ ਜ਼ਿਲਾ ਪਠਾਨਕੋਟ ਦੇ ਹੋਣਹਾਰ 5 ਅਧਿਕਾਰੀ ਤੈਨਾਤ ਕੀਤੇ ਗਏ ਹਨ। ਇਸੇ ਹੀ ਤਰਾਂ ਪੁਲਿਸ ਵਿਭਾਗ ਵੱਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਸੇ ਤਰਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕੇ ਨਾਲ ਸਬੰਧਿਤ ਕਰਫ਼ਿਊ ਪਾਸ ਜਾਰੀ ਕਰਨ ਦੇ ਲਈ ਅਧਿਕਾਰ ਦਿੱਤਾ ਗਿਆ ਹੈ। ਉਨਾਂ ਨੇ ਲੋਕਾਂ ਨੂੰ ਕਰਫ਼ਿਊ ਪਾਸ ਦੇ ਲਈ ਉਪਰੋਕਤ ਵੈੱਬਸਾਈਟ ਤੇ ਅਰਜ਼ੀ ਦਾਖਲ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਗਰ ਕੋਈ ਵਿਅਕਤੀ ਅਨਪੜ ਹੈ, ਆਈ.ਟੀ.ਬਾਰੇ ਨਹੀਂ ਜਾਣਦਾ ਜਾਂ ਉਸ ਕੋਲ ਲੈਬਟਾੱਪ ਜਾਂ ਇੰਡਰੋਇਡ ਫੋਨ ਨਹੀਂ ਹੈ ਤਾਂ ਪਾਸ ਬਣਾਉਂਣ ਲਈ ਉਸ ਦਾ ਕਾਰਨ ਯੋਗ ਹੈ ਤਾਂ ਉਹ ਮੈਨੁਅਲ ਪਾਸ ਵੀ ਜਾਰੀ ਕਰਵਾਉਂਣ ਲਈ ਅਪਲਾਈ ਕਰ ਸਕਦਾ ਹੈ।

ਉਨਾਂ ਕਿਹਾ ਕਿ ਜਿਨਾਂ ਦੇ ਆਨ ਲਾਈਨ ਪਾਸ ਰਿਜੈਕਟ ਕੀਤੇ ਗਏ ਹਨ ਉਸ ਦਾ ਕਾਰਨ ਹੈ ਕਿ ਉਸ ਵਿਅਕਤੀ ਵੱਲੋਂ ਸਹੀਂ ਕਾਗਜਾਤ ਨਹੀਂ ਅਪਲੋਡ ਕੀਤੇ ਗਏ। ਆਨਲਾਈਨ ਕਰਫਿਓ ਪਾਸ ਲਈ ਪਾਸਪੋਰਟ ਸਾਈਜ ਦੀ ਸਾਫ ਫੋਟੋ, ਇੱਕ ਆਈਡੀ ਪਰੂਫ ਜਿਸ ਵਿੱਚ ਪਾਸਪੋਰਟ, ਅਧਾਰ ਕਾਰਡ ਜਾਂ ਪੈਨ ਕਾਰਡ ਦੀ ਫੋਟੋ ਕਾਪੀ ਲਗਾਈ ਗਈ ਹੋਵੇ। ਉਨਾਂ ਕਿਹਾ ਕਿ ਘਰ ਤੋਂ ਬਾਹਰ ਆਉਂਣ ਦੀ ਲੋੜ ਨਹੀਂ ਹੈ ਅਤੇ ਘਰ ਬੇਠੇ ਹੀ ਯੋਗ ਕਾਰਜ ਲਈ ਆਨਲਾਈਨ ਈ-ਪਾਸ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here