ਕੋਰੋਨਾ ਮੁਕਤ ਹੋਣ ਤੇ ਸਿਹਤ ਵਿਭਾਗ ਨੇ ਦੁਨੇਰਾ ਨਿਵਾਸੀ ਵਿਅਕਤੀ ਨੂੰ ਕੀਤਾ ਘਰ ਲਈ ਰਵਾਨਾ

ਪਠਾਨਕੋਟ (ਦ ਸਟੈਲਰ  ਨਿਊਜ਼)। ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪਠਾਨਕੋਟ ਵਿੱਚ 23 ਮਾਰਚ ਤੋਂ ਕਰਫਿਓ ਜਾਰੀ ਕੀਤਾ ਹੋਇਆ ਹੈ, ਜਿਲਾ ਪਠਾਨਕੋਟ ਵਿੱਚ ਮੋਜੂਦਾ ਸਥਿਤੀ ਇਹ ਹੈ ਕਿ 13 ਕਰੋਨਾ ਪਾਜੀਟਿਵ ਮਰੀਜਾਂ ਦਾ ਸਿਵਲ ਹਸਪਤਾਲ ਅਤੇ ਇੱਕ ਦਾ ਅੰਮ੍ਰਿਤਸਰ ਵਿਖੇ ਇਲਾਜ ਚਲ ਰਿਹਾ ਰਿਹਾ ਹੈ ਜਦਕਿ ਅੱਜ ਇੱਕ ਦੁਨੇਰਾ ਦੇ ਨਜਦੀਕ ਤਰੋਟਮਾਂ ਨਿਵਾਸੀ ਵਿਅਕਤੀ ਜੋ ਕਿ ਪੂਰੀ ਤਰਾਂ ਨਾਲ ਕਰੋਨਾ ਮੁਕਤ ਹੋ ਚੁੱਕਾ ਹੈ ਨੂੰ ਸਿਵਲ ਹਸਪਤਾਲ ਵੱਲੋਂ ਘਰ ਭੇਜਿਆ ਗਿਆ।

Advertisements

ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਹੈ ਕਿ ਘਰਾਂ ਅੰਦਰ ਰਹੋ, ਅਤੇ ਜਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੋ। ਉਹਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਛੋਟਾਂ ਦੇ ਨਾਲ ਨਾਲ ਸਾਵਧਾਨੀਆਂ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ।

LEAVE A REPLY

Please enter your comment!
Please enter your name here