ਪੰਜਾਬ ਵਿੱਚ ਫਸੇ ਲੋਕਾਂ ਦੇ ਆਪਣੇ ਪਿਤਰੀ ਰਾਜ ਜਾਣ ਸਬੰਧੀ ਐਸ.ਓ.ਪੀ. ਜਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤੇ ਗਏ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਟੇਟ ਕੋਵਿਡ-19 ਕੰਟਰੋਲ ਰੂਮ, ਚੰਡੀਗੜ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੋਣ ਕਾਰਨ ਜੇਕਰ ਕਿਸੇ ਵਿਅਕਤੀ ਵਲੋਂ ਜ਼ਿਲਾ ਪਠਾਨਕੋਟ ਤੋਂ ਆਪਣੇ ਹੋਮ ਸਟੇਟ ਵਿਚ ਜਾਣਾ ਹੈ ਤਾਂ ਉਸ ਵਿਅਕਤੀ ਵਲੋਂ ਪੰਜਾਬ ਸਰਕਾਰ ਦੀ ਵੈਬਸਾਈਟ www.covidhelp.punjab.gov.in ‘ਤੇ ਬੀਤੀ ਰਾਤ ਨੂੰ ਸ਼ੁਰੂ ਹੋ ਗਈ ਹੈ ਅਤੇ ਚਾਹਵਾਨ ਅਪਲਾਈ ਕਰ ਸਕਦੇ ਹਨ।

ਉਹਨਾਂ ਦੱਸਿਆ ਕਿ ਵੈਬਸਾਈਟ ਤੋਂ ਇਲਾਵਾ ਜਿਲਾ ਪਠਾਨਕੋਟ ਵਿਖੇ ਪ੍ਰਸ਼ਾਸਨ ਵੱਲੋਂ ਜਾਰੀ ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 1800-180-3361 ਤੇ ਜਾਂ ਸ੍ਰੀ ਕੁੰਵਰ ਡਾਵਰ ਕਿਰਤ ਤੇ ਸੁਲਾਹ ਅਫਸ਼ਰ ਪਠਾਨਕੋਟ ਦੇ ਮੋਬਾਇਲ ਨੰਬਰ 98881-45884, ਲੇਬਰ ਇੰਨਫੋਰਸਮੇਂਟ ਅਫਸ਼ਰ ਮਨੋਜ ਸਰਮਾ ਦੇ ਮੋਬਾਇਲ ਨੰਬਰ 97816-84040 ਤੇ ਵੀ ਜਾਣਕਾਰੀ ਦਰਜ ਕਰਵਾਈ ਜਾ ਸਕਦੀ ਹੈ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆ 5 ਮਈ, 2020 ਨੂੰ ਸ਼ੁਰੂ ਹੋਵੇਗੀ। ਇੱਕ ਵਾਰ ਜਦੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਸਨੂੰ ਸਿਹਤ ਟੀਮ ਦੁਆਰਾ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।  

LEAVE A REPLY

Please enter your comment!
Please enter your name here