ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਵਿੱਚ ਹੋਈ ਗੌਰਮਿੰਟ ਟੀਚਰਜ਼ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਚੋਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਹੁਸ਼ਿਆਰਪੁਰ ਇਕਾਈ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਬਹੁਤ ਹੀ ਜੋਸ਼ ਅਤੇ ਉਤਸਾਹ ਨਾਲ ਹਰਿਆਣਾ ਵਿਖੇ ਸੰਪੰਨ ਹੋਈ। ਜੀਟੀਯੂ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫਸਰ ਪ੍ਰਿੰਸੀਪਲ ਪਿਆਰਾ ਸਿੰਘ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋਈ ਇਸ ਚੋਣ ਕਾਨਫਰੰਸ ਦੀ ਖਾਸ ਗੱਲ ਇਹ ਸੀ ਕਿ ਅਧਿਆਪਕਾਂ ਦੀ ਵੱਡੀ ਗਿਣਤੀ ਨਾਲ ਕਾਲਜ ਹਾਲ ਖਚਾ ਖਚ ਭਰਿਆ ਹੋਇਆ ਸੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪਿਆਰਾ ਸਿੰਘ ਵੱਲੋਂ ਗੌਰਮੈਂਟ ਟੀਚਰਜ਼ ਯੂਨੀਅਨ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਸੰਘਰਸ਼ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਅਧਿਆਪਕਾਂ ਨੂੰ ਮੌਜੂਦਾ ਅਤੇ ਭਵਿੱਖੀ ਖਤਰਿਆਂ ਅਤੇ ਚੁਨੌਤੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਪੰਜਾਬ ਸਪੋਰਟਡੀਨੇਟ ਸਰਵਿਸਿਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਸਮੁੱਚਾ ਮੁਲਾਜ਼ਮ ਵਰਗ ਅਤੇ ਖਾਸ ਕਰਕੇ ਅਧਿਆਪਕ ਇੱਕ ਮੁੱਠ ਹੋ ਕੇ ਨਾ ਲੜੇ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਦੇ ਵਾਰ ਮੁਲਾਜ਼ਮਾਂ ਪ੍ਰਤੀ ਹੋਰ ਤਿੱਖੇ ਹੋਣਗੇ ਇਸ ਲਈ ਸਾਨੂੰ ਆਪਣੇ ਕਿੱਤਿਆਂ ਦੀ ਰਾਖੀ ਲਈ, ਠੇਕੇਦਾਰੀ ਅਤੇ ਆਊਟਸੋਰਸਿੰਗ ਭਰਤੀ ਪ੍ਰਣਾਲੀ ਨੂੰ ਠੱਲ ਪਾਉਣ ਲਈ ਅਤੇ ਖੋਹੇ ਜਾ ਰਹੇ ਅਨੇਕਾਂ ਭੱਤਿਆਂ ਅਤੇ ਸੇਵਾ ਲਾਭਾਂ ਨੂੰ ਬਹਾਲ ਕਰਾਉਣ ਲਈ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਪਵੇਗਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਾ ਕਨਵੀਨਰ ਸੰਜੀਵ ਧੂਤ ਵਲੋ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਵਿਡੇ ਸੰਘਰਸ਼ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਪ ਸ ਸ ਫ ਦੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ, ਜੀਟੀਯੂ ਦੇ ਸੀਨੀਅਰ ਆਗੂ ਸੁਨੀਲ ਕੁਮਾਰ, ਲੈਕਚਰਾਰ ਅਮਰ ਸਿੰਘ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਜਿਲਾ ਆਗੂ ਵਿਕਾਸ ਸ਼ਰਮਾ ਵੱਲੋਂ ਪਿਛਲੇ ਤਿੰਨ ਸਾਲਾਂ ਦੀ ਕਾਰਵਾਈ ਰਿਪੋਰਟ ਬਾਖੂਬੀ ਪੇਸ਼ ਕੀਤੀ ਗਈ। ਜੀਟੀਯੂ ਦੇ ਇਸ ਪ੍ਰਭਾਵਸ਼ਾਲੀ ਇਕੱਠ ਨੂੰ ਜਿੱਥੇ ਸ਼ਾਮ ਸੁੰਦਰ ਕਪੂਰ ,ਜਸਵੰਤ ਮੁਕੇਰੀਆਂ ,ਰਾਜਕੁਮਾਰ ਹੁਸ਼ਿਆਰਪੁਰ ਅਤੇ ਪਰਮਜੀਤ ਮਾਹਿਲਪੁਰ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਸੁਣਾਈਆਂ ਉੱਥੇ ਸਰਹਾਲਾ ਮੁੰਡਿਆਂ ਦੇ ਕੰਪਿਊਟਰ ਅਧਿਆਪਕ ਨਰੇਸ਼ ਕੁਮਾਰ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਸੰਘਰਸ਼ ਲਈ ਇੱਕ ਖੂਬਸੂਰਤ ਗੀਤ ਪੇਸ਼ ਕੀਤਾ। ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਦਾ ਮੰਚ ਸੰਚਾਲਨ ਜੀਟੀਯੂ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਚੌਟਾਲਾ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ।

Advertisements

ਅੰਤ ਵਿੱਚ ਪ੍ਰਿੰਸੀਪਲ ਅਮਨਦੀਪ ਸ਼ਰਮਾ ਜ਼ਿਲਾ ਪ੍ਰਧਾਨ ਜੀਟੀਯੂ ਹੁਸ਼ਿਆਰਪੁਰ ਵਲੋਂ ਜਿਲੇ ਦੀ ਨਵੀਂ ਕਾਰਜਕਾਰਨੀ ਟੀਮ ਦਾ ਪੈਨਲ ਪੇਸ਼ ਕੀਤਾ ਗਿਆ ਜੋ ਕਿ ਸਰਵਸੰਮਤੀ ਨਾਲ ਹੇਠਾਂ ਅਨੁਸਾਰ ਪਾਸ ਕੀਤਾ ਗਿਆ। ਨਵੀਂ ਬਣੀ ਕਾਰਜ ਕਰਨੀ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਅਮਰ ਸਿੰਘ ਟਾਂਡਾ, ਪ੍ਰਿਤਪਾਲ ਸਿੰਘ ਚੌਟਾਲਾ ,ਮੀਤ ਪ੍ਰਧਾਨ ਸੰਜੀਵ ਧੂਤ,ਮੁੱਖ ਅਧਿਆਪਕ ਸੰਜੀਵ ਬਡੇ ਸਰੋਂ,ਲੈਕਚਰਾਰ ਜਸਵੰਤ ਮੁਕੇਰੀਆਂ, ਮੈਡਮ ਜਸਪ੍ਰੀਤ ਕੌਰ , ਹੈੱਡ ਟੀਚਰ ਦਵਿੰਦਰ ਮੂਨਕ, ਜਿਲਾ ਜਨਰਲ ਸਕੱਤਰ ਜਸਵੀਰ ਤਲਵਾੜਾ ,ਜੁਆਇੰਟ ਸਕੱਤਰ ਪ੍ਰਿੰਸ ਗੜ੍ਹਦੀਵਾਲਾ ,ਸਹਾਇਕ ਸਕੱਤਰ ਵਰਿੰਦਰ ਵਿੱਕੀ ,ਮੈਡਮ ਪਰਮਜੀਤ ਕੌਰ ਸੂਸ ,ਬਲਦੇਵ ਸਿੰਘ ਰੇਲਵੇ ਮੰਡੀ , ਲੈਕਚਰਾਰ ਮਨਜੀਤ ਸਿੰਘ ਮੁਕੇਰੀਆਂ, ਅਜੇ ਰਾਣਾ ਗੜ ਸ਼ੰਕਰ ,ਜਿਲਾ ਪ੍ਰੈਸ ਸਕੱਤਰ ਵਿਕਾਸ ਸ਼ਰਮਾ ,ਸਹਾਇਕ ਪ੍ਰੈਸ ਸਕੱਤਰ ਲੈਕਚਰਾਰ ਸੰਦੀਪ ਸੂਦ ,ਵਰਿੰਦਰ ਨਿਮਾਣਾ ,ਸਤੀਸ਼ ਮੁਕੇਰੀਆਂ, ਹਰਦੀਪ ਬਸੀ ,ਜਿਲਾ ਵਿੱਤ ਸਕੱਤਰ ਕਮਲਦੀਪ ਸਿੰਘ ਜਨੌੜੀ ,ਸਹਾਇਕ ਵਿੱਤ ਸਕੱਤਰ ਅਨੁਪਮ ਰਤਨ, ਲੈਕਚਰਾਰ ਸੰਜੀਵ ਕੁਮਾਰ ਫਫਿਆਲ, ਜਥੇਬੰਦਕ ਸਕੱਤਰ ਲੈਕਚਰਾਰ ਹਰਵਿੰਦਰ ਸਿੰਘ ਜਨੌੜੀ, ਰਜਤ ਮਹਾਜਨ, ਸਹਾਇਕ ਜਥੇਬੰਦਕ ਸਕੱਤਰ ਨਰੇਸ਼ ਕੁਮਾਰ ਗੜਸ਼ੰਕਰ, ਬਲਜੀਤ ਕੌਸ਼ਲ ,ਸ਼ਸ਼ੀਕਾਂਤ ਤਲਵਾੜਾ, ਜਸਵੀਰ ਬੋਦਲ ,ਮੈਡਮ ਅਨੁਰਾਧਾ ਗੜਸ਼ੰਕਰ ,ਪਰਮਜੀਤ ਸਿੰਘ ਟਾਹਲੀਵਾਲ, ਪ੍ਰਚਾਰ ਸਕੱਤਰ ਮਾਸਟਰ ਅਰਵਿੰਦਰ ਸਿੰਘ ਹਵੇਲੀ ਲੈਕਚਰਾਰ ਉਪਿੰਦਰ ਸਿੰਘ ਅਜੋਵਾਲ ,ਸਹਾਇਕ ਪ੍ਰਚਾਰ ਸਕੱਤਰ ਅਸ਼ੋਕ ਕੁਮਾਰ ਬੁੱਲੋਵਾਲ, ਵਿਕਾਸ ਅਰੋੜਾ, ਲੈਕਚਰਾਰ ਸੁਭਾਸ਼ ਕੁਮਾਰ ਮਨਹੋਤਾ, ਮੈਡਮ ਜਗਜੀਤ ਕੌਰ, ਸਚਿਨ ਕੁਮਾਰ ਹੁਸ਼ਿਆਰਪੁਰ ,ਬੀਪੀਈਓ ਅਮਰਿੰਦਰ ਢਿੱਲੋ, ਮੁੱਖ ਸਲਾਹਕਾਰ ਸੁਨੀਲ ਕੁਮਾਰ ਅਤੇ ਸ਼ਾਮ ਸੁੰਦਰ ਕਪੂਰ ਹੋਣਗੇ ਅਤੇ ਸਲਾਹਕਾਰ ਪ੍ਰਿੰਸੀਪਲ ਬਲਵੀਰ ਸਿੰਘ ਟਾਂਡਾ ਰਾਮ ਸਹਾਏ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਦੀਪਕ ਸ਼ਰਮਾ ,ਪ੍ਰਿੰਸੀਪਲ ਤਰਲੋਚਨ ਸਿੰਘ ਮੁੱਖ ਅਧਿਆਪਕਾ ਹਰਪ੍ਰੀਤ ਕੌਰ ,ਮੁੱਖ ਅਧਿਆਪਕ ਨਸੀਬ ਸਿੰਘ ,ਜਗਤਾਰ ਰਹੀਮਪੁਰੀ ਅਤੇ ਹੋਰ ਸਾਥੀ ਹੋਣਗੇ।

LEAVE A REPLY

Please enter your comment!
Please enter your name here