ਚਿੱਤਰਕਾਰਾਂ ਵੱਲੋਂ ਸੜਕਾਂ ਤੇ ਚਿੱਤਰ ਬਣਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਲਮੀਣੀ ਨਿਵਾਸੀ ਰੇਨੂੰ ਬਾਲਾ ਅਤੇ ਉਸ ਦੇ ਹੋਰ ਸਾਥੀ ਕਲਾਕਾਰਾਂ ਵੱਲੋਂ ਪਠਾਨਕੋਟ ਸਿਟੀ ਵਿੱਚ ਸਹਿਰ ਦੀਆਂ ਮੁੱਖ ਸੜਕਾਂ ਤੇ ਜਾਗਰੁਕਤਾ ਚਿੱਤਰ ਬਣਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਜਿਨਾਂ ਵੱਲੋਂ ਅੱਜ ਪਹਿਲਾ ਚਿੱਤਰ ਲਾਈਟਾਂ ਵਾਲਾ ਚੋਕ ਵਿੱਚ ਬਣਾਇਆ ਗਿਆ। ਇਸ ਮੋਕੇ ਤੇ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਮੋਕੇ ਤੇ ਪਹੁੰਚੇ, ਇਸ ਕਾਰਜ ਦਾ ਸੁਭਆਰੰਭ ਕੀਤਾ ਅਤੇ ਕਲਾਕਾਰਾਂ ਦੇ ਕੰਮ ਵੇਖਿਆ ਗਿਆ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਮਨੋਜ ਸਰਮਾ ਲੇਬਰ ਇੰਨਫੋਰਸਮੇਂਟ ਅਫਸ਼ਰ ਪਠਾਨਕੋਟ, ਰੋਹਿਤ ਕੁਮਾਰ, ਕਾਰਤਿਕ ਵਡਿਹਰਾ ਅਤੇ ਹੋਰ ਕਲਾਕਾਰ ਵੀ ਹਾਜ਼ਰ ਸਨ। ਇਸ ਮੋਕੇ ਤੇ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਕਲਾਕਾਰ ਰੇਨੂੰ ਬਾਲਾ, ਗਗਨਦੀਪ ਸਿੰਘ, ਯੋਗੇਸਪਾਲ ਸਿੰਘ ਅਤੇ ਹੋਰ ਕਲਾਕਾਰਾਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਦੀ ਕਲਾਕਾਰੀ ਦੀ ਪ੍ਰਸੰਸਾ ਕੀਤੀ। ਉਹਨਾਂ ਦੱਸਿਆ ਕਿ ਇਹ ਇੱਕ ਵਧੀਆ ਉਪਰਾਲਾ ਹੈ ਲੋਕਾਂ ਨੂੰ ਜਾਗਰੁਕ ਕਰਨ ਦਾ ਇਸ ਤਰਾਂ ਦੇ ਹੋਰ 10 ਪਵਾਇੰਟ ਸਹਿਰ ਅੰਦਰ ਬਣਾਏ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਅਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋਂ ਅਤੇ ਸਿਹਤਮੰਦ ਰਹੋ।

LEAVE A REPLY

Please enter your comment!
Please enter your name here