ਸਨਾਤਨ ਧਰਮ ਦਾ ਅਪਮਾਨ ਕਰਨਾ ਠੱਗਬੰਧਨ ਦਾ ਅਸਲੀ ਪਾਤਰ ਹੈ: ਉਮੇਸ਼ ਸ਼ਾਰਦਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਤਾਮਿਲਨਾਡੂ ਦੇ ਮੰਤਰੀ ਊਧਿਆਨਿਧੀ ਸਟਾਲਿਨ ਵਲੋਂ ਸਨਾਤਨ ਧਰਮ ਬਾਰੇ ਕੀਤੀ ਗਈ ਟਿੱਪਣੀ ਨੂੰ ਨੂੰ ਭਾਜਪਾ ਨੇ ਇਤਰਾਜ਼ਯੋਗ ਕਰਾਰ ਦਿੱਤਾ ਹੈ।ਇਸ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਐਮ.ਕੇ ਸਟਾਲਿਨ ਦੇ ਪੁੱਤਰ ਵੱਲੋਂ ਕੀਤੀ ਗਈ ਹਿੰਦੂ ਵਿਰੋਧੀ ਬਿਆਨਬਾਜ਼ੀ ਨਿੰਦਣਯੋਗ ਹੈ।ਸੋਮਵਾਰ ਨੂੰ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਪ੍ਰੈੱਸ ਕਾਨਫਰੰਸ ਚ ਸਟਾਲਿਨ ਦੇ ਦਿੱਤੇ ਬਿਆਨ ਤੇ ਵਰ੍ਹਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਧਿਆਨਿਧੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਸੂਬਾ ਸਰਕਾਰ ਦਾ ਨਜ਼ਰੀਆ ਹੈ, ਇਹ ਸੋਚ ਖਤਰਨਾਕ ਹੈ, ਇਸ ਨੂੰ ਛੱਡਣਾ ਪਵੇਗਾ,ਮੁਆਫ਼ੀ ਮੰਗਣੀ ਚਾਹੀਦੀ ਹੈ।ਜੇਕਰ ਸਮਾਜ ਪ੍ਰਤੀਕਿਰਿਆ ਕਰਨ ਲੱਗ ਪਿਆ ਤਾਂ ਚੰਗਾ ਨਹੀਂ ਹੋਵੇਗਾ।ਅਜਿਹੇ ਬਿਆਨਾਂ ਖ਼ਿਲਾਫ਼ ਸੰਵਿਧਾਨਕ ਸੰਸਥਾਵਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸਨਾਤਨ ਧਰਮ ਦਾ ਅਪਮਾਨ ਕਰਨਾ ਠੱਗਬੰਧਨ ਦਾ ਅਸਲ ਕਿਰਦਾਰ ਹੈ।ਸ਼ਾਰਦਾ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਸਨਾਤਨ ਧਰਮ ਵਿਰੋਧੀਆਂ ਦਾ ਸਫਾਇਆ ਹੋ ਜਾਵੇਗਾ।

Advertisements

ਉਨ੍ਹਾਂ ਕਿਹਾ ਕਿ ਠੱਗਬੰਧਨ ਵਿੱਚ ਸ਼ਾਮਲ ਪਾਰਟੀਆਂ ਦੇ ਆਗੂਆਂ ਵੱਲੋਂ ਸਨਾਤਨ ਧਰਮ ਦਾ ਅਪਮਾਨ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਠੱਗਬੰਧਨ ਦੇ ਸਿਰਮੌਰ ਕਾਂਗਰਸ ਦੇ ਵਲੋਂ ਯੂ.ਪੀ.ਏ. ਸਰਕਾਰ ਵੇਲੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਸੀ ਕਿ ਰਾਮ ਸੇਤੂ ਨਾਮ ਦਾ ਕੋਈ ਪੁਲ ਮੌਜੂਦ ਨਹੀਂ ਹੈ। ਅਯੁੱਧਿਆ ਵਿੱਚ ਕਾਰ ਸੇਵਕਾਂ ‘ਤੇ ਗੋਲੀਆਂ ਚਲਾ ਕੇ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਹਿੰਦੂਆਂ ਦਾ ਕਤਲੇਆਮ ਕੀਤਾ ਸੀ, ਉਹ ਹਿੰਦੂ ਦੇਵੀ-ਦੇਵਤਾਵਾਂ ਤੇ ਹੋਛੀਆਂ ਟਿੱਪਣੀਆਂ ਅਤੇ ਫਿਲਮਾਂ ਦਾ ਨਿਰਮਾਣ ਕਰਵਾ ਉੰਨਾ ਨੂੰ ਜ਼ਲੀਲ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਮੋਦੀ ਅਤੇ ਠੱਗਬੰਧਨ ਦੀ ਨਹੀਂ ਹੈ। ਇਹ ਲੜਾਈ ਹੁਣ ਵਿਚਾਰਾਂ ਅਤੇ ਸੁਰ-ਅਸੁਰ ਦੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਸੁਰ-ਅਸੁਰਾਂ ਦੀ ਲੜਾਈ ਦੀ ਗੱਲ ਇਸ ਲਈ ਬੋਲ ਰਿਹਾ ਹਾਂ ਕਿਉਂਕਿ ਇੱਥੇ ਠੱਗਬੰਧਨ ਦੇ ਲੋਕ ਹਨ, ਜੋ ਸਾਵਣ ਵਿੱਚ ਹੀ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ।

ਉਹੀ ਇਕ ਹੈ ਹਿੰਦੂ ਸਨਾਤਨੀ ਨੂੰ ਬਚਾਉਣਾ ਚਾਹੁੰਦਾ ਹੈ। ਅਸੀਂ ਕਦੇ ਵੀ ਸਟਾਲਿਨ ਦੀ ਵਿਚਾਰਧਾਰਾ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਜਾਂ ਇਸਾਈ ਜਾਂ ਇਸਲਾਮ ਤੇ ਟਿੱਪਣੀ ਨਹੀਂ ਕਰਦੇ ਹਾਂ,ਫਿਰ ਉਹ ਹਿੰਦੂ ਸਨਾਤਨ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ…? ਉਮੇਸ਼ ਸ਼ਾਰਦਾ ਨੇ ਮਰਹੂਮ ਬਾਲਾ ਠਾਕਰੇ ਨੂੰ ਯਾਦ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਠਾਕਰੇ ਆਪਣੀ ਪੂਰੀ ਜਿੰਦਗੀ ਹਿੰਦੂਤੱਵ ਦੀ ਰੱਖਿਆ ਲਈ ਸ਼ੇਰ ਵਾਂਗ ਗਰਜਦੇ ਰਹੇ ਅਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਸੋਚ ਕਾਰਨ ਮੁੰਨੀ ਤੋਂ ਵੀ ਵੱਧ ਬਦਨਾਮ ਕਹਿੰਦੇ ਰਹੇ, ਉਨ੍ਹਾਂ ਦੇ ਹੀ ਪੁੱਤਰ ਊਧਵ ਠਾਕਰੇ ਆਪਣੇ ਪਿਤਾ ਦੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਕੇ ਕੁਰਸੀ ਦੇ ਲਾਲਚ ਵਿੱਚ ਮੁੰਨੀ ਤੋਂ ਵੀ ਵੱਧ ਬਦਨਾਮ ਕਾਂਗਰਸ ਨਾਲ ਗਠਬੰਧਨ ਕਰਕੇ ਬਾਲਾ ਸਾਹਿਬ ਠਾਕਰੇ ਦੇ ਸਿਧਾਂਤਾਂ ਨੂੰ ਤੋੜਿਆ ਹੈ।ਸ਼ਾਰਦਾ ਨੇ ਊਧਵ ਠਾਕਰੇ ‘ਤੇ ਜ਼ੋਰਦਾਰ ਹਮਲਾ ਕਰਦਿਆਂ ਇਹ ਪੁੱਛਿਆ ਕਿ ਹਿੰਦੂਤਵ ਦੇ ਨਾਂ ਤੇ ਗਰਜਣ ਵਾਲੇ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਸਨਾਤਨ ਧਰਮ ਦੀ ਤੁਲਨਾ ਡੇਂਗੂ, ਮਲੇਰੀਆ,ਕੋਰੋਨਾ ਨਾਲ ਕਰਨ ‘ਤੇ ਸੁਸਰੀ ਵਾਂਗ ਚੁੱਪ ਕਿਉਂ ਹਨ।

ਇਸ ਦੌਰਾਨ ਸ਼ਾਰਦਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ  ਆਪ ਅਤੇ ਕਾਂਗਰਸ ਦਾ ਡੀਐਮਕੇ ਨਾਲ ਗਠਜੋੜ ਹੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹਿੰਦੂ ਵਿਰੋਧੀ ਮਾਨਸਿਕਤਾ ਜਾਹਿਰ ਹੋਈ ਹੈ।ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ। ਸ਼ਾਰਦਾ ਨੇ ਕਿਹਾ ਕਿ ਇਹ ਕਿਸੇ ਕਤਲੇਆਮ ਤੋਂ ਘੱਟ ਨਹੀਂ ਹੈ ਅਤੇ ਇਸ ਨੂੰ ਕਾਂਗਰਸ ਪਾਰਟੀ ਦੇ ਕਾਰਤੀ ਚਿਦੰਬਰਮ ਵੱਲੋਂ ਸਮਰਥਨ ਦਿੱਤਾ ਗਿਆ ਹੈ।ਇਹ ਠੱਗਬੰਧਨ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਸ਼ਾਰਦਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਲੋਕ ਸਬਕ ਸਿਖਾਉਣਗੇ। ਸ਼ਾਰਦਾ ਨੇ ਕਿਹਾ ਕਿ ਅਜਿਹਾ ਬਿਆਨ ਦੇਣ ਵਾਲਿਆਂ ਨੂੰ ਜਨਤਾ ਸਬਕ ਸਿਖਾਏਗੀ। ਉਨ੍ਹਾਂ ਕਿਹਾ ਕਿਊਧਿਆਨਿਧੀ ਸਟਾਲਿਨ ਦਾ ਮੰਤਰੀ ਬਣੇ ਰਹਿਣਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਨਾਤਨ ਨੂੰ ਤਬਾਹ ਨਹੀਂ ਕਰ ਸਕਦਾ। 24-28 ਪਾਰਟੀਆਂ ਵੱਲੋਂ ਬਣਾਇਆ ਗਿਆ ਠੱਗਬੰਧਨ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਮਾਨਸਿਕਤਾ ਰੱਖਦਾ ਹੈ। ਇਹਨਾਂ 28 ਪਾਰਟੀਆਂ ਦੇ ਸਿਆਸਤਦਾਨ ਦੇਸ਼ ਨੂੰ ਦੀਮਕ ਵਾਂਗ ਖਾ ਰਹੇ ਹਨ। ਇਹ ਦੇਸ਼ ਨੂੰ ਲੁੱਟ ਰਹੇ ਹਨ,ਜਨਤਾ ਇਹਨਾਂ ਨੂੰ ਸਬਕ ਸਿਖਾਏਗੀ।

LEAVE A REPLY

Please enter your comment!
Please enter your name here