ਅਧਿਆਪਕ ਵਰਗ ਦੀਆਂ ਮੰਗਾਂ ਵੱਲ ਜਲਦ ਧਿਆਨ ਦੇਵੇ ਸਰਕਾਰ:ਸਾਂਝਾ ਅਧਿਆਪਕ ਮੋਰਚਾ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼): ਪੰਜਾਬ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਤਿੰਦਰ ਸਿੰਘ, ਅਨਿਲ ਏਰੀ, ਸੰਜੀਵ ਧੂਤ,ਅੰਮ੍ਰਿਤਪਾਲ ਸਿੰਘ ਅਤੇ ਜਗਤਾਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ l ਇਸ ਧਰਨੇ ਵਿੱਚ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਉਣ ਦਾ ਆਰੋਪ ਲੱਗਾ ਲਗਾਉਂਦਿਆਂ ਕਿਹਾ ਕਿ ਪੰਜਾਬ ਦਾ ਸਮੂਹ ਅਧਿਆਪਕ ਜਿਸ ਨੂੰ ਮੌਜੂਦਾ ਸਰਕਾਰ ਤੋਂ ਬਹੁਤ ਆਸ ਸੀ ਪਰ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਸਰਕਾਰ ਅਧਿਆਪਕ ਵਰਗ ਦੀਆਂ ਮੰਗਾਂ ਜਿਨ੍ਹਾਂ ਵਿੱਚ ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨਾ, ਪੰਜਾਬ ਦੇ ਸਮੂਹ ਕੱਚੇ ਅਧਿਆਪਕ ਜੋਕਿ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਨੂੰ ਵਿਭਾਗ ਵਿੱਚ ਜਲਦ ਪੱਕਾ ਕਰਨ ਦੀ ਮੰਗ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ, ਅਧਿਆਪਕ ਵਰਗ ਦੀਆਂ ਰਹਿੰਦੀਆਂ ਸਾਰੀਆਂ ਪ੍ਰਮੋਸ਼ਨਾਂ ਜਲਦ ਕਰਨ, ਸਾਲ 2018 ਤੋਂ ਬਾਅਦ ਪ੍ਰਮੋਟ ਹੋਏ ਅਧਿਆਪਕਾਂ ਤੇ ਬੇਲੋੜੀ ਵਿਭਾਗੀ ਟੈਸਟ ਦੀ ਸ਼ਰਤ ਹਖ਼ਤਮ ਕਰਨ ਦੀ ਮੰਗ ਅਤੇ ਪੇ -ਕਮਿਸ਼ਨ ਦੀਆਂ ਤਰੁੱਟੀਆਂ ਜਲਦ ਖ਼ਤਮ ਕਰਨ ਦੀ ਮੰਗ ਕੀਤੀl ਇਸ ਰੋਸ ਧਰਨੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ਸ ) ਗੁਰਸ਼ਰਨ ਸਿੰਘ ਰਾਹੀਂ ਮੁੱਖ -ਮੰਤਰੀ ਪੰਜਾਬ ਨੂੰ ਰੋਸ -ਪੱਤਰ ਵੀ ਭੇਜਿਆ l

Advertisements

ਇਸ ਮੌਕੇ, ਸੁਨੀਲ ਸ਼ਰਮਾ,ਜਰਨੈਲ ਸਿੰਘ,ਮਦਨ ਲਾਲ ਸੈਨੀ,ਵਿਕਾਸ ਸ਼ਰਮਾ,ਰਾਜ ਕੁਮਾਰ, ਰਣਵੀਰ ਠਾਕੁਰ, ਕਮਲ ਕਿਸ਼ੋਰ,ਅਮਰ ਗੋਪਾਲ ਸਿੰਘ,ਰਵਿੰਦਰ ਸਿੰਘ, ਅਮਰ ਸਿੰਘ, ਉਪਿੰਦਰ ਸਿੰਘ, ਪ੍ਰਿਤਪਾਲ ਸਿੰਘ, ਪ੍ਰਿੰਸ ਗੜ੍ਹਦੀਵਾਲ, ਨਰਿੰਦਰ ਅਜਨੋਹਾ,ਸਰਬਜੀਤ ਸਿੰਘ, ਰਾਜੇਸ਼ ਅਰੋੜਾ, ਬਲਜੀਤ ਸਿੰਘ,ਮਨਮੋਹਨ ਸਿੰਘ, ਹਰਕਮਲ ਸਿੰਘ, ਕਮਲਦੀਪ ਸਿੰਘ, ਜਸਵਿੰਦਰ ਸਿੰਘ,ਸੁਨੀਲ ਗਾਂਧੀ,ਸੰਤੋਖ ਸਿੰਘ, ਮੈਡਮ ਪ੍ਰਭਜੋਤ ਕੌਰ ਪ੍ਰਭ, ਮੈਡਮ ਬਬੀਤਾ, ਮੈਡਮ ਮਨਪ੍ਰੀਤ ਕੌਰ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ l

LEAVE A REPLY

Please enter your comment!
Please enter your name here