ਤਨਵੇ ਕਤਲਕਾਂਡ ਵਿੱਚ 12 ਤੇ ਕੇਸ ਦਰਜ, ਪੁੱਛਗਿਛ ਲਈ ਪੁਲਿਸ ਨੇ ਹਿਰਾਸਤ ਵਿੱਚ ਲਏ 3 ਆਰੋਪੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਗਵਾੜਾ ਰੋਡ ਦੇ ਬੀਤੇ ਸ਼ੁਕਰਵਾਰ ਰਾਤ ਪੈਟ੍ਰੋਲ ਪੰਪ ਤੇ ਹੋਏ ਝਗੜੇ ਵਿੱਚ ਮੁਹੱਲਾ ਰਾਮਗੜ ਦੇ ਨੌਜਵਾਨ ਤਨਵੇ ਸਿੰਘ ਉਰਫ ਧੰਨਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ 12 ਦੋਸ਼ੀਆ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ 3 ਦੋਸ਼ੀਆ ਤੋਂ ਪੁਛਗਿੱਛ  ਲਈ ਗ੍ਰਿਫ਼ਤਾਰ ਕੀਤਾ ਹੈ।

Advertisements

ਏ.ਐਸ.ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆ ਦੀ ਗ੍ਰਿਫ਼ਤਾਰੀ ਲਈ ਟੀਮ ਬਣਾਈ ਗਈ ਸੀ ਅਤੇ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮਾਡਲ ਟਾਊਨ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਤਨਵੇ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਤੇ ਦੋਸ਼ੀ ਵਿਸ਼ਾਲ, ਜਸਪੁਰੀਤ ਸਿੰਘ ਗੰਡਾਸਾ ਵਾਸੀ ਪਿਪਲਾਂਵਾਲਾ, ਰਣਜੀਤ ਕੁਮਾਰ ਉਰਫ ਜੀਵਾ, ਰਮਨਦੀਪ, ਰੋਹਿਤ ਉਰਫ ਤੂਨੀ ਵਾਸੀ ਬੱਸੀ ਦੌਲਤ ਖਾਂ, ਅਭਿਸ਼ੇਕ ਭੱਟੀ ਉਰਫ ਅਭੀ ਵਾਸੀ ਭਗਤ ਨਗਰ, ਸਾਹਿਲ ਉਰਫ ਘੰਟੀ ਉਰਫ ਸ਼ਾਲੀ ਤਨੂਲੀ ਬ੍ਰਹਮਣਾ, ਦੁਸ਼ਯੰਤ ਸਿੰਘ ਉਰਫ ਧੋਨੀ ਪੰਡੋਰੀ ਰੁਕਮਾਨ, ਸ਼ਿਵਮ ਵਾਸੀ ਸੁੰਦਰ ਨਗਰ, ਗੌਰਵ ਵਾਸੀ ਬਲਵੀਰ ਕਾਲੌਨੀ ਹੁਸ਼ਿਆਰਪੁਰ, ਘਡਿਲ ਅਤੇ ਗੌਰਾ ਦੇ ਖਿਲਾਫ ਧਾਰਾ 302, 148 ਅਤੇ 149 ਦੇ ਤਹਤ ਮਾਮਲਾ ਦਰਜ ਕੀਤਾ ਹੈ।

ਤਨਵੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ 12ਵੀਂ ਤੋਂ ਬਾਅਦ ਆਈਲੇਟਸ ਕਰ ਰਿਹਾ ਸੀ। ਡੇਢ ਮਹੀਨੇ ਪਹਿਲਾ ਤਨਵੇ ਨਾਲ ਕਿਸੇ ਗੱਲ ਨੂੰ ਲਹਿ ਕੇ ਪਿਪਲਾਵਾਲਾ ਦੇ ਰਹਿਣ ਵਾਲੇ ਵਿਸ਼ਾਲ ਦੇ ਨਾਲ ਝਗੜਾ ਹੋ ਗਿਆ ਸੀ। ਵਿਸ਼ਾਨ ਨੇ ਪੁਰਾਣੀ ਰੰਜ਼ਿਸ਼ ਦਾ ਬਦਲਾ ਲਿਆ ਹੈ।

LEAVE A REPLY

Please enter your comment!
Please enter your name here