ਪੀਸੀਪੀਐਨਡੀਟੀ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ ਆਯੋਜਿਤ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਅਨਿਲ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਜਾਰੀ ਹਨ। ਇਸੇ ਸਿਲਸਿਲੇ ਵਿੱਚ ਜ਼ਿਲਾ ਪੀ.ਸੀ.ਪੀ.ਐਨ.ਡੀ.ਟੀ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਸਿਵਲ ਸਰਜਨ ਡਾ: ਅਨਿਲ  ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਨਿਰਧਾਰਤ ਏਜੰਡੇ ਤੇ ਚਰਚਾ ਕੀਤੀ ਗਈ ਅਤੇ ਢੁਕਵੇਂ ਫੈਸਲੇ ਲਏ ਗਏ। 

Advertisements

ਸਿਵਲ ਸਰਜਨ ਡਾ:ਅਨਿਲ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਪੀ.ਸੀ.ਪੀ..ਐਨ.ਡੀ.ਟੀ ਐਕਟ ਲਾਗੂ ਕਰਵਾਉਣ ਲਈ ਰਜਿਸਟਰਡ ਅਲਟਰਾ ਸਾਊਂਡ ਸੈਟਰਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਜੱਚਾ ਬੱਚਾ ਰੋਗ ਮਾਹਿਰ ਅਤੇ ਕਾਰਜਕਾਰੀ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਪੂਜਾ, ਏ.ਡੀ.ਏ ਟੀਨਾ, ਸਖੀ ਵਨ ਸਟਾਪ ਸੈਂਟਰ ਦੇ ਮਨਜਿੰਦਰ ਕੌਰ, ਡਾ: ਰਿਚਾ ਧਵਨ, ਸਮਾਜ ਸੇਵੀ ਨਵੀਨ ਸ਼ਰਮਾ ਅਤੇ ਪੀ.ਸੀ.ਪੀ.ਐਨ.ਡੀ.ਟੀ. ਕੋਆਰਡੀਨੇਟਰ ਸੀਮਾ ਰਾਣੀ ਅਤੇ ਸੁਰਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here