ਨਵੀਂ ਮਾਈਨਿੰਗ ਨੀਤੀ ਦੇ ਲਾਗੂ ਹੋਣ ਨਾਲ ਰੇਤਾ-ਬੱਜਰੀ ਆਮ ਲੋਕਾਂ ਨੂੰ ਸਸਤੇ ਰੇਟਾਂ ਤੇ ਮਿਲੇਗੀ: ਇੰਡੀਅਨ/ਕਪੂਰ/ਇਕਬਾਲ/ਢੋਟ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਦੇ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਰੇਤ ਮਾਫੀਆ ਦੀ ਲੁੱਟ ਤੋਂ ਰਾਹਤ ਮਿਲੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਗੁਰਪਾਲ ਸਿੰਘ ਇੰਡੀਅਨ,ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ,ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਰੇਤ ਮਾਫੀਆ ਨੇ ਮਹਿੰਗੇ ਭਾਅ ‘ਤੇ ਰੇਤ ਵੇਚ ਕੇ ਕਮਾਏ ਕਰੋੜਾਂ ਰੁਪਏ। ਹਕੀਕਤ ਚੰਨੀ ਸਰਕਾਰ ਦੇ ਸ਼ਮੇ 5 ਰੁਪਏ ਪ੍ਰਤੀ ਫੁੱਟ ਦੀ ਕੀਮਤ ਨਾਲ ਰੇਤ ਦੇਣ ਦੇ ਐਲਾਨ ਨੂੰ ਲੈਕੇ ਉਹ ਆਪ ਸਰਕਾਰ ਤੇ ਹਮਲਾ ਬੋਲ ਰਹੇ ਹਨ,ਪਰ ਹਕੀਕਤ ਇਹ ਹੈ ਕਿ 5 ਰੁਪਏ ਪ੍ਰਤੀ ਫੁੱਟ ਦੀ ਹੀ ਘੋਸ਼ਣਾ ਕੀਤੀ ਗਈ ਸੀ,ਪਰ ਕਿਸੇ ਨੂੰ ਨਹੀਂ ਮਿਲੀ।ਆਮ ਆਦਮੀ ਪਾਰਟੀ ਵੱਲੋਂ ਅਪਣਾਈ ਗਈ ਨਵੀਂ ਨੀਤੀ ਅਨੁਸਾਰ ਲੋਕਾਂ ਨੂੰ 9 ਰੁਪਏ(ਘਣਫੁੱਟ)ਬੱਜਰੀ 20 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ।

Advertisements

ਇਸ ਵਿੱਚ ਕਿਸੇ ਵੀ ਪ੍ਰਾਈਵੇਟ ਠੇਕੇਦਾਰ ਜਾਂ ਠੇਕੇਦਾਰ ਇਸ ਵਿੱਚ ਸ਼ਾਮਲ ਨਹੀਂ ਹੋਵੇਗਾ।ਆਮ ਆਦਮੀ ਪਾਰਟੀ ਦੀ ਨਵੀਂ ਮਾਈਨਿੰਗ ਨੀਤੀ ਦੇ ਲਾਗੂ ਹੋਣ ਨਾਲ ਜੋ ਪੈਸਾ ਅਧਿਕਾਰੀਆਂ,ਸਿਆਸਤਦਾਨ ਜਾਂ ਠੇਕੇਦਾਰਾਂ ਦੀ ਜੇਬ ਵਿੱਚ ਜਾਂਦਾ ਸੀ,ਉਹ ਹੁਣ ਸਰਕਾਰੀ ਖ਼ਜ਼ਾਨੇ ਵਿੱਚ ਆਏਗਾ ਅਤੇ ਰੇਤਾ-ਬੱਜਰੀ ਆਮ ਲੋਕਾਂ ਨੂੰ ਸਸਤੀ ਕੀਮਤ ਤੇ ਮਿਲ ਸਕੇਗੀ।ਇਸ ਦੇ ਲਾਗੂ ਹੋਣ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਟਿੱਪਰ ਮਾਲਕਾਂ ਅਤੇ ਟਰਾਂਸਪੋਰਟ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਰਾਹਤ ਮਿਲੇਗੀ। ਉਪਰੋਕਤ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਹਿੱਤਾਂ ਲਈ ਹਮੇਸ਼ਾ ਤਤਪਰ ਰਹੇਗੀ।ਉਪਰੋਕਤ ਆਗੂਆਂ ਨੇ ਕਿਹਾ ਕਿ ਸਿਰਫ ਪੰਜ ਮਹੀਨਿਆਂ ਵਿੱਚ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਹਿੱਟ ਵਿੱਚ ਜੋ ਫੈਂਸਲੇ ਲਏ ਹਨ,ਉਹ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਲੈ ਸਕੀ।

LEAVE A REPLY

Please enter your comment!
Please enter your name here