ਬੀਪੀਓ ਸੈਕਟਰ ਦੇ ਪਲੇਸਮੈਂਟ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ

ਪਟਿਆਲਾ ( ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੀ.ਪੀ.ਓ ਸੈਕਟਰ ਦੀਆਂ ਕੰਪਨੀਆਂ ਟੈਕ ਮਹਿੰਦਰਾ, ਟੇਲੀ ਪਰਫਾਰਮੈਂਸ, ਹਾਈ ਪੁਆਇੰਟ ਸੋਰਸ, ਡਾ. ਆਈ.ਟੀ.ਐਮ. ਅਤੇ ਵਿੰਡੋ ਟੈਕਨਾਲੋਜੀ ਦਾ ਪਲੇਸਮੈਂਟ ਕੈਂਪ ਮਿਤੀ 26 ਅਗਸਤ ਨੂੰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਕਸਟਮਰ ਕੇਅਰ ਐਗਜ਼ੀਕਿਊਟਿਵ, ਕਸਟਰ ਸਰਵਿਸ ਐਸੋਸੀਏਟ, ਕੰਪਿਊਟਰ ਆਪਰੇਟਰ, ਕਸਟਮਰ ਸੇਲਜ਼ ਅਤੇ ਸਰਵਿਸ ਐਗਜ਼ੀਕਿਊਟਿਵ ਦੀ ਚੋਣ 10 ਤੋਂ 33 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੀਤੀ ਜਾਵੇਗੀ।

Advertisements


ਉਨ੍ਹਾਂ ਦੱਸਿਆ ਕਿ ਕੈਂਪ ‘ਚ ਭਾਗ ਲੈਣ ਵਾਲੇ ਉਮੀਦਵਾਰ ਦੀ ਬਾਰ੍ਹਵੀਂ/ਗਰੈਜੂਏਸ਼ਨ/ਪੋਸਟ ਗਰੈਜੂਏਸ਼ਨ ਕੀਤੀ ਹੋਵੇ ਇਸ ਦੇ ਨਾਲ ਹੀ ਉਹ ਅੰਗਰੇਜ਼ੀ ਭਾਸ਼ਾ ਦਾ ਗਿਆਨ ਰੱਖਦਾ ਹੋਵੇ, ਕੰਪਿਊਟਰ ਆਪਰੇਟਰ ਦੀ ਨੌਕਰੀ ਲਈ ਉਮੀਦਵਾਰ ਲਈ ਅੰਗਰੇਜ਼ੀ ਅਤੇ ਪੰਜਾਬੀ (ਰਾਵੀ ਫੌਂਟ) ਟਾਈਪਿੰਗ 25 ਸ਼ਬਦ ਪ੍ਰਤੀ ਮਿੰਟ ਆਉਣੀ ਲਾਜ਼ਮੀ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਕੈਂਪ ਵਿਚ ਭਾਗ ਲੈਣ ਲਈ ਉਮੀਦਵਾਰhttps://tinyurl.com/BPODBEEPTA ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇੱਛੁਕ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਮਿਤੀ 26 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਪਹੁੰਚ ਕੇ ਪਲੇਸਮੈਂਟ ਕੈਂਪ ‘ਚ ਭਾਗ ਲੈ ਸਕਦੇ ਹਨ।


ਉਨ੍ਹਾਂ ਕਿਹਾ ਕਿ ਨੌਕਰੀ ਦੇ ਇੱਛੁਕ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਆਈ.ਡੀ. ਪਰੂਫ਼ ਅਤੇ ਰਿਜ਼ਿਊਮ ਲੈ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98776-10877 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here