ਵਿਸ਼ਵ ਅੰਗਹੀਣ ਦਿਹਾੜੇ ਦੇ ਸਬੰਧ ਵਿੱਚ ਦੋ ਦਿਨਾਂ ਪ੍ਰੋਗਰਾਮ ਆਰੰਭ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ ।  ਪੀ.ਐਫ.ਬੀ. ਪੰਜਾਬ ਸ਼ਾਖਾ ਵਲੋਂ ਵਿਸ਼ਵ ਅੰਗਹੀਣ ਦਿਹਾੜੇ ਦੇ ਸਬੰਧ ਵਿੱਚ ਦੋ ਦਿਨਾਂ ਪ੍ਰੋਗਰਾਮ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ 10 ਦਿਸੰਬਰ ਦਿਨ ਸ਼ਨੀਵਾਰ ਸ਼ਾਮ 4 ਵਜੇ ਤੋਂ ਇਹ ਪ੍ਰੋਗਰਾਮ ਆਰੰਭ ਹੋਵੇਗਾ ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਨੇਤਰਹੀਣ ਸਿਖਿੱਆ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਜਥੇਬੰਦੀ ਮੈਂਬਰਾਂ ਦੇ ਨਾਲ ਹੋਰ ਉੱਘੀਆਂ ਸ਼ਖਸ਼ੀਅਤਾਂ ਭਾਗ ਲੈਣ ਲਈ ਪਹੁੰਚ ਰਹੀਆਂ ਹਨ ਪ੍ਰੋਗਰਾਮ ਦਾ ਆਰੰਭ ਸੁਰੀਲੀ ਸ਼ਾਮ ਉਨਵਾਨ ਤਹਿਤ ਸੰਗੀਤਕ ਰੰਗਾਰੰਗ ਪ੍ਰੋਗਰਾਮ ਨਾਲ ਕੀਤਾ ਜਾਵੇਗਾ ਜਿਸ ਦਾ ਉਦਘਾਟਨ ਜਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਆਈ.ਏ.ਐਸ. ਵਲੋਂ ਕੀਤਾ ਜਾਵੇਗਾ

Advertisements

ਇਸ ਰੰਗਾਰੰਗ ਸ਼ਾਮ ਵਿੱਚ ਰੇਡਿਓ ਦੇ ਏ ਗਰੇਡ ਆਰਟਿਸਟ ਇਕਬਾਲ ਸਿੰਘ ਲੁਧਿਆਣਾ ਤੋਂ ਮਸ਼ਹੂਰ ਗਜ਼ਲ ਗਾਇਕਾ ਉਸ਼ਾ ਸ਼ਰਮਾ ਜੈਪੁਰ ਤੋਂ ਅਤੇ ਰਾਜਕੁਮਾਰ ਸਹਿਗਲ ਲੁਧਿਆਣਾ ਤੋਂ ਇਸ ਰੰਗਾਰੰਗ ਸ਼ਾਮ ਨੂੰ ਸੁਰੀਲਾ ਬਨਾਉਣ ਲਈ ਵਿਸੇ਼ਸ਼ ਤੌਰ ਤੇ ਪਹੁੰਚ ਰਹੇ ਹਨ ਪੀ.ਐਫ.ਬੀ. ਪੰਜਾਬ ਸ਼ਾਖਾ ਦੇ ਪ੍ਰਧਾਨ ਗੋਪਾਲ ਵਿਸ਼ਵਕਰਮਾ ਨੇ ਇਲਾਕਾ ਨਿਵਾਸੀਆਂ ਅਤੇ ਪਤਵੰਤੇ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ ਕਿ ਨੇਤਰਹੀਨ ਵਿਅਕਤੀਆਂ ਦਾ ਉਤਸ਼ਾਹ ਵਧਾਉਣ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ। ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਕਿ ਇਨਾਮ ਵੰਡ ਸਮਾਰੋਹ ਜੋ ਕਿ 11 ਤਰੀਕ ਦਸੰਬਰ  ਬਾਅਦ ਦਪਹਿਰ ਕਰਵਾਇਆ ਜਾਵੇਗਾ ਹਲਕਾ ਵਿਧਾਨਸਭਾ ਰਾਣਾ ਗੁਰਜੀਤ ਸਿੰਘ ਇਸ ਸਮਾਗਮ ਦਾ ਮਾਣ ਵਧਾਉਣ ਲਈ ਉਚੇਜੇ ਤੌ ਤੇ ਹਾਜ਼ਿਰ ਹੌਣਗੇ ਕਪੂਰਥਲਾ ਪ੍ਰਸ਼ਾਸ਼ਨ ਵੱਲੋਂ ਪੀ.ਐਫ.ਬੀ. ਸ਼ਾਖਾ ਦੇ ਇਸ ਪ੍ਰਯਾਸ ਲਈ ਵੱਡਮੁੱਲਾ ਯੋਗਦਾਨ ਦਿੱਤਾ ਹੈ।

LEAVE A REPLY

Please enter your comment!
Please enter your name here