ਪਿਰਾਮਲ ਫਾਊਂਡੇਸਨ ਵੱਲੋਂ ਜਿਲ੍ਹੇ ਦੇ 97 ਸਕੂਲਾਂ ਚ 5800 ਤੋਂ ਵੱਧ ਬੱਚਿਆਂ ਦਾ ਬੌਧਿਕ ਮੁਲਾਕਣ ਕੀਤਾ ਗਿਆ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸੁਰੂਆਤੀ ਦੌਰ ਵਿੱਚ ਲਿਟਰੇਸੀ ਅਤੇ ਨਿਓਮਰੇਸੀ ਦੀ ਸਥਿਤੀ ਦਾ ਪਤਾ ਲਗ ਜਾਵੇ ਤਾਂ ਬਚਿਆਂ ਦੇ ਸਿੱਖਿਆ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਪਿਰਾਮਲ ਫਾਊਂਡੇਸ਼ਨ ਦੇਸ਼ ਦੇ 112 ਜਿਲ੍ਹਿਆਂ ਚ ਸਿੱਖਿਆ ਅਤੇ ਸਿਹਤ ਖੇਤਰ ਚ ਕੰਮ ਕਰ ਰਿਹਾ ਹੈ। ਸਿੱਖਿਆ ਖੇਤਰ ਚ ਬੁਨਿਆਦੀ ਸਿੱਖਿਆ ਮੁਹਿੰਮ ਲਾਂਚ ਕੀਤੀ ਗਈ ਹੈ, ਜਿਸਦੇ ਪਹਿਲੇ ਪੜਾਅ ਚ 100 ਡੈਮੋ ਸਕੂਲਾਂ ਚ ਬੌਧਿਕ ਮੁਲਾਕਣ ਦੀ ਬੇਸਲਾਇਨ ਕਰਵਾਉਣੀ ਸੀ।  ਗਾਂਧੀ ਫੇਲੋਸ ਰਮਨਦੀਪ ਕੌਰ, ਮੇਘਾ, ਗੁਣਵੰਤ ਅਤੇ ਨਮਨ ਨੇ ਇਹ ਕੰਮ ਜਿਲ੍ਹਾ ਅਧਿਕਾਰੀਆਂ, ਡਾਇਟ ਵਲੰਟੀਅਰਾ ਅਤੇ ਸਕੂਲ ਸਟਾਫ ਦੀ ਮਦਦ ਨਾਲ ਕੀਤਾ ਹੈ।

Advertisements

ਇਸ ਮੌਕੇ ਪਿਰਾਮਲ ਫਾਊਂਡੇਸ਼ਨ ਦੇ ਪ੍ਰੋਗਰਾਮ ਲੀਡਰ ਅਫਸਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਹਨਾ ਦੀ ਟੀਮ ਨੇ 97 ਸਕੂਲਾਂ ਚ 5802 ਬਚਿਆਂ ਦਾ ਬੌਧਿਕ ਮੁਲਾਕਣ ਕਰ ਲਿਆ ਹੈ ਜਿਸ ਚ ਹੈ ਸਕੂਲ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚੇ ਸ਼ਾਮਿਲ ਹਨ। ਵੱਖ-ਵੱਖ ਗਤੀਵਿਧੀਆਂ ਰਾਹੀਂ ਬੱਚਿਆਂ ਚ ਵਿਕਾਸ ਦੀ ਸੰਭਾਵਨਾਂ ਹੋ ਸਕਦੀ ਹੈ। ਛੋਟੀ ਉਮਰ ਤੋਂ ਹੀ ਜੇਕਰ ਇਸ ਤੇ ਗੌਰ ਕੀਤੀ ਜਾਵੇ ਤਾਂ ਬੱਚਾ ਸਿੱਖਿਆ ਦੇ ਖੇਤਰ ਚ ਸਿਖਰ ਨੂੰ ਛੋ ਸਕਦਾ ਹੈ। ਆਉਣ ਵਾਲੇ ਸਮੇਂ ਚ ਵੱਖ ਵੱਖ ਗਤੀਵਿਧੀਆਂ ਸਕੂਲਾਂ ਚ ਪਲਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦਾ ਬਹੁਪੱਖੀ ਵਿਕਾਸ ਹੋ ਸਕੇ।ਬੱਚਿਆਂ ਦੀ ਸਕੂਲਾਂ ਵਿਚ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here