ਡਾ. ਭਾਈ ਪਰਮਜੀਤ ਸਿੰਘ ਨੇ ਪੰਜਾਬ ਵਿੱਚ ਨਿੱਤ ਰੋਜ਼ ਵੱਧ ਰਹੀ ਗੰਨ ਕਲਚਰ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ

ਪਟਿਆਲਾ (ਦ ਸਟੈਲਰ ਨਿਊਜ਼)। ਡਾ. ਭਾਈ ਪਰਮਜੀਤ ਸਿੰਘ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਹਿੰਮਤ ਕਰਕੇ ਪੰਜਾਬ ਦੇ ਮੌਜੂਦਾ ਹਾਲਾਤ ਲਈ ਪੰਜਾਬ ਪੁਲਿਸ ਨੂੰ ਜ਼ਿੰਮੇਵਾਰ ਠਹਿਰਾ ਕੇ ਚੰਗੀ ਪਹਿਲ ਕੀਤੀ ਹੈ। ਅਸੀਂ ਪੰਜਾਬ ਵਿੱਚ ਨਿੱਤ ਰੋਜ਼ ਵੱਧ ਰਹੀ ਗੰਨ ਕਲਚਰ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਨੇ ਪੰਜਾਬ ਪੁਲਿਸ ਦਾ ਗੌਰਵ ਦੇਸ਼ ਵਿੱਚ ਖਤਮ ਕਰ ਦਿੱਤਾ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਤਾਂ ਹਿਮਾਚਲ-ਗੁਜਰਾਤ ਨੂੰ ਫਤਿਹ ਕਰਨ ਲਈ ਰੁਝਿਆ ਪਿਆ ਹੈ, ਉਥੇ ਹੀ ਡੀ.ਜੀ.ਪੀ. ਯਾਦਵ ਸਿਰਫ ਪ੍ਰੈਸ ਕਾਨਫਰੰਸਾਂ ਅਤੇ ਘਟਨਾ ਘਟਣ ਤੋਂ ਬਾਅਦ ਪੋਚਾ ਫੇਰਨ ਵਿੱਚ ਹੀ ਰੁਝੇ ਹੋਏ ਹਨ।

Advertisements

ਆਮ ਜਨਤਾ ਨੂੰ ਪਤਾ ਨਹੀਂ ਕਿ ਕੱਲ ਕਿਸ ਦਾ ਨੰਬਰ ਲੱਗਣਾ ਹੈ। ਕਿਉਂਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਦੋਵਾਂ ਦਾ ਧਿਆਨ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵੱਲ ਨਹੀਂ, ਕਿਉਂਕਿ ਅਕਸਰ ਉਨ੍ਹਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਘਟਾ ਲਈ ਹੈ ਜਾਂ ਹਟਾ ਲਈ ਹੈ। ਅਸੀਂ ਪੰਜਾਬ ਦੇ ਰਾਜਪਾਲ ਪੁਰੋਹਿਤ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਇੱਕ ਯੂਨੀਵਰਸਿਟੀ ਦੇ ਵੀ.ਸੀ. ਦੀ ਨਿਯੁਕਤੀ ਵਿੱਚ ਤਾਂ ਨਿਯਮਾਂ ਦੀ ਉਲੰਘਣਾ ਦਿਖਾਈ ਦੇ ਜਾਂਦੀ ਹੈ, ਪਰੰਤੂ ਕੀ ਕਾਰਨ ਹੈ ਕਿ ਪੰਜਾਬ ਵਿੱਚ ਵੱਧ ਰਹੇ ਗੰਨ ਕਲਚਰ ਅਤੇ ਅੱਜ ਪਟਿਆਲਾ ਵਿੱਚ ਗਊ-ਮਾਤਾ ਦੀ ਵੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਪੰਜਾਬ ਨੂੰ ਅਫਗਾਨਿਸਤਾਨ ਬਣਨ ਤੋਂ ਰੋਕਣ ਦੀ ਤੁਰੰਤ ਪ੍ਰਧਾਨਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦਖਲ ਦੇਣ ਅਤੇ ਪੰਜਾਬ ਪੁਲਿਸ ਦੇ ਸਿਆਸੀਕਰਨ ਦੀ ਸੀਮਾ ਤੈਅ ਕੀਤੀ ਜਾਵੇ, ਕਿਉਂਕਿ ਵਰਤਮਾਨ ਵਿੱਚ ਡੀ.ਜੀ.ਪੀ. ਗੌਰਵ ਯਾਦਵ ਪੂਰੀ ਤਰ੍ਹਾਂ ਇੱਕ ਪਾਸੜ ਅਤੇ ਪੱਖਪਾਤੀ ਰਵੱਈਆ ਅਪਨਾ ਰਹੇ ਹਨ।

LEAVE A REPLY

Please enter your comment!
Please enter your name here