ਜਾਜਾ ਬਾਈਪਾਸ ਇੱਕ ਤੇਜ਼ ਰਫਤਾਰ ਟਰੱਕ ਚਲਾਕ ਨੇ ਔਰਤ ਨੂੰ ਮਾਰੀ ਟੱਕਰ, ਮੌਤ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਪਠਾਨਕੋਟ ਸਥਿਤ ਜਾਜਾ ਬਾਈਪਾਸ ਤੇ ਬੀਤੀ ਰਾਤ ਟਰੱਕ ਚਾਲਕ ਵੱਲੋ ਲਾਪਰਵਾਹੀ ਨਾਲ ਟਰੱਕ ਚਲਾਉਣ ਕਾਰਨ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸੁਰਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਪ੍ਰੇਮਪੁਰ ਵਜੋਂ ਹੋਈ ਹੈ।

Advertisements

ਸੁਰਿੰਦਰ ਦੇ ਲੜਕੇ ਨੇ ਦੱਸਿਆ ਕਿ ਉਹ ਤੇ ਉਸਦੀ ਮਾਤਾ ਜਾਜਾ ਬਾਈਪਾਸ ਤੇ ਖੜੇ ਸਨ ਤਾਂ ਪਿੱਛੋ ਆਏ ਟਰੱਕ ਨੇ ਉਸਦੀ ਮਾਤਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਪੁਲਿਸ ਨੇ ਮਾਮਲਾ ਦਰਜ ਕਰ ਟਰੱਕ ਚਾਲਕ ਦੇ ਖਿਲਾਫ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ

LEAVE A REPLY

Please enter your comment!
Please enter your name here