ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਤਿੰਨ ਵਿਦਿਆਰਥੀਆਂ ਨੇ ਬਾਸਕਟਬਾਲ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਹਨਾਂ ਦੇ ਦੁਆਰਾ ਸਟੇਟ ਪੱਧਰ ਤੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੇ ਕੋਚ ਅਤੁੱਲ ਠਾਕੁਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾਂ ਜਿਲ੍ਹਾਂ ਪੱਧਰ ਤੇ ਹੋਏ ਅੰਡਰ-19 ਅਤੇ ਅੰਡਰ-14 ਮੁਕਾਬਲਿਆਂ ਦੇ ਵਿੱਚ ਭਾਗ ਲਿਆ ਸੀ। ਜਿਸ ਦੇ ਵਿੱਚ ਉਹਨਾਂ ਦੁਆਰਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਅਧਾਰ ਤੇ ਉਹਨਾਂ ਦੀ ਚੋਣ ਹੁਸ਼ਿਆਰਪੁਰ ਜਿਲ੍ਹੇ ਦੀ ਟੀਮ ਦੇ ਲਈ ਹੋਈ ਸੀ।
ਇੱਥੇ ਇਹ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਸਾਨਵੀ ਸ਼ਰਮਾ (ਨੌਵੀ-ਸੀ) ਅਤੇ ਹਰਮਨਜੀਤ ਕੌਰ (ਗਿਆਰਵੀਂ-ਸੀ) ਦੋਨਾਂ ਖਿਡਾਰਨਾਂ ਨੇ ਅੰਡਰ-19 ਅਤੇ ਮੁਕਲ ਕੁਮਾਰ (ਸੱਤਵੀ-ਬੀ) ਨੇ ਅੰਡਰ-14 ਸੂਬਾ ਪੱਧਰੀ ਮੁਕਾਬਲਿਆਂ ਦੇ ਵਿੱਚ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।ਇਹਨਾਂ ਮੁਕਾਬਲਿਆਂ ਦੇ ਲਈ ਸਕੂਲ ਦੇ ਪ੍ਰਿਸੀਪਲ ਸ਼ਰਤ ਕੁਮਾਰ ਸਿੰਘ ਨੇ ਕੋਚ ਅਤੁੱਲ ਠਾਕੁਰ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਆਉਣ ਵਾਲੇ ਮੁਕਾਬਲਿਆਂ ਦੇ ਲਈ ਸਖ਼ਤ ਮਿਹਨਤ ਕਰਦੇ ਹੋਏ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ।
ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀਈਓ ਰਾਘਵ ਵਾਸਲ ਨੇ ਸਟੇਟ ਪੱਧਰ ਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਨੇ ਕਿਹਾ ਸਾਨੂੰ ਇਹਨਾਂ ਤੇ ਬਹੁਤ ਮਾਨ ਹੈ ਅਤੇ ਇਸ ਤਰ੍ਹਾਂ ਦੇ ਵਿਦਿਆਰਥੀ ਸਕੂਲ ਦਾ ਨਾਂ ਭਵਿੱਖ ਵਿੱਚ ਜਰੂਰ ਹੀ ਰੋਸ਼ਨ ਕਰਨਗੇ।