ਕੁਆਲਟੀ ਐਸੋਰੈਸ਼ ਅਤੇ ਬਾਇਓ ਮੈਡੀਕਲ ਵੈਸਟ ਮੈਨੇਜਮੈਟ ਦੀ  ਵਰਕਸ਼ਾਪ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।   ਸਿਵਲ ਸਰਜਨ ਡਾ ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਸਤਪਾਲ ਸਿੰਘ ਗੋਜਰਾ ਡਿਪਟੀ ਮੈਡੀਕਲ ਕਮਿਸ਼ਨਰ ਵੱਲੋ ਜਿਲ•ਾਂ ਪੱਧਰੀ ਕੁਆਲਟੀ ਐਸੋਰੈਸ਼  ਅਤੇ ਬਾਇਓ ਮੈਡੀਕਲ ਵੈਸਟ ਮੈਨੇਜਮੈਟ ਦੀ ਇੱਕ ਦਿਨਾ ਵਰਕਸ਼ਾਪ ਕਰਵਾਈ ਗਈ,  ਜਿਸ ਵਿੱਚ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਦੇ ਮੈਡੀਕਲ ਅਫਸਰਾਂ ਤੇ  ਸਟਾਫ ਨਰਸਾਂ ਨੇ ਭਾਗ ਲਿਆ । ਇਸ ਮੋਕੇ ਸਿਵਲ ਸਰਜਨ ਵੱਲੋ ਵਰਕਸ਼ਾਪ ਵਿੱਚ ਹਾਜਰੀਨ ਨੂੰ ਸਬੋਧਨ ਕਰਦਿਆ ਕਿਹਾ ਸਵੱਛ ਭਾਰਤ ਮੁਹਿੰਮ ਤਹਿਤ ਮਰੀਜਾਂ ਨੂੰ ਉਚੇ ਮਿਆਰ ਦਾ ਵਾਤਾਵਰਣ , ਵਧੀਆਂ ਇਲਾਜ ਅਤੇ ਸਿਹਤ ਸੰਸਥਾਂ ਦੀ ਇਮਾਰਤ ਨੂੰ ਸੁਧਾਰਣ ਲਈ ਵੱਖ ਵੱਖ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ।

Advertisements

ਇਸੇ ਲੜੀ ਵਜੋ ਨਿਰਧਾਰਤ ਮਾਪਦੰਡ ਪੂਰੇ ਕਰਦੇ ਹੋਏ  ਸਾਲ 2017-18 ਦੋਰਾਨ ਜਿਲੇ ਦੇ ਸਬ ਡਵੀਜਨ ਹਸਪਤਾਲ ਮੁਕੇਰੀਆਂ ਨੇ ਪੂਰੇ ਦੇਸ਼ ਵਿੱਚ ਪਹਿਲਾ ਸਥਾਨ ਪ੍ਰਪਾਤ ਕਰਕੇ ਐਵਾਰਡ ਪ੍ਰਪਾਤ ਕੀਤਾ ਹੈ  । ਉਹਨਾਂ ਬਾਕੀ ਦੀਆਂ ਸਿਹਤ ਸੰਸਥਾਵਾਂ ਨੂੰ ਕਾਇਆ ਕਲਪ ਤਹਿਤ ਮਾਪਦੰਡ ਦੀ ਪੂਰਤੀ ਕਰਦੇ ਹੋਏ , ਇਸ ਪ੍ਰਤੀਯੋਗਤਾ ਵਿੱਚ ਆਪਣੀ ਸਮੂਲੀਅਤ ਕਰਵਾਉਣ ਦੀ ਹਦਾਇਤ ਕੀਤੀ।
ਡਾ. ਸਤਪਾਲ ਗੋਜਰਾ ਵੱਲੋ ਕੁਆਲਟੀ ਐਸੋਰੈਸ ਦੇ ਮਾਪਦੰਡ ਜਿਸ ਵਿੱਚ ਸਾਫ ਸੁਥਰਾ ਵਾਤਾਵਰਣ,  ਲਾਗ ਰਹਿਤ ਇਲਾਜ , ਸਹੀ ਬਾਇਓ ਮੈਡੀਕਲ  ਵੇਸਟ , ਰਿਕਾਰਡ ਤੇ ਦਵਾਈਆਂ ਦਾ ਸਹੀ ਰੱਖ ਰਖਾਅ ਅਤੇ ਸੰਸਥਾਂ ਦੀ ਇਮਾਰਤ ਵਿੱਚ ਸੁਧਾਰ  ਬਾਰੇ ਜਾਣਕਾਰੀ ਦਿੱਤੀ । ਵਰਕਸ਼ਾਪ ਵਿੱਚ ਡਾ ਰਜੇਸ਼ ਗਰਗ , ਡਾ ਰਜਿੰਦਰ ਰਾਜ , ਡਾ ਵਿਨੋਦ ਸਰੀਨ , ਡਾ ਉ. ਪੀ. ਗੋਜਰਾ, ਡਾ ਅਦਿਤਯ ਦੀਵਾਨ , ਡਾ ਈਸਾਂ ਸਰਮਾਂ ਆਦਿ ਨੇ ਵਿਚਾਰ ਰੱਖੇ । 

LEAVE A REPLY

Please enter your comment!
Please enter your name here