ਮੁਅੱਤਲ ਪੰਚਾਇਤ ਸੈਕਟਰੀ ਦਾ ਮਾਮਲਾ ਮੇਰੇ ਤੋ ਪਹਿਲੇ ਬੀ.ਡੀ.ਪੀ.ਓ. ਗੜਸ਼ੰਕਰ ਜੁੰਮੇਵਾਰ : ਮਨਜਿੰਦਰ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਬੀਤੇ ਦਿਨੀ ਕੁਝ ਅਖਬਾਰਾ ਵਿੱਚ ਛਪੀ ਖਬਰ ਜਿਸ ਦਾ ਸਰਲੇਖ ਮੁਅੱਤਲ ਪੰਚਾਇਤ ਸਕੱਤਰ ਨੂੰ ਡਿਊਟੀ ਦੇ ਕੇ ਬੀ.ਡੀ.ਪੀ.ਗੜਸ਼ੰਕਰ ਨੇ ਹੁਕਮਾ ਦੀਆ ਉਡਾਈਆ ਧੱਜੀਆ ਦੇ ਸਬੰਧ ਵਿੱਚ ਮੋਜੂਦਾ ਬੀ.ਡੀ.ਪੀ.ਓ. ਮਨਜਿੰਦਰ ਕੋਰ ਨੇ ਸਪੱਸਟੀ ਕਰਨ ਦਿੰਦਿਆ ਦੱਸਿਆ ਕਿ ਮੈ ਮਿਤੀ 16-12-2019 ਨੂੰ ਚਾਰਜ ਸੰਭਾਲਿਆ ਸੀ ਅਤੇ ਵਿਤੀ ਸਕੱਤਰ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋ ਮੁਅੱਤਲ ਕੀਤੇ ਗਏ ਪੰਚਾਇਤ ਸੈਕਟਰੀ ਗੁਰਮੁੱਖ ਸਿੰਘ ਨੇ ਸਤੰਬਰ 2019 ਨੂੰ ਉਸ ਮੋਕੇ ਦੇ ਬੀ.ਡੀ.ਪੀ.ਓ. ਕਰਮਜੀਤ ਸਿੰਘ ਜੋ ਕਿ ਲੇਖਾਕਾਰ ਦੇ ਅਹੁਦੇ ਤੋ ਬੀ.ਡੀ.ਪੀ.ਓ. ਗੜਸ਼ੰਕਰ ਸਨ ਉਨਾ ਨੇ ਮੁਅੱਤਲ ਗੁਰਮੁੱਖ ਸਿੰਘ ਸੈਕਟਰੀ ਨੂੰ ਚਾਰਜ ਦਿੱਤਾ ਸੀ ਜੋ ਕਿ ਵਿਤੀ ਸਕੱਤਰ ਪੰਜਾਬ ਦੇ ਹੁਕਮਾ ਦੀ ਉਲੰਘਣਾ ਕਰਕੇ ਦਿੱਤਾ ਗਿਆ ਸੀ ਇਸ ਤੋ ਬਾਅਦ ਮੋਜੂਦਾ ਬੀ.ਡੀ.ਪੀ.ਓ. ਮਨਜਿੰਦਰ ਕੋਰ ਨੇ ਅੱਗੇ ਦੱਸਿਆ ਕਿ ਜੋ ਮਾਮਲਾ ਜੋ ਹੁਣ ਉਛਾਲਿਆ ਗਿਆ ਹੈ। ਉਹ ਇੱਕ ਗਿਣੀ ਮਿਥੀ ਕਥਿਤ ਕੋਰ ਤੇ ਸਾਜਿਸ ਤਹਿਤ ਕੀਤਾ ਗਿਆ ਹੈ ਜੋ ਕਿ ਮੈਨੂੰ ਬਿਨਾ ਵਜਾ ਪ੍ਰੇਸ਼ਾਨ ਕਰਨ ਦੀ ਚਾਲ ਤਹਿਤ ਹੈ।

Advertisements

ਉਹਨਾਂ ਇੱਥੇ ਇਹ ਵੀ ਦੱਸਿਆ ਕਿ ਕਰਮਜੀਤ ਸਿੰਘ ਬੀ.ਡੀ.ਪੀ.ਓ. ਸਮੇ ਬਲਾਕ ਨਰੋਟ ਜੈਮਲ ਸਿੰਘ ਜਿਲਾ ਪਠਾਨਕੋਟ ਤੋ ਬਦਲ ਕਿ ਆਏ ਗੁਰਭਿੰਦਰ ਸਿੰਘ ਗ੍ਰਾਮ ਸੇਵਕ ਨੂੰ ਵੀ ਚਾਰਜ ਦਿੱਤਾ ਗਿਆ ਸੀ ਜਿਸ ਦੇ ਬਾਰੇ ਮੈਨੂੰ ਹੁਣ ਰਿਕਾਰਡ ਦੇਖਣ ਤੋ ਬਾਅਦ ਪਤਾ ਚੱਲਿਆ ਹੈ ਜਿਸ ਦੇ ਬਾਰੇ ਕਿ ਜਲਦੀ ਹੀ ਉੱਚ ਅਧਿਕਾਰੀਆ ਦੇ ਧਿਆਨ ਹੇਠ ਲਿਆਦਾ ਜਾਵੇਗਾ ਉੱਥੇ ਉਹਨਾਂ ਇਹ ਵੀ ਦੱਸਿਆ ਕਿ ਮੇਰੇ ਬੀ.ਡੀ.ਪੀ.ਓ. ਤੋ ਪਹਿਲਾ ਦਫਤਰੀ ਕੰਮ ਕਾਜ ਬਾਰੇ ਬਹੁਤ ਕੁਝ ਨਿਯਮਾ ਖਿਲਾਫ ਹੋਇਆ ਹੈ ਉਹ ਵੀ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਦਾ ਜਾਵੇਗਾ ਇਸ ਸਬੰਧ ਵਿੱਚ ਡਿਟੈਕਟਿਵ ਐਟੀ ਕਰਾਪਸ਼ਨ ਐਡ ਕਰਾਇਮ ਬਿਉਰੋ ਰਜਿ ਹੁਸਿਆਰਪੁਰ ਅਤੇ ਜਲੰਧਰ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਦੋ ਤੇ ਬੀ.ਡੀ.ਪੀ.ਓ. ਮਨਜਿੰਦਰ ਕੋਰ ਨੇ ਚਾਰਜ ਲਿਆ ਹੈ।

ਉਸ ਸਮੇ ਤੋ ਲੋਕਾ ਦੀਆ ਦਿੱਤੀਆ ਦਰਖਾਸਤਾ ਅਤੇ ਸਿਕਾਇਤਾ ਸਬੰਧੀ ਤੁਰੰਤ ਕਾਰਵਾਈ ਹੋਣ ਲੱਗ ਪਈ ਹੈ। ਜਿਸ ਕਾਰਣ ਦਫਤਰ ਚ ਬੈਠੇ ਕਰਮਚਾਰੀ ਕੰਮ ਕਰਨ ਕਾਰਣ ਆਪਣੇ ਬੀ.ਡੀ.ਪੀ.ਓ. ਮਨਜਿੰਦਰ ਕੋਰ ਨਾਲ ਖਾਰ ਖਾਣ ਲੱਗ ਪਏ ਹਨ ਕਿਉਕਿ ਲੋਕਾ ਦੀਆ ਦਰਖਾਸਤਾ ਦੇ ਸਬੰਧ ਵਿੱਚ ਜਵਾਬ ਦੇਈ ਦੇਣ ਲਈ ਆਪਣਾ ਕੰਮ ਇਮਾਨਦਾਰੀ ਨਾਲ ਨਹੀ ਕਰ ਰਹੇ ਹਨ। ਬੀ.ਡੀ.ਪੀ.ਓ. ਮਨਜਿੰਦਰ ਕੋਰ ਦੇ ਕੰਮ ਕਾਜ ਤੋ ਬਲਾਕ ਦੇ ਲੋਕ ਪ੍ਰਸ਼ੰਸ਼ਾ ਕਰਦੇ ਹਨ ਅਤੇ ਆਪਣੀਆ ਦਿੱਤੀਆ ਦਰਖਾਸਤਾ ਉੱਤੇ ਤਸੱਲੀ ਪ੍ਰਗਟ ਕਰ ਰਹੇ ਹਨ।

ਉਹਨਾਂ ਸਿਆਸੀ ਪਾਰਟੀ ਨੂੰ ਦਲੀਲ ਦਿੰਦਿਆ ਕਿਹਾ ਕਿ ਅਧਿਕਾਰੀ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲੈਣ ਦੇਣ ਜਿਹੜੀਆ ਆਪਸੀ ਖੁੰਦਕਾ ਹਨ ਉਨਾ ਦਾ ਸਿਕਾਰ ਅਫਸਰਾ ਨੂੰ ਨਾ ਬਣਾਇਆ ਜਾਵੇ ਜਿਹੜੀ ਮੇਰੀ ਫੋਟੋ ਅਖਬਾਰਾ ਵਿੱਚ ਛਪੀ ਸੀ ਉਹ ਇੱਕ ਸੈਲਾ ਖੁਰਦ ਦੇ ਕਾਗਰਸੀ ਲੀਡਰ ਵਲੋ ਧੋਖੇ ਨਾਲ ਸੱਦ ਕਿ ਖਿੱਚੀ ਗਈ ਸੀ ਜਿਸ ਦਾ ਕਿ ਇਸ ਕਾਨਫਰੰਸ ਨਾਲ ਮੇਰਾ ਕੋਈ ਵਾਸਤਾ ਨਹੀ ਸੀ।

LEAVE A REPLY

Please enter your comment!
Please enter your name here