ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਰੇਲਵੇ ਮੰਡੀ ਸਕੂਲ ਵਿਚ ਸਵੀਪ ਤਹਿਤ ਸੈਮੀਨਾਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਾਣਯੋਗ  ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਸਵੀਪ ਨੋਡਲ ਇੰਚਾਰਜ ਸਕੂਲਜ ਸ਼ਲਿੰਦਰ ਠਾਕੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰੇਲਵੇ ਮੰਡੀ ਸਕੂਲ ਵਿਖੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਸਬੰਧੀ ਅਧਿਆਪਕਾਂ ਅਤੇ ਇਲੈਕਟ੍ਰੋਲ ਲਿਟਰੇਸੀ ਕਲੱਬ ਦਾ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਪ੍ਰਿੰਸੀਪਲ ਲਲਿਤਾ ਰਾਣੀ ਜੀ ਵਲੋ ਅਧਿਆਪਕਾਂ ਅਤੇ ਕਲੱਬ ਦੇ ਬੱਚਿਆ ਨੂੰ ਪਰਮ ਅੱਗੇਤ ਵਜੋਂ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਪ੍ਰੇਰਨਾ ਦਿੱਤੀ ਗਈ ਤਾਂ ਜੋਂ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਸਕੇ। ਕਲੱਬ ਦੇ ਬੱਚਿਆ ਨੂੰ ਵੀ ਇਸ ਗੱਲ ਲਈ ਉਤਸ਼ਾਹਿਤ ਕੀਤਾ ਗਿਆ ਕਿ ਜੇਕਰ ਓਹਨਾ ਦੇ ਵੋਟਰ ਕਾਰਡ ਬਣੇ ਹਨ ਤਾਂ ਪਹਿਲ ਦੇ ਅਧਾਰ ਤੇ ਆਪਣੇ ਅਤੇ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਵੋਟ ਨੂੰ ਅਧਾਰ ਕਾਰਡ ਨਾਲ ਲਿੰਕ ਕੀਤਾ ਜਾਵੇ।

Advertisements

ਇਸ ਸੈਮੀਨਾਰ ਵਿਚ ਸਕੂਲ ਸਵੀਪ ਇੰਚਾਰਜ ਸੰਜੀਵ ਅਰੋੜਾ ਅਤੇ ਪਲਵਿੰਦਰ ਕੌਰ ਜੀ ਵਲੋ ਆਪਣੇ ਵੋਟਰ ਕਾਰਡ ਨੂੰ ਵੋਟਰ ਹੈਲਪਲਾਈਨ ਐਪ ਰਾਹੀਂ ਫਾਰਮ ਨੰਬਰ 6 ਬੀ ਭਰਨ ਉਪਰੰਤ ਕਿਸ ਤਰ੍ਹਾ ਲਿੰਕ ਕਰਨਾ ਹੈ ਬਾਰੇ ਪ੍ਰੋਜੈਕਟਰ ਤੇ ਜਾਣਕਾਰੀ ਦਿੱਤੀ ਗਈ। ਇਸ ਕੰਮ ਲਈ ਵੋਟਰ ਪਾਸ ਤਿੰਨ ਚੀਜ਼ਾ ਫੋਨ ਨੰਬਰ, ਵੋਟਰ ਕਾਰਡ ਅਤੇ ਅਧਾਰ ਕਾਰਡ ਦਾ ਹੋਣਾ ਲਾਜ਼ਮੀ ਹੈ। ਜਦੋਂ ਅਸੀ ਆਪਣੇ ਸਟੇਟ ਅਤੇ ਮੰਗੀ ਗਈ ਲੋੜੀਂਦੀ ਜਾਣਕਾਰੀ ਨੂੰ ਇਸ ਐਪ ਅੰਦਰ ਭਰਦੇ ਹਾਂ ਤਾਂ ਅੰਤ ਵਿੱਚ ਸਾਨੂੰ ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਪ੍ਰਾਪਤ ਹੁੰਦਾ ਹੈ, ਜਿਸ ਦਾ ਰੈਫਰੇਂਸ ਨੰਬਰ ਅਧਾਰ ਦੇ ਵੋਟਰ ਕਾਰਡ ਨਾਲ ਲਿੰਕ ਹੋਣ ਦਾ ਪ੍ਰਮਾਣ ਹੁੰਦਾ ਹੈ। ਇਸ ਸੈਮੀਨਾਰ ਵਿਚ ਅਪਰਾਜਿਤਾ ਕਪੂਰ,ਸ਼ਾਲਿਨੀ ਅਰੋੜਾ, ਰਵਿੰਦਰ ਕੌਰ, ਪਰਵੀਨ, ਬੰਦਨਾ ਬਾਹਰੀ, ਬੀਰਬਲ ਸਿੰਘ, ਬਲਦੇਵ ਸਿੰਘ, ਗੁਰਨਾਮ ਸਿੰਘ ਸਹਿਤ ਬੁਹਤ ਸਾਰੇ ਅਧਿਆਪਕਾਂ ਨੇ ਭਾਗ ਲਿਆ। ਬੁਹਤ ਸਾਰੇ ਅਧਿਆਪਕਾਂ ਦੁਆਰਾ ਮੌਕੇ ਤੇ ਹੀ ਆਪਣੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਗਿਆ। ਇਸ ਬਾਬਤ ਬੱਚਿਆ ਵਿੱਚ ਵੀ ਭਾਰੀ ਉਤਸ਼ਾਹ ਸੀ।

LEAVE A REPLY

Please enter your comment!
Please enter your name here