ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਲੈਕਚਰ, ਡਰਾਇੰਗ ਅਤੇ ਪੋਸਟਰ ਬਣਾਉਣ ਦੇ ਕਰਵਾਏ ਗਏ ਮੁਕਾਬਲੇ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜ੍ਹੀਆਂ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ  ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਨਾਲ ਮਿਲਕੇ ਸਾਂਝੇ ਤੌਰ *ਤੇ “ਪ੍ਰਮਾਣੂ ਊਰਜਾ, ਸੁਰੱਖਿਅਤ ਊਰਜਾ” *ਤੇ   ਲੈਕਚਰ, ਡਰਾਇੰਗ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੇ ਵਿਕਾਸ  ਦੀ ਯਾਦ  ਨੂੰ ਤਾਜਾ ਕਰਨ ਹਿੱਤ  ਮਨਾਇਆ ਗਿਆ  ਹੈ ਅਤੇ  ਇਸ ਮੌਕੇ  ਵੱਖ—ਵੱਖ ਵਿਦਿਅਕ ਸੰਸਥਾਵਾਂ ਦੇ 75  ਵਿਦਿਆਰਥੀਆਂ ਅਤੇ ਅਧਿਅਪਕਾਵਾਂ ਨੇ ਹਿੱਸਾ ਲਿਆ।   

Advertisements

ਇਸ ਮੌਕੇ *ਤੇ  ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਪ੍ਰਮਾਣੂ ਊਰਜਾ ਲਾਗਤ ਪੱਖੋਂ ਊਰਜਾ ਦੇ ਕਫ਼ਾਇਤੀ ਸਰੋਤਾਂ ਵਿਚੋਂ ਇਕ ਹੈ ਅਤੇ ਜਲਵਾਯੂ ਪਰਿਵਰਤਨ ਅਤੇ ਗ੍ਰੀਨ ਹਾਊਸਾ ਗੈਸਾਂ ਦੇ ਨਿਕਾਸ ਲਈ ਇਸ ਦੀ ਵਰਤੋਂ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਪ੍ਰਮਾਣੂ ਊਰਜਾ ਇਕ ਨਿਪੰਨ ਊਰਜਾ ਦਾ ਸਾਧਨ  ਹੈ।  ਇਹ ਜੈਵਿਕ ਈਂਧਨ ਜਿਵੇਂ ਕੋਲਾ ਅਤੇ ਗੈਸ ਨਾਲੋਂ  ਵਧੇਰੇ ਲਾਗਤ ਤੇ ਪ੍ਰਭਾਵਸ਼ਾਲੀ ਊਰਜਾ ਦਾ ਸਰੋਤ ਹੈ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੇ ਅਧੀਨ ਸੁਰੱਖਿਅਤ ਹੈ। ਇਸ ਕਰਕੇ ਸਾਰੇ ਵਿਕਸਿਤ ਦੇਸ਼ਾਂ ਵਿਚ ਵਿਆਪਕ ਤੌਰ *ਤੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਮਾਣੂ ਊਰਜਾ  ਨੂੰ ਪਹਿਲੀ ਵਾਰ 1950 ਵਿਚ ਵਪਾਰਕ  ਤੌਰ *ਤੇ ਵਰਤੋਂ ਵਿਚ ਲਿਆਂਦਾ ਗਿਆ । ਉਦੋਂ ਤੋਂ ਇਸ ਦੀ ਵਰਤੋਂ  ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਅੱਜ ਪੂਰੀ ਦੁਨੀਆਂ  ਵਿਚ 400 ਪ੍ਰਮਾਣੂ ਸ਼ਕਤੀ  ਪਲਾਂਟ  ਕੰਮ ਰਹੇ ਹਨ ਅਤੇ ਧਰਤੀ *ਤੇ  ਵਰਤੀ ਜਾਣ ਵਾਲੀ ਕੁੱਲ ਬਿਜਲੀ ਦਾ 10 ਫ਼ੀਸਦ ਹਿੱਸਾ  ਇਹ ਨਿਊਕਲੀਅਰ ਪਾਵਰ ਪਲਾਂਟ  ਮਹੁੱਈਆ ਕਰਵਾ ਰਹੇ ਹਨ।  ਉਨ੍ਹਾਂ ਕਿਹਾ ਇਕ ਮੈਗਵਾਟ ਪ੍ਰਮਾਣੂ ਊਰਜਾ ਦਾ ਉਤਪਾਦਨ 400 ਏਕੜ ਜ਼ਮੀਨ   ਵਿਚ  ਲੱਗੇ ਦਰਖੱਤਾਂ ਤੋਂ ਪੈਦਾ ਹੋਣ ਵਾਲੀ  ਮੁੜਨਵਿਆਉਣਯੋਗ ਊਰਜਾ ਦੇ ਬਰਾਬਰ  ਹੈ। ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਪ੍ਰਮਾਣੂ ਊਰਜਾ ਸਭ ਤੋਂ ਅਹਿਮ ਤੇ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ  ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਸਾਇੰਸ ਸਿਟੀ ਦੀ ਪ੍ਰਮਾਣ ਸ਼ਕਤੀ ਦੀ ਗੈਲਰੀ ਨੂੰ ਵੀ ਅੱਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਖੇ ਸਥਾਪਿਤ  ਇਹ ਗੈਲਰੀ ਅਕਰਸ਼ਿਕ ਪ੍ਰਦਰਸ਼ਨੀਆਂ ਰਾਹੀਂ, ਪ੍ਰਮਾਣੂ ਉਰਜਾ ਦੇ ਵੱਖ—ਵੱਖ ਪਹਿਲੂਆਂ, ਖਤਰਿਆਂ ਅਤੇ ਇਸ ਦੀ ਵਰਤੋਂ ਸਾਡੀ ਜਿੰਦਗੀ ਅਤੇ ਵਾਤਾਵਰਣ ਦੀ ਬੇਹਤਰੀ ਲਈ ਕਿਵੇਂ ਸਹਾਈ ਹੋ ਸਕਦੀ ਹੈ ਸਬੰਧੀ ਚਾਨਣਾ ਪਾਉਂਦੀ ਹੈ।

ਇਸ  ਮੌਕੇ   ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਦੇ ਵਿਗਿਆਨਕ ਅਧਿਕਾਰੀ —ਸੀ  ਗੋਰਵ ਕਾਲੋਨੀਆਂ ਨੇ “ਪ੍ਰਮਾਣੂ ਊਰਜਾ, ਸੁਰੱਖਿਅਤ ਊਰਜਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ । ਸ੍ਰੀ ਕਾਲੋਨੀਆਂ ਦੱਸਿਆ ਕਿ ਪ੍ਰਮਾਣੂ ਊਰਜਾ ਸੁਰੱਖਿਅਤ, ਸਵੱਛ ਅਤੇ ਵਾਤਾਵਰਣ ਯੋਗ  ਹੈ, ਇਸ ਪ੍ਰੀਕ੍ਰਿਆ ਵਿਚ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਦੂਜੇ ਨਵਿਆਉਣਯੋਗ ਸਰੋਤ ਦੇ ਅਨਕੂਲ ਹੈੇ।  ਇਹ ਬਿਜਲੀ ਦਾ ਬੇਸਲੋਡ ਸਰੋਤ ਹੋਣ ਕਰਕੇ ਨਿਰੰਤਰ ਬਿਜਲੀ ਦੀ ਸਪਲਾਈ ਕਰਦਾ ਹੈ। ਉਨ੍ਹਾਂ ਅੱਗੋ ਕਿਹਾ ਕਿ ਭਾਰਤੀ ਪ੍ਰਮਾਣੂ ਸ਼ਕਤੀ ਕੇਂਦਰਾਂ ਦੀ ਸਥਾਪਨਾ ਡਿਜ਼ਾਇਨ,ਉਸਾਰੀ ਅਤੇ ਸੰਚਾਲਨ ਆਦਿ ਵਿਚ ਸੁਰੱਖਿਆ ਪੱਖੋਂ  ਸਾਰੇ  ਉੱਚ ਪੱਧਰ ਦੇ  ਮਾਪਦੰਡ ਅਪਣਾਏ ਜਾ ਰਹੇ ਹਨ। ਪ੍ਰਮਾਣੂ ਊਰਜਾ ਪਲਾਂਟ ਨੂੰ ਡੂੰਘਾਈ ਵਿਚ ਰੱਖਦਿਆਂ ਰੀਡਿਊਐਂਸੀ ਦੇ ਸਿਧਾਂਤ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਕੁਦਰਤੀ ਆਫ਼ਤਾ ਹੜ੍ਹਾਂ, ਭੂਚਾਲ ਅਤੇ ਤੇਜ਼ ਹਵਾਵਾਂ ਤੋਂ ਅਸਾਨੀ ਬਚਿਆ ਜਾ ਸਕੇ।  ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ : ਡਰਾਇੰਗ ਮੁਕਾਬਲੇ ਵਿਚ ਪਹਿਲਾ ਇਨਾਮ ਡਿਪਸ ਸਕੂਲ ਸੂਰਾਨੁੱਸੀ ਜਲੰਧਰ ਦੇ ਸੁਖਮਨ ਪ੍ਰੀਤ ਨੇ ਪਹਿਲਾ, ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾਡਾਂ ਦੀ ਨਮਨਪ੍ਰੀਤ ਨੇ ਦੂਜਾ ਅਤੇ ਡਿਪਸ ਸੂਰਾਨੁੱਸੀ ਦੇ ਹੀ ਜੈ ਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।  ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਸੀ.ਟੀ ਪਬਲਿਕ ਸਕੂਲ ਜਲੰਧਰ ਦੀ ਸ਼ਰਿਯਾ ਨੇ ਪਹਿਲਾ ਡਿਪਸ ਸਕੂਲ ਸੂਰਾਨੁੱਸੀ ਜਲੰਧਰ ਦੀ ਕਨਿਕਾ ਨੇ ਦੂਜਾ ਅਤੇ ਪਇਨਰ ਇੰਟਰਨੈਸ਼ਨਲ ਸਕੂਲ ਰੁੜਕਾ ਦੀ  ਮੰਨਤ ਚੁੰਬਰ ਨੇ ਤੀਜਾ ਇਨਾਮ ਜਿੱਤਿਆ।

LEAVE A REPLY

Please enter your comment!
Please enter your name here