ਕ੍ਰਾਂਤੀਵੀਰ ਰਾਜਗੁਰੂ ਤੋਂ ਡਰਦੀ ਸੀ ਅੰਗਰੇਜ਼ ਸਰਕਾਰ: ਸਾਬ ਸਿੰਘ ਢਿੱਲੋਂ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜ੍ਹੀਆਂ। ਸ਼ਿਵਰਾਮ ਹਰੀ ਰਾਜਗੁਰੂ ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚ ਪ੍ਰਮੁੱਖ ਰੂਪ ਨਾਲ ਸ਼ਾਮਲ ਹਨ,ਜਿਨ੍ਹਾਂ ਦੀ ਕੁਰਬਾਨੀ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅਹਿਮ ਯੋਗਦਾਨ ਰੱਖਦੀ ਹੈ।ਉਕਤ ਗੱਲਾਂ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਾਬ ਸਿੰਘ ਢਿੱਲੋਂ ਨੇ ਕ੍ਰਾਂਤੀਵੀਰ ਰਾਜਗੁਰੂ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਹੀਆਂ।ਸਾਬ  ਸਿੰਘ ਨੇ ਕਿਹਾ ਕਿ ਲੋਕ ਆਮ ਤੌਰ ਤੇ ਪੈਸੇ,ਅਹੁਦੇ ਜਾਂ ਵੱਕਾਰ ਲਈ ਇਕ ਦੂਜੇ ਨਾਲ ਮੁਕਾਬਲਾ ਕਰਦੇ ਹਨ।ਕਿਉਂਕਿ ਕ੍ਰਾਂਤੀਵੀਰ ਰਾਜਗੁਰੂ ਹਮੇਸ਼ਾ ਇਸ ਮੁਕਾਬਲੇ ਵਿਚ ਹਿੱਸਾ ਲੈਂਦੇ ਸਨ ਕਿ ਆਪਣੇ ਸਾਥੀਆਂ ਤੋਂ ਪਹਿਲਾ ਕਿਸੇ ਵੀ ਖਤਰਨਾਕ ਕੰਮ ਦਾ ਮੌਕਾ ਉਨ੍ਹਾਂ ਨੂੰ ਮਿਲ ਜਾਵੇ। ਉਨ੍ਹਾਂ ਦੇ ਪਿਤਾ ਦਾ ਨਾਂ ਹਰੀ ਨਰਾਇਣ ਅਤੇ ਮਾਤਾ ਦਾ ਨਾਂ ਪਾਰਵਤੀ ਬਾਈ ਸੀ। ਉਨ੍ਹਾਂ ਦਾ ਜਨਮ 24 ਅਗਸਤ 1908 ਨੂੰ ਪੁਣੇ ਦੇ ਨੇੜੇ ਖੇੜਾ(ਮੌਜੂਦਾ ਰਾਜਗੁਰੂ ਨਗਰ)ਵਿੱਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਵਿੱਚੋਂ ਇੱਕ ਪੰਡਿਤ ਕਚੇਸਵਰ ​​ਨੂੰ ਛਤਰਪਤੀ ਸ਼ਿਵਾਜੀ ਦੇ ਪੜਪੋਤੇ ਸਾਹੂ ਜੀ ਨੇ ਰਾਜਗੁਰੂ ਦਾ ਅਹੁਦਾ ਦਿੱਤਾ ਸੀ।ਉਦੋਂ ਤੋਂ ਇਸ ਪਰਿਵਾਰ ਵਿੱਚ ਇਹ ਨਾਂ ਸ਼ੁਰੂ ਹੋਇਆ ਹੈ। ਕ੍ਰਾਂਤੀਕਾਰੀ ਜਤਿਨ ਦਾਸ ਦੇ ਨਾਲ ਰਾਜਗੁਰੂ ਨੇ ਕੈਦੀਆਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਕੀਤੀ ਸੀ।ਜਿਸ ਕਾਰਨ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ।ਇਸ ਤਰ੍ਹਾਂ ਆਪਣੇ ਸਾਥੀ ਕ੍ਰਾਂਤੀਕਾਰੀਆਂ ਸਮੇਤ ਅੰਗਰੇਜ਼ਾਂ ਨਾਲ ਲੜਦੇ ਹੋਏ ਰਾਜਗੁਰੂ ਨੇ ਹੱਸਦੇ ਹੱਸਦੇ ਮਾਂ ਭਾਰਤੀ ਦੀ ਸੇਵਾ ਵਿਚ ਫਾਂਸੀ ਦੇ ਫੰਦੇ ਨੂੰ ਚੁੱਮ ਲਿਆ ਸੀ।

Advertisements

ਸਾਬ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਰਾਜਗੁਰੂ ਵਿਚਕਾਰ ਹਮੇਸ਼ਾ ਮੁਕਾਬਲਾ ਰਿਹੰਦਾ ਸੀ ਕਿ ਮਾਂ ਭਾਰਤੀ ਦੇ ਲਈ ਪਹਿਲਾ ਗੋਲੀ ਜਾਂ ਫਾਂਸੀ ਦਾ ਫੰਦਾ ਚੁੰਮਣ ਦਾ ਮੌਕਾ ਕਿਸ ਨੂੰ ਮਿਲੇਗਾ।ਢਿੱਲੋਂ ਨੇ ਕਿਹਾ ਕਿ ਜਿੱਥੇ ਅੱਜ ਲੋਕ ਆਪਸ ਵਿਚ ਪੈਸੇ,ਅਹੁਦੇ ਅਤੇ ਨਿੱਜੀ ਸਵਾਰਥ ਲਈ ਇੱਕ ਦੂਜੇ ਨਾਲ ਵਿਅਰਥ ਮੁਕਾਬਲਾ ਕਰਦੇ ਹਨ,ਉੱਥੇ ਹੀ ਦੂਜੇ ਪਾਸੇ ਭਾਰਤ ਮਾਂ ਦੇ ਇਹ ਕ੍ਰਾਂਤੀਕਾਰੀ ਸਪੁੱਤਰ ਭਗਤ ਸਿੰਘ ਤੇ ਹੋਰ ਸਾਥੀਆਂ ਤੋਂ ਪਹਿਲੇ ਦੇਸ਼ ਲਈ ਕੁਰਬਾਨ ਹੋਣ ਲਈ ਪਹਿਲੀ ਸੂਚੀ ਵਿੱਚ ਰਹਿੰਦੇ ਸਨ ਸਾਬ ਸਿੰਘ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਆਇਆ ਕਿ ਭਾਰਤ ਮਾਤਾ ਦੇ ਇਹ ਤਿੰਨੋ ਪੁੱਤਰ ਸ਼ਹੀਦ ਭਗਤ ਸਿੰਘ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ 23 ਮਾਰਚ 1931 ਨੂੰ ਇੱਕੋ ਸਮੇਂ ਫਾਂਸੀ ਦੇ ਦਿੱਤੀ ਗਈ।ਸਾਨੂੰ ਅਜਿਹੇ ਸਮਰਪਿਤ ਸੈਨਿਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਬ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਦੇਸ਼ ਭਗਤ ਕ੍ਰਾਂਤੀਕਾਰੀ ਰਾਜਗੁਰੂ ਨੂੰ ਭੂਲੇ ਵੀ ਭੁਲਾਇਆ ਨਹੀਂ ਜਾ ਸਕਦਾ।ਕਿਉਂਕਿ ਉਹ ਸਾਡੇ ਦੇਸ਼ ਦੇ ਅਜਿਹੇ ਕ੍ਰਾਂਤੀਕਾਰੀ ਸਨ,ਜਿਨ੍ਹਾਂ ਨੇ ਅੰਗਰੇਜ਼ਾਂ ਦੇ ਦੰਦਾਂ ਨਾਲ ਲੋਹਾ ਚਬਾ ਦਿੱਤਾ।ਉਨ੍ਹਾਂ ਕਿਹਾ ਕਿ 8 ਅਪ੍ਰੈਲ 1929 ਨੂੰ ਬਟੁਕੇਸ਼ਵਰ ਦੱਤ,ਵੀਰ ਭਗਤ ਸਿੰਘ ਦੇ ਨਾਲ ਕੇਂਦਰੀ ਐਸੰਬਲੀ ਵਿਚ ਬੰਬ ਸੁੱਟਿਆ ਅਤੇ ਗ੍ਰਿਫਤਾਰੀ ਦਿੱਤੀ।ਉਪਰੋਕਤ ਆਗੂਆਂ ਨੇ ਕਿਹਾ ਕਿ ਰਾਜਗੁਰੂ ਵਿਦਿਆਰਥੀ ਜੀਵਨ ਤੋਂ ਹੀ ਭਾਰਤ ਮਾਤਾ ਦਾ ਇੱਕ ਕ੍ਰਾਂਤੀਕਾਰੀ ਅਤੇ ਪਿਆਰਾ ਪੁੱਤਰ ਸੀ।ਇਸੇ ਕਰਕੇ ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ 19 ਦਸੰਬਰ 1928 ਨੂੰ ਭਗਤ ਸਿੰਘ ਦੇ ਨਾਲ ਲਾਹੌਰ ਦੇ ਅੰਗਰੇਜ਼ ਅਫਸਰ ਜੇਪੀ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here