77 ਪ੍ਰਾਰਥੀਆ ਨੂੰ ਬੀਪੀਓ ਸੈਕਟਰ ਵਿੱਚ ਨੋਕਰੀ ਲਈ ਕੀਤਾ ਸ਼ਾਰਟ ਲਿਸਟ

ਪਠਾਨਕੋਟ (ਦ ਸਟੈਲਰ ਨਿਊਜ਼): ਮਿਸ਼ਨ ਸੁਨਹਿਰੀ ਸ਼ੁਰੂਆਤ ਅਧੀਨ ਸ. ਹਰਬੀਰ ਸਿੰੰਘ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ  ਵੱਲੋਂ ਬੀ.ਪੀ. ਓ. ਸੈਕਟਰ ਲਈ ਜਿਲ੍ਹਾ  ਰੋਜਗਾਰ ਅਤੇ ਕਾਰੋਬਾਰ  ਬਿਊਰੋੁ ਗੁਰਦਾਸਪੁਰ ਵਿਖੇ ਬੀ.ਪੀ.ਓ. ਸੈਕਟਰ ਵਿੱਚ ਕਸਮਰਕੇਅਰ ਐਗਜੀਕਿੂਟਿਵ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ | ਇਸ ਕੈਪ ਵਿੱਚ ਟੈਲੀ ਪਰਫੋਰਮੈਂਸ ਡਾ. ਆਈਟੀਐਮ ਪ੍ਰਾਈਵੇਟ ਲਿਮਿਟਿਡ , ਵਿੰਡੋਂ ਟੈਕਨਾੱਲਜੀ ਪ੍ਰਾਈਵੇਟ ਲਿਮਿਟਿਡ ਅਤੇ ਟੈਕ ਮੋਹਿੰਦਰਾ ਮੋਹਾਲੀ ਵਰਗੀਆਂ ਨਾਮੀ ਕੰਪਨੀਆਂ ਵੱਲੋਂ ਫਿਜੀਕਲੀ ਅਤੇ ਵਰਚੂਅਲੀ ਇੰਟਰਵਿਓ ਲਈ ਗਈ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਹਿੱਸਾ ਲੈਣ ਲਈ ਕੁੱਲ 103 ਪ੍ਰਾਰਥੀਆ ਨੇ ਰਜਿਸਟਰੇਸ਼ਨ ਕਰਵਾਈ, ਜਿਹਨਾਂ ਵਿਚੋਂ 95 ਪ੍ਰਾਰਥੀਆ ਵਲੋ ਵੱਖ ਵੱਖ  ਕੰਪਨੀਆ ਵਿੱਚ ਇੰਟਰਵਿਊ ਦਿੱਤੀ ਗਈ  | ਜਿਸ ਵਿੱਚ ਜਿਲ੍ਹਾ ਪਠਾਨਕੋਟ ਦੇ 77ਪ੍ਰਾਰਥੀਆ ਨੂੰ   ਬੀ.ਪੀ.ਓ. ਸੈਕਟਰ   ਵਿੱਚ ਨੋਕਰੀ ਲਈ  ਸ਼ਾਰਟ ਲਿਸਟ ਕੀਤਾ ਗਿਆ  |

Advertisements


ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋ 01 ਅਗਸਤ ਤੋਂ ਲੈ ਕੇ 16 ਅਗਸਤ ਤੱਕ ਦਫਤਰ ਵਿੱਖੇ ਬੀ.ਪੀ.ਓ. ਸੈਕਟਰ   ਵਿੱਚ ਇੰਟਰਵਿਊ ਦੇਣ ਲਈ ਸੋਫਟ ਸਕਿੱਲ ਟੇ੍ਰਨਿੰਗ ਕਰਵਾਈ ਗਈ ਸੀ | ਇਹ ਟ੍ਰੇਨਿੰਗ ਸਤੰਬਰ ਮਹੀਨੇ ਵਿੱਚ ਵੀ ਹਵੇਗੀ, ਜੋ ਪ੍ਰਾਰਥੀ ਬੀ.ਪੀ.ਓ. ਸੈਕਟਰ ਵਿੱਚ ਕੰਮ ਕਰਨ ਦੇ ਚਾਹਵਾਨ ਹਨ, ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨਾਲ ਰਾਫਤਾ ਕਾਇਮ ਕਰਕੇ ਇਸ ਟ੍ਰੇਨਿੰਗ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ  | ਉਹਨਾਂ ਅੱਗੇ ਦੱਸਿਆ ਕਿ  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਹਰ ਮਹੀਨੇ  ਬੀ.ਪੀ.ਓ. ਸੈਕਟਰ  ਲਈ ਇੱਕ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ  | ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋੋਟ ਦੇ ਹੈਲਪਲਾਈਨ ਨੰ: 7657825214 ਦੇ ਨਾਲ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਤੋਂ ਸਾਮ 5:00 ਤੱਕ ਸੰਪਰਕ ਕਰ ਸਕਦੇ ਹੋ |  

LEAVE A REPLY

Please enter your comment!
Please enter your name here