
ਮੁੰਬਈ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਭਾਜਪਾ ਆਗੂ, ਬਾਲੀਵੁੱਡ ਅਦਾਕਾਰ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦੀ ਬੀਤੇ ਦਿਨ ਸ਼ੱਕੀ ਹਾਲਾਂਤਾ ਵਿੱਚ ਮੌਤ ਹੋ ਗਈ ਸੀ। ਸੋਨਾਲੀ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆਂ ਪੁਲਿਸ ਨੇ ਹੱਤਿਆਂ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਸੋਨਾਲੀ ਦੀ ਮਿ੍ਰਤਕ ਸਰੀਰ ਉਸਦੇ ਘਰ ਹਰਿਆਣਾ ਦੇ ਹਿਸਾਰ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਸੋਨਾਲੀ ਦੇ ਭਰਾ ਨੇ ਦੱਸਿਆਂ ਕਿ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਣ ਚਾਰ ਸੱਟਾਂ ਅਤੇ ਜ਼ਹਿਰ ਦੱਸਿਆਂ ਜਾ ਰਿਹਾ ਹੈ।

ਇਹ ਇਕ ਯੋਜਨਾਬੱਧ ਕਤਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੂੰ ਪੀਏ ਅਤੇ ਉਸਦੇ ਸਾਥੀ ਤੇ ਸ਼ੱਕ ਹੈ। ਕਿਉਕਿ ਸੋਨਾਲੀ ਦੀ ਗੌਆਂ ਜਾਣ ਦੀ ਕੋਈ ਯੋਜਨਾ ਨਹੀ ਪਰ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਸਨੂੰ ਗੋਆ ਲਿਜਾਇਆਂ ਗਿਆ ਅਤੇ ਹੋਟਲ ਦੇ ਕਮਰੇ ਦੋ ਦਿਨਾਂ ਲਈ ਬੁੱਕ ਕੀਤੇ ਗਏ ਸਨ ਜਦਕਿ ਫਿਲਮ ਦੀ ਸ਼ੂਟਿਗ 24 ਤੱਕ ਹੋਣੀ ਸੀ ਪਰ ਹੋਟਲ ਦੀ ਬੂੰਕਿੰਗ 21 22 ਅਗਸਤ ਲਈ ਹੀ ਕੀਤੀ ਗਈ ਸੀ।











